Wednesday, May 13, 2020

ਆਨਲਾਈਨ ਤਿਵਾੜੀ ਨੂੰ ਦੱਸੀਆਂ ਬੰਗਾ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ : ਮੂੰਗਾ

ਬੰਗਾ 14,ਮਈ (ਮਨਜਿੰਦਰ ਸਿੰਘ ) ਅਨੰਦਪੁਰ ਸਾਹਿਬ ਤੋਂ ਮੇਂਬਰ ਪਾਰਲੀਮੈਂਟ ਸ਼੍ਰੀ ਮੁਨੀਸ਼ ਤਿਵਾੜੀ ਨੇ ਆਪਣੇ ਹਲਕੇ ਦੇ ਸੀਨੀਅਰ ਕਾਂਗਰਸ ਆਗੂਆਂ ਨਾਲ ਆਨਲਾਈਨ ਮੀਟਿੰਗ ਕੀਤੀ | ਇਸ ਮੌਕੇ ਸਾਬਕਾ ਪ੍ਰਧਾਨ ਨਗਰ ਕੌਂਸਲ ਬੰਗਾ ਅਤੇ ਜਰਨਲ ਸਕੱਤਰ ਮਹਿਲਾ ਕਾਂਗਰਸ ਪੰਜਾਬ   ਜਤਿੰਦਰ ਕੌਰ ਮੂੰਗਾ ਨੇ ਬੰਗਾ ਹਲਕੇ ਦੀਆਂ ਸਮਸਿਆਵਾਂ ਦੱਸਦਿਆਂ ਕਿਹਾ ਕਿ ਬੰਗਾ ਹਲਕੇ ਦੇ ਪਿੰਡਾਂ ਵਿੱਚ ਸਰਕਾਰ ਵਲੋਂ ਰਾਸ਼ਨ  ਤਾਂ ਪਹੁੰਚਿਆ ਹੈ ਪਰ ਲੋੜਵੰਦਾਂ ਦੀ ਲੋੜ ਅਨੁਸਾਰ ਨਹੀਂ ਆਇਆ ਨਾਲ ਹੀ ਉਨ੍ਹਾਂ ਐਮ ਪੀ ਨੂੰ ਅਪੀਲ ਕਰਦਿਆਂ  ਕਿਹਾ ਕਿ ਲਗਭਗ ਦੋ ਮਹੀਨੇ ਦੇ ਲਾਕਡਾਉਨ ਦੌਰਾਨ ਦੁਕਾਨਦਾਰਾ ਦੀਆਂ ਦੁਕਾਨਾ  ਬੰਦ ਰਹਿਣ ਕਾਰਨ ਉਨ੍ਹਾਂ ਦੀ ਆਰਥਿਕ ਹਾਲਤ ਖ਼ਰਾਬ ਹੋ ਗਈ ਹੈ ਇਸ ਲਈ ਜੋ ਦੁਕਾਨਦਾਰ ਪੰਜਾਬ ਸਰਕਾਰ ਦੀਆਂ ਦੁਕਾਨਾਂ ਵਿੱਚ ਕਿਰਾਏਦਾਰ ਹਨ ਜਿਵੇਂ ਕਿ ਮਿਉਂਸਿਪਲ ਕੌਂਸਲ ਅਤੇ ਪੰਚਾਇਤ ਸੰਮਤੀ ਉਨ੍ਹਾਂ ਦੇ ਘਟ ਤੋਂ ਘਟ ਤਿੰਨ ਮਹੀਨੇ ਦੇ ਕਿਰਾਏ ਮਾਫ ਕਿਤੇ ਜਾਨ | ਮਹਿਲਾ ਆਗੂ  ਨੇ ਆਪਣੀ ਵਾਰਤਾ ਦੇ ਅਖੀਰ  ਵਿੱਚ ਦੱਸਿਆ ਕਿ ਐਮ ਪੀ  ਨੇ ਉਨ੍ਹਾਂ ਦੀਆਂ ਗੱਲਾਂ ਨੂੰ ਗੰਭੀਰਤਾ ਵਿੱਚ ਲੈਂਦੀਆਂ ਵਿਸ਼ਵਾਸ ਦਿਵਾਇਆ ਕਿ ਉਹ ਇਨ੍ਹਾਂ ਮੁਸ਼ਕਿਲਾਂ ਦੇ ਹੱਲ ਲਈ ਪੁਰੀ ਕੋਸਿਸ ਕਰਨਗੇ |

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...