Tuesday, May 19, 2020

ਚੇਅਰਮੈਨ ਪੱਲੀ ਝਿੱਕੀ ਵਲੋਂ ਨਗਰ ਕੌਂਸਲ ਬੰਗਾ ਦੇ ਕਰਮਚਾਰੀਆਂ ਨੂੰ ਰਾਸ਼ਨ ਵੰਡੀਆ -


ਬੰਗਾ 19ਅਪ੍ਰੈਲ (ਮਨਜਿੰਦਰ ਸਿੰਘ )ਜਿਲਾ ਯੋਜਨਾ ਬੋਰਡ ਐਸ ਬੀ ਐਸ ਨਗਰ  ਦੇ ਚੇਅਰਮੈਨ ਸ਼੍ਰੀ ਸਤਵੀਰ ਸਿੰਘ ਪੱਲੀ ਝਿੱਲੀ ਨੇ ਨਗਰ ਕੌਂਸਲ ਬੰਗਾ ਵਿੱਚ ਤਾਇਨਾਤ ਸਫਾਈ  ਅਤੇ ਵਾਟਰ ਸਪਲਾਈ ਦੇ ਕਰਮਚਾਰੀਆਂ ਨੂੰ ਰਾਸ਼ਨ ਦੀਆਂ ਕਿੱਟਾ ਵੰਡੀਆਂ  ਅਤੇ ਉਨ੍ਹਾਂ ਦੇ ਸਨਮਾਨ ਲਈ ਉਨ੍ਹਾਂ ਉਪਰ ਫੁੱਲਾਂ ਦੀ ਵਰਖਾ ਕੀਤੀ ਗਈ |ਇਸ ਮੌਕੇ ਚੇਅਰਮੈਨ ਨੇ ਕਿਹਾ  ਕਿ ਇਨ੍ਹਾਂ ਸਫਾਈ ਕਰਮਚਾਰੀਆਂ ਦੀ ਸਚੀ ਲਗਨ ਨਾਲ ਕੀਤੀ ਸੇਵਾ ਕਾਰਨ ਹੀ ਅਸੀਂ ਆਪਣੇ ਆਪ ਨੂੰ ਘਰਾਂ ਵਿੱਚ ਸੁਰੱਖਿਅਤ ਮਹਿਸੂਸ ਕਰਦੇ ਹਾਂ ਕਿਉਂਕਿ ਕਿਸੇ ਵੀ ਵਾਇਰਸ ਦੀ ਰੋਕਥਾਮ ਲਈ ਸਾਡੇ ਆਲੇ ਦੁਆਲੇ ਦਾ ਸਾਫ ਸੁਥਰਾ ਹੋਣਾ ਬਹੁਤ ਜਰੂਰੀ ਹੈ                                ਇਸ ਮੌਕੇ ਸਾਬਕਾ ਨਗਰ ਕੌਂਸਲ ਬੰਗਾ ਪ੍ਰਧਾਨ    ਜਤਿੰਦਰ ਕੌਰ ਮੂੰਗਾ ਅਤੇ ਈ ਓ ਸ਼੍ਰੀ ਰਾਜੀਵ ਓਬਰਾਏ ਨੇ ਲੋਕਾਂ ਨੂੰ ਕੋਰੋਨਾ ਮਹਾਮਾਰੀ ਤੋਂ ਬਚਣ ਲਈ ਪ੍ਰਸ਼ਾਸਨ ਦੇ ਹੁਕਮਾਂ ਦੀ ਪਾਲਣਾ ਕਰਨ ਦਾ ਸੰਦੇਸ਼ ਦਿੱਤਾ |ਇਸ ਮੌਕੇ ਮਾਰਕਿਟ ਕਮੇਟੀ ਚੇਅਰਮੈਨ ਦਰਬਜੀਤ ਸਿੰਘ ਪੂਨੀ, ਵਿਜੇ ਕੁਮਾਰ, ਯਸ਼ਪਾਲ, ਮੋਹਨਜੀਤ ਬੋਬੀ, ਸਚਿਨ ਗਈ, ਸੋਢੀ ਸਿੰਘ, ਹਰੀਪਾਲ ਅਤੇ ਦੀਪਮਾਲਾ ਆਦਿ ਹਾਜਰ ਸਨ |

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...