ਬੰਗਾ, 29ਮਈ ( ਹਰਜਿੰਦਰ ਕੌਰ ਚਾਹਲ )
ਥਾਣਾ ਸਿਟੀ ਬੰਗਾ ਅਧੀਨ ਪੈਂਦੇ ਪਿੰਡ ਜੀਂਦੋਵਾਲ ਤੋਂ 13 ਸਾਲ ਦੇ ਬੱਚੇ ਦੇ ਗੁੰਮ ਹੋਣ ਸਬੰਧੀ ਮਾਮਲਾ ਸਾਹਮਣੇ ਆਇਆ ਹੈ। ਐਸ ਐਚ ਓ ਬੰਗਾ ਸਿਟੀ ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੀਂਦੋਵਾਲ ਦੇ ਬਲਵਿੰਦਰ ਸਿੰਘ ਦਾ 13 ਸਾਲਾ ਲੜਕਾ ਅਰਸ਼ਦੀਪ ਸਿੰਘ 27 ਮਈ ਨੂੰ ਸਵੇਰੇ 8 ਵਜੇ ਘਰ ਤੋਂ ਦੁੱਧ ਲੈਣ ਗਿਆ ਭੇਤਭਰੇ ਹਾਲਾਤਾਂ ’ਚ ਗੁੰਮ ਹੋ ਗਿਆ।ਉਨ੍ਹਾਂ ਦੱਸਿਆ ਕਿ ਲੜਕੇ ਦਾ ਕੱਦ 5 ਫੁੱਟ, ਰੰਗ ਸਾਫ਼, ਘਰ ਤੋਂ ਜਾਣ ਵੇਲੇ ਕਾਲੀ ਪੈਂਟ, ਚਿੱਟੀ ਕਮੀਜ਼ ਤੇ ਪੈਰਾਂ ’ਚ ਚੱਪਲ ਪਾਈ ਹੋਈ ਸੀ। ਉਨ੍ਹਾਂ ਦੱਸਿਆ ਕਿ ਪਰਿਵਾਰ ਵੱਲੋਂ ਰਿਸ਼ਤੇਦਾਰੀਆਂ ਅਤੇ ਧਾਰਮਿਕ ਸਥਾਨਾਂ ’ਤੇ ਭਾਲ ਕੀਤੀ ਗਈ ਪਰੰਤੂ ਉਸ ਦਾ ਕੁੱਝ ਪਤਾ ਨਹੀਂ ਲੱਗਾ। ਥਾਣਾ ਬੰਗਾ ਸਿਟੀ ਪੁਲਿਸ ਵੱਲੋਂ ਇਸ ਸਬੰਧ ’ਚ ਐਫ ਆਈ ਆਰ ਨੰ. 44 ਮਿਤੀ 28 ਮਈ 2020, ਧਾਰਾ 346 ਆਈ ਪੀ ਸੀ ਤਹਿਤ ਦਰਜ ਕਰ ਲਈ ਗਈ ਹੈ ਅਤੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਇਸ ਬੱਚੇ ਦਾ ਕੋਈ ਵੀ ਸੁਰਾਗ ਮਿਲੇ ਤਾਂ ਤੁਰੰਤ ਥਾਣਾ ਬੰਗਾ ਸਿਟੀ ਦੇ ਫ਼ੋਨ ਨੰਬਰਾਂ 01823-263500 ਅਤੇ 86994-28834 (ਮੁੱਖ ਥਾਣਾ ਅਫ਼ਸਰ) ’ਤੇ ਸੂਚਨਾ ਦਿੱਤੀ ਜਾਵੇ।
ਫ਼ੋਟੋ: ਗੁੰਮਸ਼ੁਦਾ ਅਰਸ਼ਦੀਪ ਸਿੰਘ।
No comments:
Post a Comment