ਬੰਗਾ/ਨਵਾਂਸ਼ਹਿਰ 14 ਮਈ: (ਮਨਜਿੰਦਰ ਸਿੰਘ ਚੀਫ )ਸ਼੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਵੱਲੋਂ ਕੋਰੋਨਾ ਵਾਇਰਸ ਕਾਰਨ ਤਾਲਾਬੰਦੀ ਦੌਰਾਨ ਪੇਸ਼ ਆ ਰਹੀਆਂ ਸਮੱਸਿਆਵਾਂ ਤੇ ਉਨ੍ਹਾਂ ਦੇ ਹੱਲ ਨੂੰ ਲੈ ਕੇ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ। ਇਸਦੇ ਤਹਿਤ ਐੱਮ.ਪੀ ਤਿਵਾੜੀ ਨੇ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੀਆਂ ਮਹਿਲਾ ਨੇਤਾਵਾਂ ਤੇ ਵਰਕਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਕੀਤੀ ਜਿਸ ਚ ਮੱਧ ਵਰਗ ਦੀਆਂ ਸਮੱਸਿਆਵਾਂ ਤੋਂ ਲੈ ਕੇ ਘਰੇਲੂ ਹਿੰਸਾ, ਪ੍ਰਵਾਸੀ ਮਜ਼ਦੂਰ, ਕੋਰੋਨਾ ਪ੍ਰਤੀ ਜਾਰੂਕਤਾ ਅਤੇ ਬਿਜਲੀ ਦੇ ਬਿੱਲਾਂ ਮੁਰਗੇ ਮੁੱਦਿਆਂ ਤੇ ਚਰਚਾ ਹੋਈ।
ਆਲ ਇੰਡੀਆ ਮਹਿਲਾ ਕਾਂਗਰਸ ਦੀ ਜਨਰਲ ਸਕੱਤਰ ਪਰਮਿੰਦਰ ਕੌਰ ਨੇ ਘਰੇਲੂ ਹਿੰਸਾ ਦੇ ਵਧਦੇ ਮਾਮਲਿਆਂ ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਤਾਲਾਬੰਦੀ ਦੌਰਾਨ ਇਸ ਨਾਲ ਜੁੜੇ ਮਾਮਲੇ ਕਾਫ਼ੀ ਵਧੇ ਹਨ, ਜਿਸ ਲਈ ਕਈ ਵਾਰ ਆਰਥਿਕ ਤੇ ਸਮਾਜਿਕ ਪ੍ਰੇਸ਼ਾਨੀਆਂ ਵੀ ਕਾਰਨ ਰਹਿੰਦੀਆਂ ਹਨ। ਇਸੇ ਤਰ੍ਹਾਂ ਹੋਰ ਮਹਿਲਾ ਵਰਕਰਾਂ ਨੇ ਦੱਸਿਆ ਕਿ ਨੋਟਬੰਦੀ ਤੇ ਜੀਐੱਸਟੀ ਲਾਗੂ ਹੋਣ ਤੋਂ ਬਾਅਦ ਕੰਮ ਪਹਿਲਾਂ ਤੋਂ ਮੰਦੇ ਸਨ ਅਤੇ ਕੋਰੋਨਾ ਮਹਾਂਮਾਰੀ ਨੇ ਪ੍ਰੇਸ਼ਾਨੀਆਂ ਜ਼ਿਆਦਾ ਵਧਾ ਦਿੱਤੀਆਂ ਹਨ। ਸਰਕਾਰੀ ਵਿਵਸਥਾ ਦੇ ਬਾਵਜੂਦ ਪਰਵਾਸੀ ਮਜ਼ਦੂਰਾਂ ਵੱਲੋਂ ਸੜਕ ਰਾਹੀਂ ਆਪਣੇ ਘਰਾਂ ਨੂੰ ਜਾਣ ਬਾਰੇ ਉਨ੍ਹਾਂ ਖੁਲਾਸਾ ਕੀਤਾ ਕਿ ਆਨਲਾਈਨ ਅਪਲਾਈ ਕਰਨਾ ਹਰ ਕਿਸੇ ਦੇ ਵੱਸ ਚ ਨਹੀਂ ਹੈ। ਸਰਕਾਰ ਨੂੰ ਹੋਰ ਵਿਕਲਪ ਵੀ ਲੱਭਣੇ ਪੈਣਗੇ। ਕੁਝ ਵਰਕਰਾਂ ਨੇ ਇਨ੍ਹਾਂ ਹਾਲਾਤਾਂ ਚ ਬਿਜਲੀ ਦੇ ਬਿੱਲਾਂ ਨੂੰ ਅਨੁਚਿਤ ਕਰਾਰ ਦਿੱਤਾ, ਜਦੋਂ ਲੋਕਾਂ ਕੋਲ ਪੈਸਿਆਂ ਦੀ ਘਾਟ ਹੈ, ਤਾਂ ਕਈਆਂ ਨੇ ਵਿਧਵਾ ਔਰਤਾਂ ਨੂੰ ਫ਼ਰੀ ਰਾਸ਼ਨ ਦੇਣ ਦੀ ਮੰਗ ਕੀਤੀ, ਤਾਂ ਜੋ ਉਨ੍ਹਾਂ ਦੀ ਸਥਿਤੀ ਹੋਰ ਖਰਾਬ ਨਾ ਹੋਵੇ ਇਸ ਦੌਰਾਨ ਮਹਿਲਾ ਕਾਂਗਰਸ ਦੀਆਂ ਜ਼ਿਲ੍ਹਾ ਤੇ ਬਲਾਕ ਪ੍ਰਧਾਨਾਂ ਨੇ ਹਲਕੇ ਦੇ ਵਿਧਾਇਕਾਂ ਦੇ ਨੁਮਾਇੰਦਿਆਂ ਵੱਲੋਂ ਇਨ੍ਹਾਂ ਹਾਲਾਤਾਂ ਚ ਲੋਕ ਹਿਤ ਵਿੱਚ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਵੀ ਕੀਤੀ।
ਐੱਮ.ਪੀ ਤਿਵਾੜੀ ਨੇ ਭਰੋਸਾ ਦਿੱਤਾ ਕਿ ਸਰਕਾਰ ਦੀਆਂ ਕੋਸ਼ਿਸ਼ਾਂ ਕਾਰਨ ਉਦਯੋਗਾਂ ਦੇ ਮੁੜ ਚੱਲਣ ਨਾਲ ਹਾਲਾਤ ਸੁਧਰ ਰਹੇ ਹਨ। ਪੰਜਾਬ ਸਰਕਾਰ ਵੱਲੋਂ ਪ੍ਰਕਿਰਿਆ ਦੇ ਤਹਿਤ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਭੇਜਣ ਦਾ ਕੰਮ ਜਾਰੀ ਹੈ। ਜਿਨ੍ਹਾਂ ਲੋਕਾਂ ਨੇ ਅਪਲਾਈ ਕੀਤਾ ਹੈ, ਉਨ੍ਹਾਂ ਵਾਰੀ-ਵਾਰੀ ਭੇਜਿਆ ਜਾ ਰਿਹਾ ਹੈ। ਆਨਲਾਈਨ ਅਪਲਾਈ ਨੂੰ ਲੈ ਕੇ ਸਮੱਸਿਆਵਾਂ ਦਾ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ। ਇਸ ਤਰ੍ਹਾਂ ਘਰੇਲੂ ਹਿੰਸਾ ਨੂੰ ਲੈ ਕੇ ਕਿਹਾ ਕਿ ਸਮਾਜ ਨੂੰ ਸਮਝਦਾਰੀ ਦਿਖਾਉਣੀ ਪਵੇਗੀ, ਸੰਯਮ ਦਿਖਾਉਂਦਿਆਂ ਮਿਲ ਬਹਿ ਕੇ ਸਮੱਸਿਆਵਾਂ ਦਾ ਹੱਲ ਕੱਢਣਾ ਹੋਵੇਗਾ, ਤਾਂ ਜੋ ਕਰੋਨਾ ਖ਼ਿਲਾਫ਼ ਨਾਲ ਰਹੇ ਪੁਲਿਸ ਪ੍ਰਸ਼ਾਸਨ ਤੇ ਵਾਧੂ ਬੋਝ ਨਾ ਪਵੇ। ਜਦਕਿ ਕੋਰੋਨਾ ਮਹਾਂਮਾਰੀ ਹਾਲੇ ਲੰਬੇ ਸਮੇਂ ਤੱਕ ਚੱਲੇਗੀ। ਇਸ ਲਈ ਸਾਨੂੰ ਸਾਵਧਾਨੀਆਂ ਵਰਤਦੇ ਰਹਿਣਾ ਹੋਵੇਗਾ। ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨਾ ਚਾਹੀਦਾ ਹੈ ਤੇ ਤੇ ਸਮੇਂ-ਸਮੇਂ ਸਿਰ ਜਾਰੀ ਹੁੰਦੀਆਂ ਸਰਕਾਰੀ ਹਦਾਇਤਾਂ ਦਾ ਪਾਲਣ ਕਰਨਾ ਚਾਹੀਦਾ ਹੈ, ਜੋ ਸਾਡੇ ਹਿੱਤ ਵਿੱਚ ਹੀ ਹਨ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਸਾਨੂੰ ਸਿਹਤ ਸੁਵਿਧਾਵਾਂ ਨੂੰ ਮਜ਼ਬੂਤ ਬਣਾਉਣਾ ਪਵੇਗਾ। ਉਹ ਹਲਕੇ ਚ ਮੈਡੀਕਲ ਸਟਾਫ ਤੇ ਸੁਵਿਧਾਵਾਂ ਵਧਾਉਣ ਲਈ ਕੋਸ਼ਿਸ਼ਾਂ ਚ ਹੋਰ ਤੇਜ਼ੀ ਲਿਆਉਣਗੇ। ਬਿਜਲੀ ਦੇ ਬਿਲਾਂ ਸਮੇਤ ਹੋਰ ਵਿਸ਼ਿਆਂ ਨੂੰ ਵੀ ਤਿਵਾੜੀ ਨੇ ਗੰਭੀਰਤਾ ਨਾਲ ਸੁਣਿਆ ਅਤੇ ਉਨ੍ਹਾਂ ਸਰਕਾਰ ਕੋਲ ਚੁੱਕਣ ਦਾ ਭਰੋਸਾ ਦਿੱਤਾ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ, ਪੰਜਾਬ ਲਾਰਜ਼ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ, ਜ਼ਿਲ੍ਹਾ ਪ੍ਰੀਸ਼ਦ ਮੁਹਾਲੀ ਦੀ ਚੇਅਰਮੈਨ ਸੁਖਵਿੰਦਰ ਕੌਰ ਦੁਰਾਲੀ, ਜ਼ਿਲ੍ਹਾ ਪ੍ਰੀਸ਼ਦ ਰੋਪੜ ਦੀ ਚੇਅਰਮੈਨ ਕ੍ਰਿਸ਼ਨਾ ਬੈਂਸ, ਜ਼ਿਲ੍ਹਾ ਪ੍ਰੀਸ਼ਦ ਨਵਾਂਸ਼ਹਿਰ ਦੀ ਚੇਅਰਮੈਨ ਹਰਮੇਸ਼ ਕੌਰ, ਮਹਿਲਾ ਕਾਂਗਰਸ ਨਵਾਂ ਸ਼ਹਿਰ ਦੇ ਪ੍ਰਧਾਨ ਤੇਜਿੰਦਰ ਕੌਰ ਸਹੋਤਾ, ਮਹਿਲਾ ਕਾਂਗਰਸ ਮੁਹਾਲੀ ਦੀ ਪ੍ਰਧਾਨ ਸਵਰਨਜੀਤ ਕੌਰ, ਬਲਾਕ ਸੰਮਤੀ ਸ੍ਰੀ ਚਮਕੌਰ ਸਾਹਿਬ ਦੀ ਚੇਅਰਮੈਨ ਅਮਨਦੀਪ ਕੌਰ, ਬਲਾਕ ਸੰਮਤੀ ਔੜ ਦੇ ਚੇਅਰਮੈਨ ਕਮਲਾ ਦੇਵੀ, ਸੂਬਾ ਜਨਰਲ ਸਕੱਤਰ ਮਹਿਲਾ ਕਾਂਗਰਸ ਜਤਿੰਦਰ ਕੌਰ ਮੂੰਗਾ, ਸੂਬਾ ਜਨਰਲ ਸਕੱਤਰ ਮਹਿਲਾ ਕਾਂਗਰਸ ਸਰਿਤਾ ਸ਼ਰਮਾ, ਸਰਬਜੀਤ ਕੌਰ ਬਰਾੜ, ਐਡਵੋਕੇਟ ਸਵਿਤਾ ਸਿਸੋਦੀਆ, ਮਹਿਲਾ ਕਾਂਗਰਸ ਬਲਾਚੌਰ ਦੀ ਪ੍ਰਧਾਨ ਗਿਆਨ ਕੌਰ, ਮਹਿਲਪੁਰ ਤੋਂ ਕੌਂਸਲਰ ਪੂਨਮ ਤਨੇਜਾ, ਜ਼ਿਲ੍ਹਾ ਪ੍ਰੀਸ਼ਦ ਰੋਪੜ ਦੀ ਸਾਬਕਾ ਮੈਂਬਰ ਵੀਨਾ ਐਰੀ, ਰੋਪੜ ਯੂਥ ਕਾਂਗਰਸ ਦੀ ਜਨਰਲ ਸਕੱਤਰ ਕਵਿਤਾ ਸੈਣੀ, ਡਿੰਪਲ ਸਭਰਵਾਲ ਮੁਹਾਲੀ ਵੀ ਸ਼ਾਮਿਲ ਰਹੀਆਂ।
No comments:
Post a Comment