Monday, April 6, 2020

ਭਗਵਾਨ ਮਹਾਵੀਰ ਜਯੰਤੀ ਦੇ ਸ਼ੁਭ ਅਵਸਰ ਤੇ ਰਾਸ਼ਨ ਵੰਡਿਆ ਗਿਆ :

ਬੰਗਾ, 6ਅਪ੍ਰੈਲ ( ਮਨਜਿੰਦਰ ਸਿੰਘ )ਦੇਸ਼ ਵਿੱਚ ਕੋਰੋਨਾ ਵਾਰਸ ਦੀ ਮਹਾਮਾਰੀ ਕਾਰਨ ਲਗੇ ਕਰਫਿਊ   ਕਾਰਨ ਕਈ ਪਰਿਵਾਰਾਂ ਨੂੰ ਖਾਣ ਨੂੰ ਰੋਟੀ ਨਹੀਂ ਮਿਲ ਰਹੀ   ਦੁੱਖ ਦੀ ਇਸ ਘੜੀ ਵਿੱਚ ਸ਼੍ਰੀ ਐਸ ਐਸ ਜੈਨ ਸਭਾ ਬੰਗਾ ਅਤੇ ਸਵਾਮੀ ਰੂਪ ਚੰਦ ਜੈਨ ਮਾਡਲ ਸੀਨਿਅਰ ਸੈਕੰਡਰੀ ਸਕੂਲ ਬੰਗਾ ਵਲੋਂ ਭਗਵਾਨ ਮਹਾਵੀਰ ਦੇ ਜਨਮ ਦਿਹਾੜੇ ਦੇ ਸ਼ੁਭ ਮੌਕੇ ਤੇ ਜਰੂਰਤ ਮੰਦ 400 ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ  ਇਸ ਮੌਕੇ ਤੇ ਬੰਗਾ ਦੇ ਉਪ ਮੰਡਲ ਅਫਸਰ ਗੌਤਮ ਜੈਨ ਵਿਸੇਸ ਤੋਰ ਤੇ ਹਾਜਰ ਰਹੇ | ਇਸ ਮੌਕੇ ਸਭਾ ਦੇ ਮਹਾਂਮੰਤਰੀ ਰੋਹਿਤ ਜੈਨ ਨੇ ਦੱਸਿਆ ਕਿ ਭਗਵਾਨ ਮਹਾਵੀਰ ਨੇ ਕਿਹਾ ਹੈ ਕਿ ਬੇਸਹਾਰਿਆਂ ਨੂੰ ਸਹਾਰਾ  ਦੇ ਕੇ ਉਨ੍ਹਾਂ ਦਾ ਜੀਵਨ  ਸੁੱਖੀ ਬਨਾਉਣਾ ਇਕ ਸਚੀ ਭਗਤੀ ਹੈ  ਸਭਾ ਦੇ ਪ੍ਰਧਾਨ ਐਸ ਐਲ ਜੈਨ ਨੇ ਕਿਹਾ ਭਗਵਾਨ ਮਹਾਵੀਰ ਨੇ ਆਪਣੇ ਉਦੇਸ਼ਾਂ ਵਿੱਚ ਦੱਸਿਆ ਹੈ ਕਿ ਬਿਮਾਰੀ ਅਤੇ ਮਹਾਮਾਰੀ ਨੂੰ ਛੋਟਾ ਨਾ ਸਮਝੋ  ਅਤੇ ਇਨਸਾਨ ਨੂੰ ਆਪਣੇ ਜੀਵਨ ਵਿੱਚ ਸਾਵਧਾਨੀਆਂ ਵਰਤਣੀਆਂ ਚਾਹਿਦੀਆ ਹਨ |ਸਕੂਲ ਪ੍ਰਧਾਨ ਕਮਲ ਜੈਨ ਅਤੇ ਸਕੂਲ ਮੈਨੇਜਰ ਸੰਜੀਵ ਜੈਨ ਨੇ ਕਿਹਾ ਕਿ ਭਗਵਾਨ ਮਹਾਵੀਰ ਜੀ ਦੇ ਦਸੇ ਉਪਦੇਸ਼ਾ ਅਨੁਸਾਰ ਅੱਜ ਲੋੜਵੰਦਾਂ ਨੂੰ ਰਾਸ਼ਨ ਵੰਡਿਆ ਗਿਆ ਹੈ ਅਤੇ ਉਨ੍ਹਾਂ ਨੇ ਲੋਕਾਂ ਨੂੰ ਇਸ ਮਹਾਮਾਰੀ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਅਤੇ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ  ਇਸ ਮੌਕੇ ਤੇ ਐਡਵੋਕੇਟ ਸੁਧੀਰ ਜੈਨ, ਉਮੇਸ਼ ਜੈਨ, ਰਾਹੁਲ ਜੈਨ, ਬਲਦੇਵ ਸਿੰਘ, ਵਿਜੇ ਕੁਮਾਰ, ਅਨਿਲ ਜੈਨ, ਬਾਵਾ ਜੈਨ ਅਤੇ ਸੁਭਾਸ਼ ਜੈਨ ਨੇ ਵੀ ਆਪਣੇ ਵਿਚਾਰ ਰੱਖੇ |

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...