Sunday, May 31, 2020

ਕੈਪਟਨ ਸਰਕਾਰ ਹਰ ਮੁਦੇ ਤੇ ਫੇਲ - ਦਲਜੀਤ ਕੌਰ -ਪੰਜਾਬ ਵਿੱਚ ਸਮਰਾਜਵਾਦ ਹੈ ਸਮਾਜਵਾਦ ਤੇ ਭਾਰੂ -



ਰੋਪੜ 31, ਮਈ (ਪ ਪ ਸੱਚ ਕੀ ਬੇਲਾ ) ਕੈਪਟਨ ਸਰਕਾਰ ਹਰ ਮੁਦੇ ਤੇ ਫੇਲ ਹੈ  ਪੰਜਾਬ ਵਿੱਚ ਕ਼ਾਨੂਨ ਵਿਵਸਥਾ ਦਾ ਬਹੁਤ ਬੁਰਾ ਹਾਲ ਹੈ  ਲੋਕਾਂ ਨੇ ਇਹ ਸਰਕਾਰ ਆਪਣੀ ਸਹੂਲਤ ਲਈ ਚੁਣੀ ਸੀ ਪਰ ਸਰਕਾਰ ਦੇ ਵਜ਼ੀਰ ਸਮਾਜ ਨੂੰ ਭੁੱਲ ਕੇ  ਸਰਮਾਇਆ ਇਕੱਠਾ ਕਰਨ ਵੱਲ ਲਗੇ ਹੋਏ ਹਨ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੀਮਤੀ ਦਲਜੀਤ ਕੌਰ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰੋਪੜ ਨੇ ਚੋਣਵੇ ਪੱਤਰਕਾਰਾਂ ਨਾਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸ ਕੋਰੋਨਾ ਮਹਾਮਾਰੀ ਵਿੱਚ  ਕਿਸੇ ਵੀ ਵਰਗ ਦੀ ਕੋਈ ਮਦਦ ਨਹੀਂ ਕੀਤੀ  ਖਾਸ ਕਰ ਕੇ ਉਨ੍ਹਾਂ ਮੱਧ ਵਰਗ ਬਾਰੇ ਦੱਸਦਿਆਂ ਕਿ ਇਸ  ਵਰਗ ਇਸ ਵੇਲੇ ਬਹੁਤ ਬੁਰਾ ਹਾਲ ਹੈ ਪ੍ਰਾਈਵੇਟ ਸਕੂਲ ਤਿੰਨ ਤਿੰਨ ਮਹੀਨੇ ਦੀਆਂ ਫੀਸਾਂ ਮੰਗ ਰਹੇ, ਬਿਜਲੀ ਦੇ ਬਿਲਾ ਦੀ ਵੀ ਮੰਗ ਕੀਤੀ ਜਾ ਰਹੀ ਹੈ ਜਦ ਕਿ ਪਿੱਛਲੇ 2 ਮਹੀਨੇ ਤੋਂ ਜਿਆਦਾ ਸਮਾਂ ਹੋ ਚੁੱਕਾ ਹੈ ਇਨ੍ਹਾਂ ਦੇ ਕਾਰੋਬਾਰ ਬੰਦ ਹਨ  ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਦਿੱਲੀ ਸਰਕਾਰ ਦੀ ਤਰਜ ਤੇ ਬਿਜਲੀ ਦੇ ਬਿਲ ਅਤੇ ਸਕੂਲਾਂ ਦੀਆਂ ਫੀਸਾਂ ਤਿੰਨ ਮਹੀਨੇ ਲਈ ਮਾਫ ਕਰਨ ਦੇ ਨਾਲ  ਇਸ ਵਰਗ ਦੀ ਆਰਥਿਕ ਮਦਦ ਕੀਤੀ ਜਾਵੇ |

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...