Wednesday, May 27, 2020

ਲੋਕ ਇੰਨਸਾਫ ਪਾਰਟੀ ਨੇ ਪ੍ਰਾਈਵੇਟ ਸਕੂਲਾਂ ਵਲੋਂ ਕੀਤੀ ਜਾ ਰਹੀ ਲੁੱਟ ਸੰਬੰਧੀ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ

ਨਵਾਂਸ਼ਹਿਰ  27, ਮਈ ( ਮਨਜਿੰਦਰ ਸਿੰਘ ) ਲੋਕ ਇੰਨਸਾਫ ਪਾਰਟੀ ਸ਼ਹੀਦ ਭਗਤ ਸਿੰਘ ਨਗਰ ਵਲੋਂ ਪ੍ਰਾਈਵੇਟ ਸਕੂਲਾਂ ਵਲੋਂ ਸਾਲਾਨਾ ਫੰਡ, ਕਿਤਾਬਾਂ, ਵਰਦੀਆਂ ਅਤੇ ਹਰ ਸਾਲ ਆਪਣੀ ਮਰਜੀ ਨਾਲ ਫੀਸਾਂ ਵਧਾ ਕੇ ਮਾਪਿਆਂ ਦੀ ਕੀਤੀ ਜਾ ਰਹੀ ਲੁੱਟ ਰੋਕਣ ਸੰਬੰਧੀ ਡਿਪਟੀ ਕਮਿਸ਼ਨਰ ਐਸ ਬੀ ਐਸ ਨਗਰ ਸ਼੍ਰੀ ਵਿਨੈ ਬਬਲਾਨੀ ਰਾਹੀ ਪੰਜਾਬ ਦੇ ਮੁੱਖ ਮੰਤਰੀ ਅਤੇ ਸਿਖਿਆ ਮੰਤਰੀ ਨੂੰ ਇਕ ਮੰਗ ਪੱਤਰ ਭੇਜਿਆ ਗਿਆ   ਇਸ ਸੰਬੰਧੀ ਜਾਣਕਾਰੀ ਦੇਂਦਿਆਂ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਹਰਿਪ੍ਰਭਮਹਿਲ ਸਿੰਘ ਬਰਨਾਲਾ ਨੇ ਕਿਹਾ ਕਿ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ   ਪੰਜਾਬ ਅੰਦਰ ਨਿਜੀ ਪ੍ਰਾਈਵੇਟ ਸਕੂਲ ਸਿਖਿਆ ਦਾ ਵਪਾਰੀਕਰਨ ਕਰ ਕੇ ਮਾਪਿਆਂ ਨੂੰ ਸ਼ਰੇਆਮ ਲੁੱਟ ਰਹੇ ਹਨ ਜਿਸ ਕਾਰਨ ਮੱਧਵਰਗ ਅਤੇ ਗਰੀਬ ਪਰੀਵਾਰਾਂ ਲਈ ਬੱਚਿਆਂ ਨੂੰ ਸਿਖਿਆ ਦੇਣਾ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ | ਦਾਖਲਾ ਫੀਸ ਹਰ ਸਾਲ ਲੈਣ ਦਾ ਕੋਈ ਤਰਕ ਨਹੀਂ ਬਣਦਾ | ਉਨ੍ਹਾਂ ਕਿਹਾ ਕਿ ਇਹ ਸਕੂਲ ਹਰ ਸਾਲ ਬਿਲਡਿੰਗ ਫੰਡ, ਕਿਤਾਬਾਂ ਤੇ ਵਰਦੀਆਂ   ਦੀ ਕਾਲਾ ਬਜਾਰੀ, ਛੁਟੀਆ  ਦੌਰਾਨ  ਬੱਸ ਕਿਰਾਇਆ ਅਤੇ ਹੋਰ ਕਈ ਤਰਾਂ ਦੇ ਸਾਲਾਨਾ ਫੰਡਾ ਦੇ ਨਾਮ ਤੇ ਮਾਪਿਆਂ ਕੋਲੋਂ ਜਬਰਦਸਤੀ ਪੈਸਾ ਵਸੂਲਦੇ ਹਨ | ਉਨ੍ਹਾਂ ਕਿਹਾ ਇਥੇ ਹੀ ਬਸ ਨਹੀਂ ਕੋਰੋਨਾ ਮਹਾਮਾਰੀ ਕਾਰਨ 21ਮਾਰਚ ਤੋਂ ਸਕੂਲ ਬੰਦ ਹਨ ਪਰ ਬਹੁਤੇ ਪ੍ਰਾਈਵੇਟ ਸਕੂਲ ਹਰ ਤਰਾਂ ਦੀ ਫੀਸ ਅਤੇ ਫੰਡਾ ਦੀ ਮੰਗ ਕਰ ਰਹੇ ਹਨ ਅਤੇ ਕੋਈ ਵੀ ਪ੍ਰਾਈਵੇਟ ਸਕੂਲ ਆਰਥਿਕ ਤੌਰ ਤੇ ਗਰੀਬ ਪਰਿਵਾਰ ਦੇ ਬੱਚਿਆਂ ਨੂੰ ਮੁਫ਼ਤ ਦਾਖ਼ਲਾ ਦੇਣ ਅਤੇ ਪੜ੍ਹਾਉਣ ਲਈ ਸਰਕਾਰ ਵਲੋਂ ਜਾਰੀ ਕਿਤੇ ਹੁਕਮਾਂ ਦੀ ਪਾਲਣਾ ਨਹੀਂ ਕਰਦਾ | ਪ੍ਰਧਾਨ ਨੇ ਮੁੱਖ ਮੰਤਰੀ ਤੋਂ ਪੁਰਜ਼ੋਰ ਮੰਗ ਕਰਦੇ ਕਿਹਾ ਕਿ ਇਨ੍ਹਾਂ ਸਕੂਲਾਂ ਨੂੰ ਮਾਪਿਆਂ ਨੂੰ ਲੁੱਟਣ ਤੋਂ ਤੁਰੰਤ ਰੋਕਿਆ ਜਾਵੇ ਅਤੇ ਲੁੱਟ ਤੋਂ ਬਾਜ ਨਾ ਆਉਣ ਵਾਲੇ ਸਕੂਲਾਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਲੋਕ ਇੰਨਸਾਫ ਪਾਰਟੀ ਨੂੰ ਲੋਕ ਹਿਤਾਂ ਲਈ ਤਿੱਖਾ ਸੰਘਰਸ਼  ਕਰਨ ਲਈ ਮਜਬੂਰ ਨਾ ਹੋਣਾ ਪਵੇ |ਇਸ ਮੌਕੇ  ਅਮਰਜੀਤ ਸਿੰਘ, ਕਰਮ ਜੀਤ, ਬਲਿਹਾਰ ਸਿੰਘ, ਜਸਵਿੰਦਰ ਸਿੰਘ, ਮਹਿੰਦਰ ਸਿੰਘ, ਸਰਵਣ ਸਿੰਘ, ਬਲਵੀਰ ਸਿੰਘ, ਗੁਰਦੀਪ ਸਿੰਘ, ਹਰੀਸ਼ ਕੁਮਾਰ, ਸੁਰਜੀਤ ਕੁਮਾਰ, ਮੰਗਾ ਸਿੰਘ ਅਤੇ ਚੈਨ ਸਿੰਘ ਹਾਜਰ ਸਨ |

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...