Sunday, May 3, 2020

ਮਨੁੱਖੀ ਅਧਿਕਾਰ ਮੰਚ ਭਾਰਤ ਵਲੋਂ ਸਰਕਾਰਾਂ ਨੂੰ ਅਪੀਲ

3,ਮਈ (ਪ  ਪ  ਸੱਚ ਕੀ ਬੇਲਾ )ਮਨੁੱਖੀ ਅਧਿਕਾਰ ਮੰਚ ਭਾਰਤ ਦੇ ਸੀਨੀਅਰ ਅਹੁਦੇਦਾਰ ਜਿਨ੍ਹਾਂ ਵਿੱਚ ਮੰਚ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਸਰਪਰਸਤ ਰਾਮ ਜੀ ਲਾਲ ਸਾਬਕਾ ਐਸ ਐਸ ਪੀ, ਪੰਜਾਬ ਚੇਅਰਮੈਨ ਚੇਤ ਰਾਮ ਰਤਨ ਅਤੇ ਪੰਜਾਬ ਬੁਲਾਰਾ ਮਨਜਿੰਦਰ ਸਿੰਘ ਸ਼ਾਮਲ ਸਨ ਨੇ  ਸਾਂਝੇ ਤੌਰ ਤੇ  ਕਿਹਾ ਕਿ ਤਾਲਾਬੰਦੀ ਦੋਰਾਨ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਮੱਧਵਰਗੀ ਪਰਿਵਾਰਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ । ਕੀ ਇਨ੍ਹਾਂ ਦੇ ਪਰਿਵਾਰ ਰੋਜ਼ ਦਾਲ-ਰੋਟੀ ਨਹੀਂ ਖਾਂਦੇ। ਇਹ ਵਰਗ ਰਾਸ਼ਨ ਸ਼ਰਮਿੰਦਗੀ ਮਹਿਸੂਸ ਕਰਦਿਆਂ ਮੰਗ ਨਹੀਂ ਰਹੇ। ਪਰਿਵਾਰਕ ਮੈਂਬਰ ਅੰਦਰੋਂ- ਅੰਦਰੀ ਹਲਾਤਾਂ ਨਾਲ ਜੂਝਦਿਆਂ ਤੰਗੀਆਂ ਝੱਲ ਰਹੇ ਹਨ ਉਨ੍ਹਾਂ ਦੇ ਪੱਕੇ ਮਕਾਨ ਅਤੇ ਰਹਿਣ ਸ਼ਹਿਣ ਵੱਲ ਨਾ ਦੇਖਿਆ ਜਾਵੇ| ਇਸ ਕੋਰੋਨਾ ਮਹਾਮਾਰੀ ਮੌਕੇ ਇਹ ਵੀ ਵਿਚਾਰਨ ਵਾਲੀ ਗੱਲ ਹੈ ਕੀ ਜਦੋ ਇਸ ਵਰਗ ਦਾ ਰੋਜਾਨਾ ਦਾ ਕੰਮ ਕਾਰ ਚਲਦਾ ਸੀ  ਤਾਂ ਇਹ ਵਰਗ ਗਰੀਬਾਂ ਦੀ ਮਦਦ ਕਰਨ ਤੋਂ ਪਿੱਛੇ ਨਹੀਂ ਹਟਦਾ ਇਸ ਲਈ ਇਸ ਮੌਕੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਗਰੀਬ ਅਤੇ ਮੱਧਵਰਗ ਦੀ ਲਕੀਰ ਨੂੰ ਅਣਗੌਲਿਆ ਕਰ ਕੇ ਹਰੇਕ ਲੋੜਵੰਦ ਦੀ ਮਦਦ ਕੀਤੀ ਜਾਵੇ   ਸਰਕਾਰ ਚਾਹੇ ਤਾਂ ਇਸ ਦਾ ਜਮੀਨੀ ਪੱਧਰ ਦੇ ਸਰਵੇ ਕਰਾ ਕੇ ਸੱਚ ਜਾਣ ਸਕਦੀ ਹੈ  ਸਰਕਾਰਾਂ ਨੂੰ ਮੀਡੀਅਮ ਵਰਗਾ ਨੂੰ  ਨੀਲੇ ਕਾਰਡ ਧਾਰਕਾਂ ਵਾਂਗ ਰਾਸ਼ਨ ਰਾਹਤ ਸਮੱਗਰੀ ਵਿਚ ਸ਼ਾਮਲ ਕਰਨ ਦੀ ਵੀ ਮੰਗ ਕੀਤੀ ਗਈ। 
                    

No comments:

Post a Comment

ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ

ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...