Tuesday, May 26, 2020

ਪ੍ਰਵਾਸੀ ਭਾਰਤੀ ਤਰਸੇਮ ਸਿੰਘ ਨੋਤਾ ਕੋਰੋਨਾ ਮਹਾਮਾਰੀ ਵਿੱਚ ਵੰਡ ਚੁਕੇ ਹਨ 5000 ਰਾਸ਼ਨ ਕਿਟਾ

 ਬੰਗਾ, 26ਮਈ  ( ਮਨਜਿੰਦਰ ਸਿੰਘ, ਪ੍ਰੇਮ ਜੰਡਿਆਲੀ  ) ਕਰੋਨਾ ਮਹਾਂਮਾਰੀ ਤਾਲਾਬੰਦੀ  ਕਰਕੇ ਲੋਕ ਦੇ ਆਰਥਿਕ ਹਾਲਤਾਂ ਨੂੰ ਦੇਖਿਆ ਹੋਇਆ ਤਰਸੇਮ ਸਿੰਘ ਨੋਤਾ ( ਖਟਕੜ ਕਲਾਂ ਵਾਲੇ )  ਯੂ ਕੇ ਤੋਂ ਆਏ ਪ੍ਰਵਾਸੀ ਭਾਰਤੀ  ਇਲਾਕੇ ਦੇ ਵੱਖ-ਵੱਖ ਪਿੰਡਾਂ ਵਿਚ 5000 ਰਾਸ਼ਨ ਕਿੱਟਾਂ ਵੰਡ ਚੁਕੇ ਹਨ  ਇਸ ਸੇਵਾ ਦੀ ਸ਼ੁਰੂਆਤ ਉਨ੍ਹਾਂ ਨੇ 25 ਮਾਰਚ ਨੂੰ ਆਪਣੇ ਪਿੰਡ ਖਟਕੜ ਕਲਾ ਤੋਂ ਕੀਤੀ ਜਿਸ ਨੂੰ ਅੱਜ 2 ਮਹੀਨੇ ਤੋਂ ਵੱਧ ਸਮਾਂ ਹੋ ਚੁੱਕਾ ਹੈ ਉਸ ਦਿਨ ਤੋਂ ਬਾਦ ਕੋਈ   ਵੀ ਦਿਨ ਇਸ ਤਰਾਂ ਦਾ ਨਹੀਂ ਹੋਣਾ ਜਿਸ ਦਿਨ ਲੋੜਵੰਦਾਂ ਨੂੰ ਰਾਸ਼ਨ ਨਾ ਵੰਡਿਆ ਹੋਵੇ    ਅੰਗਦ ਸਿੰਘ ਵਿਧਾਇਕ ਹਲਕਾ ਨਵਾਂਸ਼ਹਿਰ ਉਨ੍ਹਾਂ ਦੇ ਸਮਾਜ ਸੇਵੀ ਉਪਰਾਲਿਆਂ ਦੀ   ਸ਼ਲਾਘਾ ਕਰ ਚੁਕੇ ਹਨ  ਉਨ੍ਹਾਂ ਨੂੰ ਕਾਹਮਾ ਗਰਾਮ ਪੰਚਾਇਤ ਅਤੇ ਸ੍ਰੀ ਗੁਰੂ ਰਵਿਦਾਸ ਪ੍ਰੰਬਧਕ ਕਮੇਟੀ ਵਲੋਂ ਵਿਸ਼ੇਸ਼ ਤੌਰ ਤੇ  ਸਨਮਾਨਤ ਵੀ ਕੀਤਾ ਜਾ ਚੁੱਕਾ ਹੈ । ਸਮਾਜ ਸੇਵਕ ਤਰਸੇਮ ਸਿੰਘ ਨੋਤਾ ਨੇ  ਅੱਜ ਆਪਣੇ ਗ੍ਰਹਿ ਵਿਖੇ ਚੋਣਵੇ ਪੱਤਰਕਾਰਾਂ ਨੂੰ ਦੱਸਿਆ  ਕਿ ਆਰਥਿਕ ਹਲਾਤਾਂ ਨਾਲ ਪ੍ਰੇਸ਼ਾਨੀਆਂ ਨਾਲ਼ ਜੁਝਣ ਕਰਕੇ ਲੋੜਵੰਦ ਲੋਕਾਂ ਨੂੰ  ਰੋਜ਼ਾਨਾ ਵਰਤਣਯੋਗ ਰਾਸ਼ਨ ਵੰਡਿਆ ਜਾ ਰਿਹਾ ਹੈ ਤਾਂ ਕੀ ਉਹ ਭੁੱਖੇ ਸੌਣ ਲਈ ਮਜਬੂਰ ਨਾ ਹੋਣ |
   ਉਨਾਂ ਕਿਹਾ ਕਿ ਸਮਾਜ ਭਲਾਈ ਦੇ ਕੰਮ ਆਪਣੇ ਪਿਤਾ ਸਵਰਨ ਸਿੰਘ ਅਤੇ ਬਾਬਾ ਦਲੀਪ ਸਿੰਘ ਦੀ ਯਾਦ ਵਿੱਚ, ਪਿੰਡ  ਭੂਤਾਂ ਕਲੋਨੀ, ਗੱਡੀਆਂ ਵਾਲ਼ੀ ਕਲੋਨੀ,ਖਟਕੜ ਕਲਾਂ, ਮੰਗੂਵਾਲ, ਬੈਂਸਾਂ, ਬਾਜ਼ੀਗਰ ਕਲੋਨੀ, ਆਦਿ ਵਿਚ ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡ ਕੇ ਕਰ ਰਹੇ ਹਨ  ਇਨ੍ਹਾਂ ਵਿਚ ਆਟਾ 10 ਕਿਲੋ,ਖੰਡ ਚਾਹਪੱਤੀ, ਚਾਵਲ,ਪਿਆਜ਼,ਆਲੂ, ਕਪੜੇ ਧੋਣ ਤੇ ਨਾਹਣ ਵਾਲਾਂ ਸਾਬਣ ਆਦਿ , ਕੁਲ 13ਚੀਜ਼ਾਂ  ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਹ ਸੇਵਾ ਉਹ ਨਿਰਸਵਾਰਥ ਪਾਰਟੀਬਾਜੀ ਤੋਂ ਉਪਰ ਉੱਠ ਕੇ ਕਰ ਰਹੇ ਹਨ 
  

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...