Friday, May 29, 2020

ਸੋਢੀ ਦੀ ਮੰਡੀ ਬੋਰਡ ਪ੍ਰਤੀ 33 ਸਾਲ ਦੀ ਸੇਵਾ ਸ਼ਲਾਘਾਯੋਗ -- ਚੇਅਰਮੈਨ ਪੱਲੀ ਝਿੱਕੀ

ਬੰਗਾ 29 ਮਈ (ਮਨਜਿੰਦਰ ਸਿੰਘ )
ਜਗਜੀਤ ਸਿੰਘ ਸੋਢੀ  ਸੁਪਰਵਾਈਸਰ ਬੰਗਾ ਮੰਡੀ ਅੱਜ ਮੰਡੀ ਬੋਰਡ ਵਿੱਚ 33 ਸਾਲ ਦੀ ਸੇਵਾ ਨਿਭਾਉਣ ਉਪਰੰਤ ਸੇਵਾਮੁਕਤ ਹੋ ਗਏ |
ਇਸ ਮੌਕੇ ਤੇ ਉਚੇਚੇ ਤੌਰ ਤੇ ਉਨ੍ਹਾਂ ਨੂੰ ਵਧਾਈ ਦੇਣ ਪਹੁੰਚੇ ਹਲਕਾ ਬੰਗਾ ਇੰਚਾਰਜ ਅਤੇ ਜ਼ਿਲ੍ਹਾ ਯੋਜਨਾ ਬੋਰਡ ਚੇਅਰਮੈਨ ਸ਼੍ਰੀ ਸਤਵੀਰ ਸਿੰਘ ਪੱਲੀ ਝਿੱਕੀ ਨੇ ਕਿਹਾ ਕਿ ਸੋਢੀ ਦੀ ਇਮਾਨਦਾਰੀ ਨਾਲ ਪੰਜਾਬ ਮੰਡੀ ਬੋਰਡ ਲਈ ਵੱਖ ਵੱਖ ਅਹੁਦਿਆਂ ਤੇ ਕੀਤੀ ਸੇਵਾ ਸ਼ਲਾਘਾਯੋਗ ਹੈ | ਇਸ ਮੌਕੇ ਐਨ ਆਰ ਆਈ ਨੰਬਰਦਾਰ ਅਤੇ ਅਕਾਲੀ ਦਲ ਦੀ ਜਨਰਲ ਕੌਂਸਲ ਦੇ ਮੇਂਬਰ ਇੰਦਰਜੀਤ ਸਿੰਘ ਮਾਨ ਨੇ ਕਿਹਾ ਕਿ ਜਗਜੀਤ ਸੋਢੀ ਮੰਡੀ ਬੋਰਡ ਵਿੱਚ ਸਰਕਾਰੀ ਨੌਕਰੀ ਦੇ  ਨਾਲ  ਸਮਾਜ ਸੇਵਾ ਦੇ ਕੰਮ ਕਰਦੇ ਰਹੇ ਹਨ ਜੋ ਕਿ ਉਹ ਜਾਰੀ ਰੱਖਣਗੇ  ਉਨ੍ਹਾਂ ਕਿਹਾ ਸੋਢੀ ਗੁਰੂ ਨਾਨਕ ਮਿਸ਼ਨ ਟਰੱਸਟ   ਢਾਹਾਂ ਕਲੇਰਾਂ ਅਤੇ ਗੁਰੂ ਅਰਜੁਨ ਦੇਵ ਹਸਪਤਾਲ ਬੰਗਾ ਦੇ ਟਰੱਸਟੀ ਵੀ ਹਨ | ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਬੰਗਾ ਦਰਵਜੀਤ ਸਿੰਘ ਪੂਨੀ,ਜ਼ਿਲ੍ਹਾ ਮੰਡੀ ਅਫਸਰ ਮੁਕੇਸ਼ ਕੁਮਾਰ ਕੈਲੇ  ਸੈਕਟਰੀ ਮਾਰਕਿਟ  ਕਮੇਟੀ ਬੰਗਾ ਵਰਿੰਦਰ ਕੁਮਾਰ , ਸੈਕਰੇਟਰੀ ਮਾਰਕੀਟ ਕਮੇਟੀ ਨਵਾਂਸ਼ਹਿਰ ਪਰਮਜੀਤ ਸਿੰਘ, ਸਾਬਕਾ ਸੈਕਰੇਟਰੀ ਮਹਿੰਦਰ ਪਾਲ, ਲੇਖਾਕਾਰ ਅਮਰਜੀਤ ਸਿੰਘ,ਅਮਰੀਕ ਸਿੰਘ ਮਾਨ,  ਜਸਵੀਰ ਮਾਨ, ਪਲਵਿੰਦਰ ਮਾਨ ਹਰਦੀਪ ਮਾਨ, ਸੁਖਦੇਵ ਨਖਵਾਲ ਅਤੇ ਸੋਢੀ ਸਿੰਘ ਨੇ ਸੋਢੀ ਨੂੰ ਸੇਵਾ ਮੁਕਤ ਹੋਣ ਦੀਆਂ  ਮੁਬਾਰਕਾਂ ਦਿਤੀਆਂ |

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...