Friday, April 24, 2020

ਯੂਥ ਕਾਂਗਰਸ ਵਲੋਂ ਬੰਗਾ ਦੇ ਥਾਣਾ ਮੁਖੀਆਂ ਦਾ ਕੀਤਾ ਸਨਮਾਨ

                                ਬੰਗਾ 24,ਅਪ੍ਰੈਲ (ਮਨਜਿੰਦਰ ਸਿੰਘ )ਅੱਜ ਯੂਥ ਕਾਂਗਰਸ ਹਲਕਾ ਬੰਗਾ ਦੇ ਪ੍ਰਧਾਨ ਰਾਜਨ ਅਰੋੜਾ ਦੀ ਅਗਵਾਈ ਹੇਠ   ਯੂਥ ਕਾਂਗਰਸ ਹਲਕਾ ਬੰਗਾ ਵਲੋਂ ਕੋਰੋਨਾ ਵਾਇਰਸ ਦੇ ਚਲਦਿਆਂ ਪੰਜਾਬ ਪੁਲਿਸ ਪ੍ਰਸ਼ਾਸ਼ਨ ਬੰਗਾ ਸ਼ਹਿਰ ਪੁਲਿਸ ਥਾਣਾ ਮੁਖੀ  ਹਰਪ੍ਰੀਤ ਸਿੰਘ ਦਿਆਲ ਜੀ ਤੇ ਬੰਗਾ ਸਦਰ ਥਾਣਾ ਮੁਖੀ  ਰਾਜੀਵ ਕੁਮਾਰ ਜੀ ਤੇ ਹੋਰ ਮੁਲਾਜ਼ਮਾਂ ਵੱਲੋਂ ਮਨ ਤੇ ਤਨਦੇਹੀ ਨਾਲ ਡਿਊਟੀ ਕਰਨ ਕਰਕੇ ਉਹਨਾਂ ਨੂੰ ਸਿਰੋਪਾ ਸਾਹਿਬ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਜੀ ਵਲੋਂ ਭੇਜੇ ਸਨਮਾਨ ਪੱਤਰ  ਦੇ ਕੇ ਸਨਮਾਨਿਤ ਕੀਤਾ ਤੇ ਧੰਨਵਾਦ ਕੀਤਾ ਜੋ ਸਾਡੇ ਲਈ ਦਿਨ ਰਾਤ ਡਿਊਟੀ ਨਿਭਾ ਰਹੇ ਹਨ | ਇਸ ਮੌਕੇ ਰਾਜਨ ਅਰੋੜਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣ ਅਤੇ ਬਿਨਾ ਕਿਸੇ ਅਤੀ ਜਰੂਰੀ ਕੰਮ ਤੋਂ ਘਰਾਂ ਤੋਂ ਬਾਹਰ ਨਾ ਆਉਣ |ਇਸ ਮੌਕੇ ਉਨ੍ਹਾਂ ਨਾਲ਼ ਸੌਰਵ ਕੁਮਾਰ, ਗੌਰਵ ਕੌਸ਼ਲ, ਸੌਰਵ ਕੁਮਾਰ ਰਿਕੀ, ਦਿਨੇਸ਼ ਸਚਦੇਵਾ, ਮਨਪ੍ਰੀਤ ਸਿੰਘ ਮਿਕੀ, ਜਸਪ੍ਰੀਤ ਸਿੰਘ ਜੱਸੀ, ਜਤਿੰਦਰ ਦੀਪਾ, ਵਿਸ਼ਾਲ ਰੂਪਰਾ ਤੇ ਜਤਿੰਦਰ ਕੁਮਾਰ ਹਾਜਰ ਸਨ |

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...