Wednesday, May 20, 2020

ਇਲਾਕੇ ਵਿੱਚ ਕਿਸੇ ਨੂੰ ਵੀ ਭੁੱਖਾ ਸੌਣ ਨਹੀਂ ਦਵਾਂਗਾ -ਨੋਤਾ ਪ੍ਰਵਾਸੀ ਭਾਰਤੀ ਨੇ ਲੌੜਵੰਦ ਲੋਕਾਂ ਨੂੰ ਤਾਲਾਬੰਦੀ ਦੌਰਾਨ 970 ਕਿਟਾਂ ਵੰਡੀਆਂ

 
ਬੰਗਾ ਨਵਾਂਸ਼ਹਿਰ 20,ਮੲੀ ( ਮਨਜਿੰਦਰ ਸਿੰਘ, ਚੇਤ ਰਾਮ ਰਤਨ )ਕਰੋਨਾ ਮਹਾਂਮਾਰੀ ਤਾਲਾਬੰਦੀ ਅਤੇ ਕਰਫਿਊ ਕਰਕੇ ਲੋਕ ਦੇ ਆਰਥਿਕ ਹਾਲਤਾਂ ਨੂੰ ਦੇਖਿਆ ਹੋਇਆ ਤਰਸੇਮ ਸਿੰਘ ਨੋਤਾ ( ਖਟਕੜ ਕਲਾਂ ਵਾਲੇ )  ਯੂ ਕੇ ਤੋਂ ਆਏ ਪ੍ਰਵਾਸੀ ਭਾਰਤੀ ਨੇ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿਚ 970 ਰਾਸ਼ਨ ਕਿੱਟਾਂ ਵੰਡਣ ਦੀ ਰਸਮ ਅੰਗਦ ਸਿੰਘ 
 ਵਿਧਾਇਕ ਨਵਾਂਸ਼ਹਿਰ ਨੇ ੍ਪਿੰਡ ਕਾਹਮਾ ਤੋਂ ਆਰੰਭ ਕੀਤੀ ਗਈ। ਅੰਗਦ ਸਿੰਘ ਵੱਲੋਂ  ਤਰਸੇਮ ਸਿੰਘ ਖਟਕੜਾ ਵਲੋਂ  ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੂੰ ਕਾਹਮਾ ਗਰਾਮ ਪੰਚਾਇਤ ਅਤੇ ਸ੍ਰੀ ਗੁਰੂ ਰਵਿਦਾਸ ਪ੍ਰੰਬਧਕ ਕਮੇਟੀ ਵਲੋਂ ਵਿਸ਼ੇਸ਼ ਤੌਰ ਤੇ  ਸਨਮਾਨਤ ਕੀਤਾ ਗਿਆ। ਇਸ ਮੋਕੇ ਉਘੇ ਸਮਾਜ ਸੇਵਕ  ਨੋਤਾ ਨੇ ਕਿਹਾ ਕਿ ਆਰਥਿਕ ਹਲਾਤਾਂ ਨਾਲ ਪ੍ਰੇਸ਼ਾਨੀਆਂ ਨਾਲ਼ ਜੁਝਣ ਕਰਕੇ ਲੋੜਵੰਦ ਲੋਕ ਭੁੱਖੇ ਸੌਣ ਲਈ ਮਜਬੂਰ ਹੋਣ ਵਾਲੀਆਂ ਨੂੰ ਰੋਜ਼ਾਨਾ ਵਰਤਣਯੋਗ ਰਾਸ਼ਨ ਵੰਡਿਆ ਜਾ ਰਿਹਾ ਹੈ। 
   ਉਨਾਂ ਕਿਹਾ ਕਿ ਸਮਾਜ ਭਲਾਈ ਦੇ ਕੰਮ ਆਪਣੇ ਪਿਤਾ ਸਵਰਨ ਸਿੰਘ ਅਤੇ ਬਾਬਾ ਦਲੀਪ ਸਿੰਘ ਦੀ ਯਾਦ ਅੰਦਰ ਪਿੰਡ, ਭੂਤਾਂ ਕਲੋਨੀ, ਗੱਡੀਆਂ ਵਾਲ਼ੀ ਕਲੋਨੀ,ਖਟਕੜ ਕਲਾਂ, ਮੰਗੂਵਾਲ, ਬੈਂਸਾਂ, ਬਾਜ਼ੀਗਰ ਕਲੋਨੀ, ਆਦਿ ਵਿਚ ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡ ਕੇ ਕਰ ਰਿਹਾ ਹਾਂ । ਇਨ੍ਹਾਂ ਵਿਚ ਆਟਾ 10 ਕਿਲੋ,ਖੰਡ ਚਾਹਪੱਤੀ, ਚਾਵਲ,ਪਿਆਜ਼,ਆਲੂ, ਕਪੜੇ ਧੋਣ ਤੇ ਨਾਹਣ ਵਾਲਾਂ ਸਾਬਣ। ਕੁਲ 12 ਚੀਜ਼ਾਂ ਰਾਸ਼ਨ ਵਿੱਚ ਸ਼ਾਮਲ ਹਨ।
    ਇਸ ਮੌਕੇ ਪ੍ਰਮਿੰਦਰਜੀਤ ਕੌਰ ਸਰਪੰਚ, ਬਾਬਾ ਲੱਕੀ ਝੰਡਾਂ ਜੀ, ਸੁਖਵਿੰਦਰ ਕੌਰ ਬਲਾਕ ਸੰਮਤੀ ਮੈਂਬਰ, ਸਤਨਾਮ ਸਿੰਘ ਕਾਹਮਾ ਸਮਾਜ ਸੇਵਕ, ਜਥੇਦਾਰ ਹੰਸ ਸਿੰਘ,ਗੋਰਖਾ ਮੰਗੂਵਾਲ,ਪਿੰਦਰੀ, ਬਾਬਾ ਹੱਨੀ ਝੰਡਾ ਜੀ,ਅਮਰੀਕ ਸਿੰਘ ਜਰਨੈਲ ਸਿੰਘ, ਕਸ਼ਮੀਰ ਸਿੰਘ ਪ੍ਰਵੀਨ ਕੁਮਾਰ, ਮਨਜੀਤ ਲਾਲ ਸਾਰੇ ਪੰਚ ਅਤੇ ਕਰਨੈਲ ਰਾਹੀਂ ਸਾਬਕਾ ਪੰਚ ਆਦਿ ਹਾਜ਼ਰ ਸਨ। 

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...