Tuesday, May 12, 2020

ਝੋਨੇ ਦੇ ਸੀਜ਼ਨ ਲਈ ਆ ਰਹੀਆਂ ਸਮੱਸਿਆਵਾ ਦਾ ਹੱਲ ਕਰੋਂ ਮੁੱਖ ਮੰਤਰੀ ਸਾਹਿਬ - ਸੁਕਾਰ

ਬੰਗਾ 12,ਮਈ (ਮਨਜਿੰਦਰ ਸਿੰਘ ) ਸੁੱਖਦੀਪ ਸਿੰਘ ਸੁਕਾਰ ਪ੍ਰਧਾਨ ਯੂਥ ਅਕਾਲੀ ਦਲ ਦੋਆਬਾ ਜ਼ੋਨ ਨੇ ਮੁੱਖ ਮੰਤਰੀ ਪੰਜਾਬ ਨੂੰ ਇਕ ਪੱਤਰ ਲਿਖ ਕੇ ਝੋਨੇ ਦੇ ਸੀਜਨ ਲਈ ਆ ਰਹੀਆਂ ਸਮੱਸਿਆਵਾ ਨੂੰ ਹੱਲ ਕਰਨ ਦੀ ਅਪੀਲ ਕੀਤੀ | ਉਨ੍ਹਾਂ ਪੱਤਰ ਵਿੱਚ ਕਿਹਾ ਕਿ      ਬਿਸਤ ਦੁਆਬ ਵਿੱਚ ਪਿਛਲੇ 3 ਸਾਲ ਤੋਂ ਬਣਦਾ ਪਾਣੀ ਨਹੀਂ ਮਿਲ ਰਿਹਾ ਇਹ ਨਹਿਰ ਆਮ ਤੌਰ ਤੇ ਬਹੁਤਾ ਸਮਾਂ ਬੰਦ ਰਹਿੰਦੀ ਹੈ ਕੇਵਲ ਗਰਮੀਆਂ ਵਿੱਚ ਹੀ 2 ਮਹੀਨਾ ਪਾਣੀ ਆਉਂਦਾ ਹੈ ਪੂਰਾ ਪਾਣੀ ਨਾਂ ਛੱਡਣ ਕਰਕੇ ਕਿਸਾਨਾਂ ਦੇ ਖੇਤਾਂ ਵਿੱਚ  ਲੱਗੇ ਹੋਏ ਮੋਗਿਆ ਤੱਕ ਪਾਣੀ ਨਹੀਂ ਪਹੁੰਚਦਾ ਅਤੇ ਇਸ ਸੰਬਧੀ ਸਿੰਝਾਈ ਵਿਭਾਗ ਨੂੰ ਵੀ ਜਵਾਬ ਦੇਹ ਬਣਾਇਆ ਜਾਵੇ ਅਤੇ ਦੋਆਬੇ ਦਾ ਬਣਦਾ ਪਾਣੀ ਦਿੱਤਾ ਜਾਵੇ।ਖੇਤਾਂ ਵਿੱਚ ਰੌਣੀ ਕਰਨ ਲਈ ਤੁਰੰਤ ਪਾਣੀ ਛੱਡਿਆ ਜਾਵੇ।
ਨਾੜ ਨੂੰ ਸਾੜਨ ਤੇ ਪੂਰਨ ਤੋਰ ਤੇ ਪਾਬੰਦੀ ਲੱਗੀ ਹੋਣ ਕਰਕੇ ਨਾੜ ਨੂੰ ਗਲਣ ਲਈ ਵੀ ਵਧੇਰੇ ਪਾਣੀ ਦੀ ਜਰੂਰਤ ਹੁੰਦੀ ਹੈ ਇਸ ਲਈ ਪਾਣੀ ਜਿਆਦਾ ਸਮਾਂ ਲਈ ਪ੍ਰਬੰਧ ਕੀਤਾ ਜਾਵੇ।
 ਕਿਸਾਨਾਂ ਨੂੰ ਮੋਟਰਾਂ ਚਲਾਉਣ ਲਈ 10 ਘੰਟੇ ਬਿਜਲੀ ਦਿਤੀ ਜਾਵੇ  
ਲਾਕ ਡਾਊਨ ਦੌਰਾਨ ਲੇਬਰ ਦੀ ਵੀ ਬਹੁਤ ਵੱਡੀ ਸਮੱਸਿਆ ਆ ਰਹੀ ਹੈ ਜਿਸ ਕਰਕੇ ਕਿਸਾਨਾਂ ਵੱਲੋਂ ਪੈਡੀ ਟਰਾਂਸ ਪਲਾਂਟਰ ਰਾਹੀਂ ਅਤੇ ਸਿੱਧੀ ਬਿਜਾਈ ਦਾ ਰੁੱਖ ਵੀ ਬਣਾਇਆ ਜਾ ਰਿਹਾ ਇਸ ਲਈ ਸਰਕਾਰ ਵਲੋਂ  ਕਿਸਾਨਾਂ ਨੂੰ ਪੈਡੀ ਟਰਾਂਸ ਪਲਾਂਟਰ ਅਤੇ ਡਰਿਲ ਮਸ਼ੀਨਾਂ  ਸਸਤੇ ਰੇਟਾਂ ਤੇ ਮੁਹਈਆ ਕਰਾਈਆ  ਜਾਣ 
ਪੱਤਰ ਦੇ ਅੰਤ ਵਿੱਚ ਦੋਆਬਾ ਜ਼ੋਨ ਪ੍ਰਧਾਨ ਨੇ ਮੁੱਖ ਮੰਤਰੀ ਜੀ ਦਾ ਧੰਨਵਾਧ ਕੀਤਾ |
  

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...