ਬੰਗਾ 29ਮਈ (ਮਨਜਿੰਦਰ ਸਿੰਘ ) ਪੁਲਿਸ ਥਾਣਾ ਮੁਕੰਦਪੁਰ ਵਲੋਂ 396 ਪੇਟੀਆ ਸ਼ਰਾਬ ਵਾਲਾ ਕੈਟਰ ਇੱਕ ਵਿਆਕਤੀ ਸਮੇਤ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੀਮਤੀ ਅਲਕਾ ਮੀਨਾ ਜ਼ਿਲ੍ਹਾ ਪੁਲਿਸ ਮੁਖੀ ਐਸ ਬੀ ਐਸ ਨਗਰ ਨੇ ਦੱਸਿਆ ਥਾਣਾ ਮੁਖੀ ਮੁਕੰਦਪੁਰ ਪਵਨ ਕੁਮਾਰ ਨੇ ਪੁਲਿਸ ਪਾਰਟੀ ਸਮੇਤ ਤਲਵੰਡੀ ਫੱਤੂ ਮੋੜ ਤੇ ਨਾਕਾ ਲਗਾਇਆ ਸੀ। ਜਿਥੇ ਮੁਖਬਰ ਨੇ ਇਤਲਾਹ ਦਿੱਤੀ ਕਿ ਇੱਕ ਟਾਟਾ 407 ਜਿਸ ਦਾ ਨੰਬਰ ਪੀ.ਬੀ.32 ਡੀ 8625 ਹੈ ਭਾਰੀ ਮਾਤਰਾ ਚ ਸ਼ਰਾਬ ਲੈ ਕੇ ਮੁਕੰਦਪੁਰ ਸਾਈਡ ਵੱਲ ਆ ਰਿਹਾ ਹੈ। ਪੁਲਿਸ ਵਲੋ ਨਾਕੇ ਦੌਰਾਨ ਸਖ਼ਤੀ ਨਾਲ ਗੱਡੀਆਂ ਦੀ ਜਾਚ ਕਰਨ ਉਪਰੰਤ ਪੁਲਿਸ ਪਾਰਟੀ ਨੇ 396 ਸ਼ਰਾਬ ਦੀਆਂ ਪੇਟੀਆ ਬਰਾਮਦ ਕਰ ਕੇ ਕੈਟਰ ਡਰਾਈਵਰ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਡਰਾਈਵਰ ਦੀ ਪਛਾਣ ਅਸ਼ੋਕ ਕੁਮਾਰ ਸਪੁੱਤਰ ਅਜੀਤ ਕੁਮਾਰ ਵਾਸੀ ਗੋਰਖਪੁਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਜੋ ਹੋਈ ਹੈ। ਦੋਸ਼ੀ ਨੇ ਦੱਸਿਆ ਕਿ ਸ਼ਰਾਬ ਦਾ ਕੈਟਰ ਜਲੰਧਰ ਤੋਂ ਆਇਆ ਹੈ। ਉਨ੍ਹਾਂ ਦੱਸਿਆ ਕਿ ਇਸ ਕੈਟਰ ਵਿੱਚ ਵੱਖ ਵੱਖ ਮਾਰਕਾ ਦੀ ਦੇਸੀ, ਅੰਗਰੇਜ਼ੀ ਸ਼ਰਾਬ ਅਤੇ ਬੀਅਰ ਦੀਆਂ 396 ਪੇਟੀਆ ਬਰਾਮਦ ਹੋਈਆਂ ਹਨ | ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਡਰਾਈਵਰ ਤੋਂ ਪੂਰੀ ਪੁੱਛ ਪੜਤਾਲ ਕਰਨ ਅਤੇ ਸ਼ਰਾਬ ਦਾ ਬਿੱਲ ਅਤੇ ਰਸੀਦ ਜਾਲੀ ਸਾਬਤ ਹੋਣ ਉਪਰੰਤ ਪਹਿਲਾ ਦਰਜ ਕਿਤੇ ਮੁਕਦਮੇ ਨੰਬਰ 36 ਅ / ਧ 61-1-14 ਅਕਸਾਇਜ ਐਕਟ ਥਾਣਾ ਮੁਕੰਦਪੁਰ ਵਿੱਚ ਵਾਧਾ ਕਰ ਕੇ ਮੁਕਦਮੇ ਵਿੱਚ ਸੋਹਣ ਸਿੰਘ ਉਪਲ ਵਾਸੀ ਉਪਲ ਫਾਰਮ ਭਾਰਟਾ ਨੇੜੇ ਰਾਹੋਂ, ਹਰਜਿੰਦਰ ਸਿੰਘ ਉਰਫ ਲਾਲੀ ਵਾਸੀ ਬੰਗਾ ਰੋਡ ਨਵਾਂਸ਼ਹਿਰ ਅਤੇ ਕਸ਼ਮੀਰੀ ਲਾਲ ਵਾਸੀ ਪਰਾਗਪੁਰ ਜਲੰਧਰ ਨੂੰ ਦੋਸ਼ੀ ਨਾਮਜਦ ਕਰ ਕੇ ਮੁਕਦਮਾ ਵਾਧਾ ਜੁਰਮ 420,465,467,468,471ਭ :ਦ ਕੀਤਾ ਗਿਆ ਹੈ ਇਹ ਤਿਨ ਦੋਸ਼ੀਆਂ ਦੀ ਭਾਲ ਪੁਲਿਸ ਵਲੋਂ ਜਾਰੀ ਹੈ
ਮੁਕੱਦਮਾ ਵਿੱਚ ਗ੍ਰਿਫਤਾਰ ਦੋਸ਼ੀ ਅਸ਼ੋਕ ਕੁਮਾਰ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਕੇ 2ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ |
No comments:
Post a Comment