Monday, May 4, 2020

ਸਰਕਾਰਾਂ ਨੂੰ ਮੱਧਵਰਗ ਲੋਕਾਂ ਦੀ ਤਾਲਾਬੰਦੀ ਦੋਰਾਨ ਮਦਦ ਕਰਨ ਦੀ ਅਪੀਲ - ਕੌਮੀ ਪ੍ਰਧਾਨ ਖੇੜਾ

ਬੰਗਾ/ਨਵਾਂਸ਼ਹਿਰ /ਬਹਿਰਾਮ 4ਮਈ (ਜੈਦੀਪ  ਸਿੰਘ, ਚਰਨਦੀਪ ਸਿੰਘ ਰਤਨ ਪ੍ਰੇਮ ਜੰਡਿਆਲੀ  ) ਮਨੁੱਖੀ ਅਧਿਕਾਰ ਮੰਚ ਦੇ ਬੁਲਾਰਾ ਪੰਜਾਬ ਮਨਜਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਨੁੱਖੀ ਅਧਿਕਾਰ ਮੰਚ ਭਾਰਤ ਦੇ ਸੀਨੀਅਰ ਅਹੁਦੇਦਾਰ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਸਰਪਰਸਤ ਰਾਮ ਜੀ   ਲਾਲ ਸਾਬਕਾ ਐਸ  ਐਸ  ਪੀ, ਪੰਜਾਬ ਚੇਅਰਮੈਨ ਚੇਤ ਰਾਮ ਰਤਨ ਅਤੇ ਪੰਜਾਬ ਬੁਲਾਰਾ ਦੀ ਅੱਜ  ਇਕ ਆਂਨਲਾਇਨ ਮੀਟਿੰਗ ਹੋਈ। ਜਿਸ ਵਿੱਚ ਸਾਂਝੇ ਤੌਰ ਤੇ  ਕਿਹਾ ਗਿਆ  ਕਿ ਤਾਲਾਬੰਦੀ ਦੋਰਾਨ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਮੱਧਵਰਗੀ ਪਰਿਵਾਰਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ । ਉਨਾਂ ਕਿਹਾ ਕਿ ਮੀਡੀਅਮ ਵਰਗ  ਸ਼ਰਮਿੰਦਗੀ ਮਹਿਸੂਸ ਕਰਦਿਆਂ ਸਰਕਾਰ ਪ੍ਰਸ਼ਾਸਨ, ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਦਿੱਤੇ ਜਾ ਰਹੇ ਰਾਸ਼ਨ ਸਮੱਗਰੀ ਵੀ  ਮੰਗ ਨਹੀਂ ਰਹੇ। ਪਰਿਵਾਰਕ ਮੈਂਬਰ ਅੰਦਰੋਂ- ਅੰਦਰੀ ਹਲਾਤਾਂ ਨਾਲ ਜੂਝਦਿਆਂ ਤੰਗੀਆਂ ਝੱਲ ਰਹੇ ਹਨ। 

       ਪ੍ਰਧਾਨ ਖੇੜਾ ਨੇ ਕਿਹਾ ਕਿ ਇਸ ਵਰਗ ਦੀ ਜਮਾ ਪੂੰਜੀ ਵੀ ਤਾਲਾਬੰਦੀ ਵਿੱਚ ਖਤਮ ਹੋ ਚੁੱਕੀ ਹੈ। ਸਮਾਜ ਦੇ ਪੱਕੇ ਮਕਾਨ ਅਤੇ ਰਹਿਣ ਸ਼ਹਿਣ ਵੱਲ ਨਾ ਤਾਲਾਬੰਦੀ ਨੂੰ ਮੁੱਖ ਰੱਖਦਿਆਂ ਹੀ ਨੀਲੇ ਕਾਰਡ ਧਾਰਕਾਂ ਵਾਂਗ ਇਨ੍ਹਾਂ ਨੂੰ ਰਾਸ਼ਨ ਰਾਹਤ ਸਮੱਗਰੀ ਦੇਣ ਦੀ ਮੰਗ ਕੀਤੀ ਗਈ। ਉਨਾਂ ਕਿਹਾ ਕਿ ਕੋਰੋਨਾ ਮਹਾਮਾਰੀ ਮੌਕੇ  ਵਿਚਾਰਨ ਵਾਲੀ ਗੱਲ ਹੈ ਕੀ ਜਦੋ ਇਸ ਵਰਗ ਦਾ ਰੋਜਾਨਾ ਦਾ ਕੰਮ ਕਾਰ ਚਲਦਾ ਸੀ  ਤਾਂ ਇਹ ਵਰਗ ਗਰੀਬਾਂ ਦੀ ਮਦਦ ਅਤੇ ਸਹਿਯੋਗ ਕਰਨ ਲਈ ਹਮੇਸ਼ਾ ਤਤਪਰ ਰਹਿੰਦਾ ਹੈ।   

         ਪੰਜਾਬ ਚੇਅਰਮੈਨ ਚੇਤ ਰਾਮ ਰਤਨ ਨੇ ਤਾਲਾਬੰਦੀ ਦੇ ਦਿਨਾਂ ਤੋਂ ਲੈਕੇ ਜੂਨ ਮਹੀਨੇ ਤੱਕ  ਗਰੀਬਾਂ, ਮਜ਼ਦੂਰਾਂ, ਮੱਧਵਰਗੀ ਲੋਕ ਚਾਹੇ ਕਿਸੇ ਵੀ ਜਾਤੀ ਦੇ ਹੋਣ ਬਿਜਲੀ, ਪਾਣੀ ਦੇ ਬਿੱਲ ਬਿਨਾਂ ਸ਼ਰਤ ਮੁਆਫ ਕੀਤੇ ਜਾਣ ਦੀ ਪੁਰਜ਼ੋਰ ਮੰਗ ਕੀਤੀ ਗਈ। ਉਨਾਂ ਕਿਹਾ ਕਿ ਇਸ ਸਮਾਜ ਦੇ ਬੱਚਿਆ ਆਨ-ਲਾਈਨ ਪੜ੍ਹਾਈ ਲਈ ਸਮਾਟ ਫੋਨ ਦੇ ਕੇ ਭਵਿੱਖ ਨੂੰ ਧੁੰਦਲਾ ਹੋਣ ਬਚਾਉਣਾ ਸਮੇਂ ਦੀਆਂ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ।
              ਆਨਲਾਈਨ ਮੀਟਿੰਗ ਦੋਰਾਨ  ਸਾਈਂ ਕੁਲਵਿੰਦਰ  ਸੈਕਟਰੀ ਪੰਜਾਬ, ਦੀਦਾਰ ਸਿੰਘ ਰੂਪਰਾਏ ਚੇਅਰਮੈਨ ਦੋਆਬਾ, ਉਂਕਾਰ ਸਿੰਘ ਰਾਏ ਪ੍ਰਧਾਨ ਯੁਥ ਦੋਆਬਾ,ਹਹਨੇਕ ਸਿੰਘ ਦੁਸਾਂਝ ਚੇਅਰਮੈਨ ਆਰ ਪੀ ਆਈ ਬੰਗਾ ,ਮਹਿੰਦਰ ਮਾਨ ਜ਼ਿਲ੍ਹਾ ਚੇਅਰਮੈਨ, ਹਰਜੀਤ ਰਾਣੀ ਪ੍ਰਿੰਸੀਪਲ ਚੇਅਰਪਰਸਨ, ਗੁਰਬਚਨ ਸਿੰਘ ਸੈਣੀ ਚੇਅਰਮੈਨ ਐਡਵਾਈਜਰ ਕਮੇਟੀ, ਸੰਜੀਵ ਕੁਮਾਰ ਕੈਂਥ ਸ਼ਹਿਰੀ। ਪ੍ਰਧਾਨ ਯੁਥ ਨਵਾਂਸ਼ਹਿਰ,ਹੁਸਨ ਲਾਲ ਸੁੰਢ ਸੈਕਟਰੀ, ਪ੍ਰਿੰਸੀਪਲ ਕੁਲਵੰਤ ਸਿੰਘ ਸੈਣੀ, ਆਦਿ ਨੇ ਮੀਟਿੰਗ ਦਾ ਸਮਰਥਨ ਕੀਤਾ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...