Friday, May 29, 2020

ਕਲਾਕਾਰ ਸੰਗੀਤ ਸਭਾ (ਰਜਿ )ਨੇ ਚੇਅਰਮੈਨ ਪੱਲੀ ਝਿੱਕੀ ਨੂੰ ਦਿੱਤਾ ਮੰਗ ਪੱਤਰ

 ਬੰਗਾ, 29 ਮਈ (ਮਨਜਿੰਦਰ ਸਿੰਘ )ਅੱਜ ਬੰਗਾ ਵਿਖੇ ਕਲਾਕਾਰ ਸੰਗੀਤ ਸਭਾ ਵਲੋਂ ਚੇਅਰਮੈਨ  ਜ਼ਿਲ੍ਹਾ ਯੋਜਨਾ ਬੋਰਡ ਐਸ ਬੀ ਐਸ ਨਗਰ ਅਤੇ ਬੰਗਾ ਹਲਕਾ ਇੰਚਾਰਜ  ਸ਼੍ਰੀ ਸਤਵੀਰ ਸਿੰਘ ਪੱਲੀ ਝਿੱਕੀ ਨੂੰ ਇਕ ਮੰਗ ਪੱਤਰ ਦੇ ਕੇ ਬੇਨਤੀ ਕੀਤੀ ਗਈ ਕਿ ਜ਼ਿਲ੍ਹਾ  ਐਸ ਬੀ ਐਸ ਨਗਰ  ਦੇ ਸੰਗੀਤ ਨਾਲ ਜੁੜੇ ਲੋਕਾਂ ਵਲੋਂ ਕੋਰੋਨਾ ਮਹਾਮਾਰੀ ਦੇ ਕਾਰਨ ਸੰਗੀਤਕ ਭਾਈਚਾਰੇ ਵਿੱਚ ਕਲਾਕਾਰ, ਸਾਜਿੰਦੇ, ਲੇਖਕ, ਸਾਊਂਡ ਵਾਲੇ, ਜਾਗਰਣ ਪਾਰਟੀਆਂ, ਕੀਰਤਨੀ ਜਥੇ, ਢਾਡੀ ਜਥੇ, ਕਵਾਲ, ਨਕਾਲ, ਵੀਡੀਓ ਸ਼ੂਟਿੰਗ ਵਾਲੇ ਪਿੱਛਲੇ ਕੋਈ ਤਿੰਨ ਮਹੀਨੇ ਤੋਂ ਕੰਮ ਬੰਦ ਹੋਣ ਕਾਰਨ ਆਰਥਿਕ ਸਮੱਸਿਆ ਨਾਲ ਜੂਝ ਰਹੇ ਹਨ |ਉਨ੍ਹਾਂ ਕਿਹਾ ਕਿ 18 ਮਈ ਤੋਂ ਪੰਜਾਬ ਵਿੱਚ ਕਰਫਿਊ ਹਟ ਜਾਣ ਬਾਦ ਕਾਫੀ ਵਰਗਾ ਅਤੇ ਅਦਾਰਿਆਂ ਨੂੰ ਪੰਜਾਬ ਸਰਕਾਰ ਵਲੋਂ ਕੁੱਝ ਸ਼ਰਤਾਂ ਅਧੀਨ ਕੰਮ ਕਰਨ ਦੀ ਅਗਿਆ ਦਿਤੀ ਗਈ ਹੈ | ਸੰਗੀਤਕ ਕਿਤੇ  ਨਾਲ ਜੁੜੇ ਹੋਏ ਸਾਰੇ ਪਰੀਵਾਰ ਭੁੱਖ ਮਰੀ ਦੇ  ਹਾਲਾਤ ਵਿੱਚ ਪਹੁੰਚ ਗਏ ਹਨ ਇਸ ਲਈ ਸਾਡੀ ਸਾਰਿਆਂ ਦੀ ਮੰਗ ਹੈ ਕਿ ਸਾਡੀ ਬੇਨਤੀ ਮੁਖ ਮੰਤਰੀ ਪੰਜਾਬ ਤਕ ਪਹੁੰਚਾਈ ਜਾਵੇ ਅਤੇ ਸਾਨੂੰ ਕੰਮ ਕਰਨ ਦੀ ਮੰਜੂਰੀ ਦਿਤੀ ਜਾਵੇ ਅਤੇ ਸਾਡੀ ਆਰਥਿਕ ਮਦਦ ਵੀ ਕੀਤੀ ਜਾਵੇ ਇਸ ਮੌਕੇ ਪ੍ਰਧਾਨ ਹਰਦੇਵ ਚਾਹਲ, ਚੇਅਰਮੈਨ ਲਖਵਿੰਦਰ ਸਿੰਘ ਸੂਰਾਪੂਰੀ, ਜਨਰਲ ਸਕੱਤਰ ਦਿਲਵਰਜੀਤ ਦਿਲਵਰ, ਕਨਵੀਨਰ ਬੂਟਾ ਮੁਹੰਮਦ ਹਾਜਰ ਸਨ |

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...