Sunday, May 3, 2020

ਮੋਹਨ ਸਿੰਘ ਕੰਦੋਲਾ ਅਤੇ ਸਾਥੀਆਂ ਦੀਆਂ ਸਮਾਜ ਸੇਵਾਵਾਂ ਸ਼ਲਾਘਾਯੋਗ - ਸਤਵੀਰ ਪੱਲੀ ਝਿੱਕੀ

ਬੰਗਾ  3,ਮਈ (ਮਨਜਿੰਦਰ ਸਿੰਘ ) ਬੰਗਾ ਬਲਾਕ ਅਧੀਨ ਪੈਂਦੇ ਪਿੰਡ ਹੱਪੋਵਾਲ ਵਿੱਚ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਲਗਾਏ ਕਰਫਿਊ ਦੌਰਾਨ ਰੁਕੇ ਕੰਮ ਕਾਰ ਨੂੰ  ਦੇਖਦਿਆਂ ਲੋੜਵੰਦ ਅਤੇ ਗਰੀਬ ਪਰਿਵਾਰਾਂ ਨੂੰ  ਤੀਸਰੀ ਵਾਰ ਰਾਸ਼ਨ ਦੀਆਂ 150 ਦੇ ਕਰੀਬ ਕਿੱਟਾਂ ਵੰਡੀਆਂ ਗਈਆਂ।  ਇਹਨਾਂ ਕਿੱਟਾਂ ਵੰਡਣ ਦੀ ਸ਼ੁਰੂਆਤ ਜਿਲਾ ਨਵਾਂਸ਼ਹਿਰ  ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਬੰਗਾ ਵਿਧਾਨ ਸਭਾ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ  ਸ਼੍ਰੀ ਸਤਵੀਰ ਸਿੰਘ ਪੱਲੀ ਝਿੱਕੀ ਨੇ ਆਪਣੇ ਕਰ ਕਮਲਾਂ ਨਾਲ ਕੀਤੀ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਮੰਡੀ ਬੋਰਡ ਬੰਗਾ ਦੇ ਚੇਅਰਮੈਨ ਸ਼੍ਰੀ ਦਰਬਜੀਤ ਸਿੰਘ ਪੂੰਨੀਆ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਨੇਕ ਸੇਵਾ ਸ਼੍ਰੀ ਮੋਹਨ ਸਿੰਘ ਕੰਦੋਲਾ ,ਸ੍ਰੀ ਮਹਿੰਦਰ ਸਿੰਘ ਕੰਦੋਲਾ, ਸ਼੍ਰੀ ਗਿਆਨ ਸਿੰਘ ਕੰਦੋਲਾ, ਸ਼੍ਰੀ ਮਹਿੰਦਰ ਸਿੰਘ ਕੰਦੋਲਾ, ਸ਼੍ਰੀ ਜਸਵੀਰ ਸਿੰਘ ਕੰਦੋਲਾ, ਸ਼੍ਰੀ ਦਲਵੀਰ ਸਿੰਘ ਕੰਦੋਲਾ, ਸ਼੍ਰੀ ਕੁਲਵੀਰ ਸਿੰਘ ਕੰਦੋਲਾ, ਸ਼੍ਰੀ ਮੱਖਣ ਸਿੰਘ ਕੰਦੋਲਾ, ਸ਼੍ਰੀ ਸਤਨਾਮ ਸਿੰਘ ਸ਼ਾਮਾ ਕੰਦੋਲਾ, ਸ਼੍ਰੀ ਰਣਜੀਤ ਸਿੰਘ ਕੰਦੋਲਾ,ਸ਼੍ਰੀ ਹਰਦੀਪ ਸਿੰਘ ਕੰਦੋਲਾ, ਸ਼੍ਰੀ ਬਹਾਦੁਰ ਸਿੰਘ ਕੰਦੋਲਾ ਹਾਲ ਵਾਸੀ ਇੰਗਲੈਂਡ ਵਲੋਂ ਆਪਣੀ ਦਸਾਂ ਨਹੁੰਆਂ ਦੀ ਕਿਰਤ ਕਮਾਈ ਵਿੱਚੋਂ 500 -500 ਪੌਂਡ ਦੀ ਸੇਵਾ ਭੇਜੀ ਹੈ। ਇਹ ਵੀ ਦੱਸਣਯੋਗ ਹੈ ਕਿ ਇਹ ਸਾਰੇ ਹੀ ਪਿੰਡ ਹੱਪੋਵਾਲ ਦੇ ਜੰਮਪਲ ਹਨ ਅਤੇ ਲੰਮੇ ਸਮੇਂ ਤੋਂ ਇੰਗਲੈਂਡ ਵਿੱਚ ਰਹਿ ਰਹੇ ਹਨ ਅਤੇ ਹਮੇਸ਼ਾਂ ਆਪਣੇ ਪਿੰਡ ਦੇ ਵਿਕਾਸ ਅਤੇ ਭਲਾਈ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਉਂਦੇ ਹਨ। ਇਸ ਮੌਕੇ ਸ਼੍ਰੀ ਸਤਵੀਰ ਸਿੰਘ ਪੱਲੀ ਝਿੱਕੀ ਨੇ ਸ਼੍ਰੀ ਮੋਹਨ ਸਿੰਘ ਕੰਦੋਲਾ ਜੀ  ਅਤੇ  ਉਹਨਾਂ ਦੇ ਸਾਥੀਆਂ ਵਲੋਂ ਕੀਤੇ ਜਾ ਰਹੇ ਇਸ ਉਪਰਾਲੇ ਦਾ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਨੇ ਸ਼੍ਰੀ ਮੋਹਨ ਸਿੰਘ ਕੰਦੋਲਾ ਜੀ ਦੁਆਰਾ ਸਮਾਜ ਪ੍ਰਤੀ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਵੀ ਕੀਤੀ। ਇਸ ਰਾਸ਼ਨ ਵੰਡਣ ਦੀ ਸੇਵਾ ਵਿੱਚ ਸ਼੍ਰੀ ਜਸਵੀਰ ਸਿੰਘ ਕੰਦੋਲਾ ਇੰਗਲੈਂਡ ਨਿਵਾਸੀ ,ਸ਼੍ਰੀ ਸਤਨਾਮ ਸਿੰਘ ਹੇੜੀਆਂ ਇੰਗਲੈਂਡ ਨਿਵਾਸੀ,ਸ਼੍ਰੀ ਬਲਵੀਰ ਸਿੰਘ ਇੰਗਲੈਂਡ ਨਿਵਾਸੀ, ਸ਼੍ਰੀ ਸ਼ਮਿੰਦਰ ਸਿੰਘ ਗਰਚਾ ਇੰਗਲੈਂਡ ਨਿਵਾਸੀ, ਸ਼੍ਰੀ ਨਰਿੰਦਰ ਰੱਤੂ ਸਮੇਤ ਸ਼੍ਰੀ ਦਸ਼ਮੇਸ਼ ਸਪੋਰਟਸ ਕਲੱਬ ਹੱਪੋਵਾਲ ਅਤੇ ਹੱਪੋਵਾਲ ਯੂਥ ਕਲੱਬ ਦੇ ਸਾਰੇ ਮੈਂਬਰ ਹਾਜਿਰ ਸਨ।

No comments:

Post a Comment

ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ

ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...