Tuesday, June 16, 2020

ਡਾ. ਸ਼ੇਨਾ ਅਗਰਵਾਲ ਨੇ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ ਕੋਵਿਡ ਤੋਂ ਰੋਕਥਾਮ, ਹੜ੍ਹਾਂ ਤੋਂ ਜ਼ਿਲ੍ਹੇ ਦਾ ਬਚਾਅ ਤੇ ਪਾਰਦਰਸ਼ੀ ਪ੍ਰਸ਼ਾਸਨ ਰਹੇਗਾ ਤਰਜੀਹ

ਨਵਾਂਸ਼ਹਿਰ, /ਬੰਗਾ 16 ਜੂਨ-,(ਮਨਜਿੰਦਰ ਸਿੰਘ )


ਡਾ. ਸ਼ੇਨਾ ਅਗਰਵਾਲ ਨੇ ਅੱਜ ਸ਼ਹੀਦ ਭਗਤ ਸਿੰਘ ਨਗਰ ਵਿਖੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲ ਲਿਆ। ਉਨ੍ਹਾਂ ਇਸ ਮੌਕੇ ਆਖਿਆ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਲੋਕਾਂ ਦੀ ਕੋਵਿਡ ਤੋਂ ਰੋਕਥਾਮ, ਸਤਲੁਜ ਜ਼ਿਲ੍ਹੇ ’ਚੋਂ ਲੰਘਦਾ ਹੋਣ ਕਾਰਨ ਹੜ੍ਹਾਂ ਦੇ ਸੀਜ਼ਨ ਲਈ ਅਗਾਊਂ ਪ੍ਰਬੰਧ ਅਤੇ ਆਮ ਲੋਕਾਂ ਲਈ ਪਾਰਦਰਸ਼ੀ ਪ੍ਰਸ਼ਾਸਨ  ਦੀਆਂ ਪਹਿਲੀਆਂ ਤਿੰਨ ਤਰਜੀਹਾਂ ਹੋਣਗੀਆਂ। ਵਿਦਿਅਕ ਯੋਗਤਾ ਪੱਖੋਂ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਤੋਂ ਗ੍ਰੈਜੂਏਟ, ਡਾ. ਸ਼ੇਨਾ 2012 ਬੈਚ ਦੇ ਆਈ ਏ ਐਸ ਅਫ਼ਸਰ ਹਨ। ਉਹ ਐਮ ਬੀ ਬੀ ਐਸ ਅਤੇ ਆਪਣੇ ਆਈ ਏ ਐਸ ਬੈਚ, ਦੋਵਾਂ ਦੇ ਟਾਪਰ ਰਹੇ ਹਨ।ਬਤੌਰ ਵਧੀਕ ਡਿਪਟੀ ਕਮਿਸ਼ਨਰ ਬਠਿੰਡਾ, ਲੁਧਿਆਣਾ ਸੇਵਾਵਾਂ ਦੇਣ ਤੋਂ ਬਾਅਦ ਉਹ ਜਲੰਧਰ ਵਿਕਾਸ ਅਥਾਰਟੀ ਦੇ ਮੁੱਖ ਪ੍ਰਸ਼ਾਸਕ ਅਤੇ ਜਲੰਧਰ ਸਮਾਰਟ ਸਿਟੀ ਲਿਮਟਿਡ ਦੇ ਮੁੱਖ ਕਾਰਜਕਾਰੀ ਅਫ਼ਸਰ ਵਜੋਂ ਸੇਵਾਵਾਂ ਦੇ ਰਹੇ ਸਨ।


        ਅਹੁਦਾ ਸੰਭਾਲਣ ਤੋਂ ਪਹਿਲਾਂ  ਏ ਐਸ ਆਈ ਕਮਲ ਰਾਜ ਦੀ ਅਗਵਾਈ ਹੇਠਲੀ ਜ਼ਿਲ੍ਹਾ ਪੁਲਿਸ ਦੀ ਟੁਕੜੀ ਨੇ ‘ਗਾਰਡ ਆਫ਼ ਆਨਰ’ ਦਿੱਤਾ।,  ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਪੁੱਜਣ ’ਤੇ ਸਵਾਗਤ ਕਰਨ ਵਾਲਿਆਂ ’ਚ ਏ ਡੀ ਸੀ (ਜ) ਅਦਿਤਿਆ ਉੱਪਲ, ਏ ਡੀ ਸੀ (ਵਿਕਾਸ) ਸਰਬਜੀਤ ਸਿੰਘ ਵਾਲੀਆ, ਐਸ ਪੀ (ਐਚ) ਮਨਵਿੰਦਰ ਬੀਰ ਸਿੰਘ, ਐਸ ਡੀ ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਐਸ ਡੀ ਐਮ ਬਲਾਚੌਰ ਜਸਬੀਰ ਸਿੰਘ, ਐਸ ਡੀ ਐਮ ਬੰਗਾ ਦੀਪਜੋਤ ਕੌਰ ਤੇ ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਮੌਜੂਦ ਸਨ।


         ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦਿਆਂ  ਕਿਹਾ ਕਿ ਉਹ ਪੰਜਾਬ ਸਰਕਾਰ ਦੇ ਧੰਨਵਾਦੀ ਹਨ ਕਿ   ਮੈਨੂੰ ਡਿਪਟੀ ਕਮਿਸ਼ਨਰ ਦੇ ਕਰੀਅਰ ਦੀ ਸ਼ੁਰੂਆਤ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀ ਪਵਿੱਤਰ ਧਰਤੀ ਤੋਂ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਨਾਲ ਜੁੜੇ ਜ਼ਿਲ੍ਹੇ ’ਚ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ, ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨਾ ਅਤੇ ਉਨ੍ਹਾਂ ਦੀ ਪ੍ਰਸ਼ਾਸਨ ਤੱਕ ਪਹੁੰਚ ਨੂੰ ਪਾਰਦਰਸ਼ੀ ਤੇ ਸੁਖਾਲਾ ਬਣਾਉਣ ਦੀ ਪਹਿਲੀ ਜ਼ਿੰਮੇਂਵਾਰੀ ਹੋਵੇਗੀ।


        ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਜ਼ਿਲ੍ਹੇ ਦੇ  ਅਧਿਕਾਰੀਆਂ ਤੋਂ ਇਲਾਵਾ ਤਹਿਸੀਲਦਾਰਾਂ ਕੁਲਵੰਤ ਸਿੰਘ ਨਵਾਂਸ਼ਹਿਰ, ਅਜੀਤਪਾਲ ਸਿੰਘ ਬੰਗਾ, ਚੇਤਨ ਬੰਗੜ ਬਲਾਚੌਰ, ਡੀ ਐਸ ਐਸ ਓ ਸੰਤੋਸ਼ ਵਿਰਦੀ, ਡੀ ਪੀ ਓ ਗੁਰਚਰਨ ਸਿੰਘ ਅਤੇ ਡੀ ਐਫ ਐਸ ਸੀ ਰਾਕੇਸ਼ ਭਾਸਕਰ ਨਾਲ ਰਸਮੀ ਮੀਟਿੰਗ ਕਰਕੇ, ਜ਼ਿਲ੍ਹੇ ’ਚ ਚੱਲ ਰਹੇ ਕੰਮਾਂ-ਕਾਰਾਂ ਬਾਰੇ ਸੰਖੇਪ ਜਾਣਕਾਰੀ ਹਾਸਲ ਕੀਤੀ।


       ਡਾ ਅਗਰਵਾਲ ਨੇ ਸਭ ਤੋਂ ਪਹਿਲਾ ਕੋਰੋਨਾ ਵਾਇਰਸ ਨਾਲ ਸਬੰਧਤ ਕੇਸ ਵੀ ਇਸੇ ਜ਼ਿਲ੍ਹੇ ਨਾਲ ਸਬੰਧਤ ਹੋਣ ਅਤੇ ਉਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੋਕਥਾਮ ਅਤੇ ਇਸ ’ਤੇ ਜਿੱਤ ਪਾਉਣ ਲਈ ਕੀਤੇ ਯਤਨਾਂ ਨੂੰ ਹੋਰ ਅੱਗੇ ਲਿਜਾਣ ਦਾ ਵਾਅਦਾ ਵੀ ਕੀਤਾ। ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਪ੍ਰਤੀ ਲੋਕਾਂ ’ਚ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਲਈ ਆਰੰਭੇ ਮਿਸ਼ਨ ਫ਼ਤਿਹ ਦੀ ਪ੍ਰਗਤੀ  ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ ਗਈ।

Thursday, June 11, 2020

ਦੀ ਸਟੇਟ ਨਿਊਜ਼ ਦੀ ਖ਼ਬਰ ਦਾ ਹੋਇਆ ਅਸਰ ਦਵਾਈ ਵਿਕ੍ਰੇਤਾਵਾਂ ਨੇ ਬਦਲਿਆ ਫੈਸਲਾ ਖੋਲਣਗੇ ਦੁਕਾਨਾ ਸ਼ਾਮ 7 ਵਜੇ ਤਕ

ਬੰਗਾ 11,ਜੂਨ (ਮਨਜਿੰਦਰ ਸਿੰਘ,) ਲਾਕਡਾਉਣ ਖੁੱਲਣ ਤੋਂ ਬਾਅਦ ਬੰਗਾ ਦੇ ਦਵਾਈ ਦੁਕਾਨਦਾਰਾਂ ਦੀ ਕੈਮਿਸਟ ਐਸੋਸੀਅਸਨ ਨੇ ਆਪਣੀ ਮਨ ਮਰਜੀ ਨਾਲ ਦੁਕਾਨਾ ਦੁਪਹਿਰ 2 ਵਜੇ ਬੰਦ ਕਰਨ ਦਾ ਫੈਸਲਾ ਲਿਆ ਸੀ | ਜਿਸ ਕਾਰਨ ਲੋੜਵੰਦ ਮਰੀਜਾਂ ਨੂੰ ਬੰਗਾ ਵਿੱਚ  2 ਵਜੇ ਤੋਂ ਬਾਅਦ  ਦਵਾਈ  ਨਾ ਮਿਲਣ ਕਾਰਨ ਬਹੁਤ ਮੁਸ਼ਕਿਲਾਂ ਦਾ ਸਾਮਣਾ ਕਰਨਾ ਪੈ ਰਿਹਾ ਸੀ | ਬੀਤੇ ਕੱਲ   ਸਟੇਟ ਨਿਊਜ਼ ਅਤੇ ਸੱਚ ਕੀ ਬੇਲਾ   ਦੇ   ਪੱਤਰਕਾਰਾਂ   ਦੀ ਟੀਮ ਨੇ ਪ੍ਰਸ਼ਾਸਨ ਦਾ ਧਿਆਨ  ਲੋਕਾਂ  ਨੂੰ ਆ ਰਹੀ  ਇਸ  ਮੁਸ਼ਕਿਲ ਵੱਲ  ਦਿਵਾਇਆ ਸੀ | ਐਸ ਡੀ ਐਮ ਬੰਗਾ ਦੀਪਜੋਤ ਕੌਰ   ਅਤੇ ਡਰੱਗ  ਇੰਸਪੈਕਟਰ  ਸ਼੍ਰੀ ਜੈ ਜੈ ਕਾਰ ਸਿੰਘ ਵਲੋਂ ਮੈਡੀਸਨ ਦੁਕਾਨਦਾਰਾਂ ਨੂੰ ਜਿਲਾ ਮੈਜਿਸਟ੍ਰੇਟ ਦੇ ਹੁਕਮਾਂ ਦੇ  ਉਲੰਗਣਾ ਦੀ ਕਾਰਵਾਰੀ ਦੀ ਚਿਤਾਵਨੀ ਦੇਣ  ਉਪਰੰਤ ਅੱਜ ਸਾਰੇ  ਦਵਾਈ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਸ਼ਾਮ 7 ਵਜੇ ਤਕ ਖੋਲਣ ਦਾ ਫੈਸਲਾ ਲਿਆ ਹੈ       ਇਸ ਬਾਰੇ ਬੰਗਾ ਐਸੋਸੀਅਸਨ ਦੇ ਪ੍ਰਧਾਨ ਅਤੇ ਸੇਕ੍ਰੇਟਰੀ  ਵਿਕਰਮ ਚੋਪੜਾ ਅਤੇ ਵਿਪਨ ਸ਼ਰਮਾਂ ਨੇ ਦੱਸਿਆ ਕਿ  ਕਿਉਂਕਿ ਲਾਕਡਉਨ ਦੌਰਾਨ ਘਰ ਘਰ ਡਲਿਵਰੀ ਕਾਰਨ ਦਵਾਈ ਦੁਕਾਨਦਾਰ ਅਤੇ ਉਨ੍ਹਾਂ ਦਾ ਸਟਾਫ ਥਕਾਵਟ ਮਹਿਸੂਸ ਕਰ ਰਿਹਾ ਸੀ ਇਸ ਲਈ ਕੁੱਝ ਦਿਨ ਲਈ 2 ਵਜੇ ਤਕ ਦਾ ਸਮਾਂ ਰੱਖਿਆ ਗਿਆ ਸੀ   ਪਰ ਹੁਣ ਪ੍ਰਸ਼ਾਸਨ ਦੇ ਹੁਕਮਾਂ ਦੀ ਪੂਰਨ ਪਾਲਣਾ ਕਰਦਿਆਂ ਅਤੇ ਲੋਕਾਂ ਦੀ ਜਰੂਰਤ ਨੂੰ ਧਿਆਨ ਵਿੱਚ ਰੱਖਦਿਆਂ ਬੰਗਾ ਦੀਆਂ ਦਵਾਈ ਦੁਕਾਨਾਂ ਸਵੇਰ 7 ਤੋਂ ਸ਼ਾਮ 7 ਵਜੇ ਤਕ ਖੋਲੀਆਂ ਜਾਣ  ਗੀਆ | ਬੰਗਾ ਦੇ  ਦਵਾਈ ਵਿਕ੍ਰੇਤਾਵਾਂ ਦੇ ਇਸ ਫੈਸਲੇ ਤੇ ਐਸੋਸੀਅਸ਼ਨ  ਦੇ ਜਿਲਾ ਪ੍ਰਧਾਨ ਹਰਮੇਸ਼ ਪੁਰੀ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ | 


Saturday, June 6, 2020

84 ਵਿੱਚ ਮੌਕੇ ਦੀ ਸਰਕਾਰ ਵਲੋਂ ਦਿਤੇ ਜਖਮ ਕਦੇ ਵੀ ਭਰੇ ਨਹੀਂ ਜਾ ਸਕਦੇ - ਵਿਧਾਇਕ ਸੁੱਖੀ

              ਬੰਗਾ 6 ਜੂਨ (ਮਨਜਿੰਦਰ ਸਿੰਘ )ਗੁਰਦੁਵਾਰਾ ਚਰਨ ਕੰਵਲ ਸਾਹਿਬ ਬੰਗਾ ਵਿੱਖੇ ਜੂਨ 84 ਦੇ ਸਾਕਾ ਨੀਲਾ ਤਾਰਾ ਦੇ ਸੰਬੰਧ ਵਿੱਚ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਰਾਗੀ ਸਿੰਘਾਂ ਦੁਆਰਾ ਕੀਰਤਨ ਕਰ ਕੇ ਸ਼ਹੀਦ ਸਿੰਘ ਅਤੇ ਸਿੰਘਨੀਆ ਨੂੰ ਯਾਦ ਕੀਤਾ ਗਿਆ ਇਸ ਮੌਕੇ ਹਲਕਾ ਬੰਗਾ ਦੇ ਵਿਧਾਇਕ ਡਾ ਸੁਖਵਿੰਦਰ ਕੁਮਾਰ ਸੁੱਖੀ ਵਿਸੇਸ਼ ਤੌਰ ਤੇ ਹਾਜ਼ਰ ਹੋਏ ਉਨਾਂ ਨੇ ਕਿਹਾ ਕਿ 84 ਵਿਚ ਮੌਕੇ ਦੀ ਸਰਕਾਰ ਵਲੋਂ ਜੋ ਸਿੱਖਾਂ ਤੇ ਤਸੱਦਦ ਕੀਤਾ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਕੀਤਾ ਓਨਾਂ ਦੇ ਜ਼ਖਮ ਅਜੇ ਤੱਕ ਵੀ ਹਰੇ ਹਨ ਉਹ ਸਮਾਂ ਅਜਿਹੇ ਜ਼ਖਮ ਦੇ ਗਿਆ ਜੋ ਕਦੇ ਵੀ ਭਰੇ ਨਹੀਂ ਜਾ ਸਕਦੇ | ਇਸ ਮੌਕੇ ਜਿਲਾ ਪ੍ਰਧਾਨ ਬੁੱਧ ਸਿੰਘ  ਬਲਾਕੀਪੁਰ ਨੇ ਕਿਹਾ ਕਿ ਇਸ ਦੁਖਾਂਤ ਨੂੰ ਕਦੇ ਵੀ ਭੁਲਾਇਆ  ਨਹੀਂ ਜਾ ਸਕਦਾ ਨਾਲ ਹੀ ਉਨ੍ਹਾਂ ਕਿਹਾ ਕਿ ਸਾਨੂੰ ਇਸ ਦਿਨ ਸ਼੍ਰੀ  ਅਕਾਲ ਤਖ਼ਤ ਅਤੇ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਨਿਮਾਣੇ ਸਿੱਖ ਦੀ ਤਰਾਂ ਨਤਮਸਤਕ ਹੋ ਕੇ ਸ਼ਹੀਦਾਂ ਨੂੰ ਯਾਦ ਕਰਨਾ ਚਾਹੀਦਾ ਹੈ ਕਿਸੇ ਵੀ ਤਰਾਂ ਦੀ ਹੁਲੜਬਾਜੀ  ਕਰ ਕੇ ਅਸਵਿਧਾਨਿਕ  ਨਾਹਰੇ ਬਾਜੀ ਤੋਂ ਗੁਰੇਜ ਕਰਨਾ ਚਾਹਿਦਾ ਤਾਂ ਕਿ  ਪੰਜਾਬ ਦੀ ਅਮਨ ਸ਼ਾਂਤੀ ਭੰਗ ਨਾ ਹੋਵੇ ਕਿਉਂ ਕਿ ਲੋਕ  ਪਹਿਲਾ ਹੀ ਕੋਰੋਨਾ ਮਹਾਮਾਰੀ ਕਾਰਨ ਆਰਥਿਕ ਸੰਤਾਪ ਝੇਲ ਰਹੇ ਹਨ   ਇਸ ਮੌਕੇ  ਸੁਖਦੀਪ ਸਿੰਘ ਸੁਕਾਰ ਪ੍ਰਧਾਨ ਦੋਆਬਾ ਜੋਨ , ਸਤਨਾਮ ਸਿੰਘ ਲਾਦੀਆਂ ਜਿਲ੍ਹਾ ਪ੍ਰਧਾਨ ਕਿਸਾਨ ਵਿੰਗ , ਕੁਲਵਿੰਦਰ ਸਿੰਘ ਢਾਹਾਂ ਸਰਕਲ ਪ੍ਰਧਾਨ , ਸੁਰਜੀਤ ਸਿੰਘ ਮਾਂਗਟ ਸਰਕਲ ਪ੍ਰਧਾਨ , ਜਸਵਿੰਦਰ ਸਿੰਘ ਮਾਨ ਐਮ ਸੀ , ਜੀਤ ਸਿੰਘ ਭਾਟੀਆ ਐਮ ਸੀ , ਮਲਕੀਤ ਸਿੰਘ ਭੋਲਾ, ਕੁਲਵੰਤ ਸਿੰਘ ਆਦਿ ਹਾਜ਼ਰ ਸਨ

Friday, June 5, 2020

ਕੋਵਿਡ ਨੂੰ ਮਾਤ ਦੇਣ ਲਈ ਸਾਨੂੰ ਸਾਵਧਾਨੀਆਂ ਨੂੰ ਅਪਨਾਉਣਾ ਪਵੇਗਾ - ਐਸ ਐਚ ਓ ਹਰਪ੍ਰੀਤ ਸਿੰਘ

ਬੰਗਾ, 5 ਜੂਨ (ਮਨਜਿੰਦਰ ਸਿੰਘ )
ਪੰਜਾਬ ਸਰਕਾਰ ਵੱਲੋਂ ਕੋਵਿਡ ਤੋਂ ਬਚਾਅ ਲਈ ਆਮ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਆਰੰਭੇ ਗਏ ਮਿਸ਼ਨ ਫ਼ਤਿਹ ਤਹਿਤ ਐਸ ਐਸ ਪੀ ਅਲਕਾ ਮੀਨਾ ਵੱਲੋਂ ਜ਼ਿਲ੍ਹਾ ਪੁਲਿਸ ਨੂੰ ਇਸ ਸਬੰਧੀ ਗਤੀਵਿਧੀਆਂ ਕਰਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਬੰਗਾ ਵਿਖੇ ਐਸ ਐਚ ਓ ਹਰਪ੍ਰੀਤ ਸਿੰਘ ਦੀ ਅਗਵਾਈ ’ਚ ਜਾਗਰੂਕਤਾ ਕੀਤੀ ਗਈ।
( ਬੰਗਾ ਪੁਲਿਸ ਮਿਸ਼ਨ ਫ਼ਤਿਹ ਤਹਿਤ ਕੋਵਿਡ ਪ੍ਰਤੀ ਲੋਕਾਂ ਨੂੰ ਸਾਵਧਾਨ ਕਰਦੀ ਹੋਈ।)
                                       ਪੁਲਿਸ ਵੱਲੋਂ ਇਸ ਮੌਕੇ ਜਿੱਥੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਦੱਸਿਆ ਗਿਆ ਉੱਥੇ ਮਿਸ਼ਨ ਫ਼ਤਿਹ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਮਿਸ਼ਨ ਫ਼ਤਿਹ ਪੰਜਾਬ ਦੇ ਲੋਕਾਂ ਨਾਲ ਰਲ ਕੇ, ਮੁਸ਼ਕਿਲ ਭਰੀ ਸਥਿਤੀ ’ਚ ਮਹਾਂਮਾਰੀ ਨੂੰ ਹਰਾਉਣ ਦੀ ਸਾਂਝੀ ਕੋਸ਼ਿਸ਼ ਹੈ। ਇਹ ਲੋਕਾਂ ਦਾ, ਲੋਕਾਂ ਦੁਆਰਾ ਅਤੇ ਲੋਕਾਂ ਲਈ ਮਿਸ਼ਨ ਹੈ।
ਐਸ ਐਚ ਓ ਹਰਪ੍ਰੀਤ ਸਿੰਘ ਅਨੁਸਾਰ ਲੋਕ ਇਸ ਮਿਸ਼ਨ ’ਚ ਮਾਸਕ ਪਹਿਨ ਕੇ, ਹੱਥਾਂ ਨੂੰ ਧੋ ਕੇ, ਸਮਾਜਿਕ ਫ਼ਾਸਲਾ ਬਣਾ ਕੇ, ਬਜ਼ੁਰਗਾਂ ਦਾ ਖਿਆਲ ਰੱਖ ਕੇ, ਨੇੜੇ-ਤੇੜੇ ਬਾਹਰ ਤੋਂ ਆਏ ਵਿਅਕਤੀ ਪ੍ਰਤੀ ਚੇਤੰਨ ਰਹਿ ਕੇ, ਕੋਵਾ ਐਪ (ਸਮਾਰਟ ਫ਼ੋਨਾਂ ਰਾਹੀਂ) ਡਾਊਨਲੋਡ ਕਰਕੇ ਅਤੇ ਉਸ ਨੂੰ ਹਰ ਵੇਲੇ ਐਕਟਿਵ ਰੱਖ ਕੇ, ਘਰ ’ਚ ਇਕਾਂਤਵਾਸ ਪੂਰਾ ਕਰਕੇ (ਜੇ ਅਜਿਹਾ ਕਰਨ ਲਈ ਕਿਹਾ ਗਿਆ ਹੈ), ਫ਼ਲੂ ਦੇ ਲੱਛਣ ਆਉਣ ’ਤੇ ਤੁਰੰਤ ਨੇੜਲੇ ਸਰਕਾਰੀ ਹਸਪਤਾਲ ਜਾ ਕੇ, ਲਾਕਡਾਊਨ 5.0 ਦੀਆਂ ਪਾਬੰਦੀਆਂ ਦੀ ਪਾਲਣਾ ਕਰਨ ਅਤੇ ਇਸ ਗੱਲ ਨੂੰ ਮੰਨ ਕੇ ਕਿ ਬਿਮਾਰੀ ਦਾ ਹਮਲਾ ਖਤਮ ਨਹੀਂ ਹੋਇਆ ਸਗੋਂ ਸਥਿਤੀ ਸੰਭਲ ਕੇ ਚੱਲਣ ਵਾਲੀ ਬਣ ਗਈ ਹੈ, ਆਦਿ ਸਾਵਧਾਨੀਆਂ ਦਾ ਪਾਲਣ ਕਰਕੇ ਆਪਣਾ ਯੋਗਦਾਨ ਦੇਣ।
ਉਨ੍ਹਾਂ ਆਖਿਆ ਕਿ ਕੋਵਿਡ ਨੂੰ ਮਾਤ ਦੇਣ ਲਈ ਸਾਨੂੰ ਸਾਵਧਾਨੀਆਂ ਨੂੰ ਅਪਨਾਉਣਾ ਪਵੇਗਾ ਤਾਂ ਹੀ ਅਸੀਂ ਇਸ ’ਤੇ ਜਿੱਤ ਪ੍ਰਾਪਤ ਕਰ ਸਕਦੇ ਹਾਂ।

80 ਲੋੜਵੰਦ ਪਰਿਵਾਰਾਂ ਨੂੰ ਸਰਕਾਰੀ ਰਾਸ਼ਨ ਵੰਡਿਆ - ਮੈਡਮ ਮੂੰਗਾ

ਬੰਗਾ 5 ਜੂਨ(ਮਨਜਿੰਦਰ ਸਿੰਘ )-ਜਤਿੰਦਰ ਕੌਰ ਮੂੰਗਾ ਸਾਬਕਾ ਪ੍ਰਧਾਨ ਨਗਰ ਕੌਂਸਲ ਬੰਗਾ ਨੇ ਦੱਸਿਆ ਕਿ   ਜ਼ਿਲ੍ਹਾ ਮਜਿਸਟ੍ਰੇਟ ਵਿਨੇ  ਬਿਬਲਾਨੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਐਸ   ਡੀ ਐਮ ਬੰਗਾ ਦੀਪਜੋਤ ਕੌਰ ਦੀ ਅਗਵਾਈ ਵਿਚ ਸਰਕਾਰੀ ਅਧਿਕਾਰੀਆਂ ਵਲੌ ਬੰਗਾ ਦੇ ਸਾਗਰ ਗੇਟ ਵਿਖੇ 80 ਰਾਸ਼ਨ ਕਿਟਾ ਵੰਡੀਆਂ ਗਈਆਂ ।ਇਹ ਰਾਸ਼ਨ ਕਿਟਾ ਪ੍ਰਵਾਸੀ ਮਜ਼ਦੂਰਾਂ  ਦੇ ਉਹਨਾਂ ਜ਼ਰੂਰਤਮੰਦ  ਪਰਿਵਾਰਾਂ ਨੂੰ ਵੰਡੀਆਂ ਗਈਆਂ ਜਿਹਨਾਂ ਨੇ ਨੀਲੇ ਕਾਰਡ ਨਹੀ ਬਣੇ ਹਨ ।ਇਸ ਮੌਕੇ ਤੇ ਸਤਿੰਦਰ ਦੀਪ ਫੂਡ ਸਪਲਾਈ ਇਨਸਪੈਕਟਰ,ਬੀ ਐਲ ਓ ਮੀਨਾਕਸ਼ੀ ,  ਸਰਬਜੀਤ ਕੌਰ,ਗੁਰਮੀਤ ਮੀਤਾ,ਰੀਟਾ,ਜੈ ਦੀਪ ਸਿੰਘ   ਆਦਿ ਹਾਜ਼ਰ ਸਨ ।

ਜੈਨ ਧਰਮ ਦੇ ਸਿਧਾਂਤ ਕੋਰੋਨਾ ਮਹਾਮਾਰੀ ਵਿੱਚ ਬਣੇ ਬਚਾਓ ਹਥਿਆਰ - ਰੋਹਿਤ ਜੈਨ

ਬੰਗਾ 5, ਜੂਨ (ਮਨਜਿੰਦਰ ਸਿੰਘ ) ਜੈਨ ਧਰਮ ਦੁਨੀਆ ਦੇ ਸਭ ਤੋਂ ਪੁਰਾਣੇ ਧਰਮਾਂ ਵਿੱਚੋ ਇਕ ਹੈ ਅਤੇ ਇਹ ਸਨਾਂਤਨ ਧਰਮ ਦਾ ਹੀ ਇਕ ਹਿਸਾ ਹੈ ਜਿਸ ਦੇ ਸਿਧਾਂਤ ਕੁਲ ਦੁਨੀਆ ਦੇ ਭਲੇ ਲਈ ਬਣਾਏ ਗਏ ਹਨ  | ਇਸ ਦਾ ਹੀ ਇਕ ਉਦਾਹਰਨ ਹੈ ਕਿ ਇਸ ਧਰਮ ਦੇ ਢਾਈ ਹਜਾਰ ਸਾਲ ਪਹਿਲਾ ਬਣਾਏ ਗਏ ਸਿਧਾਂਤ ਇਸ ਕੋਰੋਨਾ ਮਹਾਮਾਰੀ ਨਾਲ ਲੜਨ ਲਈ      
ਇਕ ਹਥਿਆਰ ਦੀ ਤਰਾਂ ਕੰਮ ਆ ਰਹੇ ਹਨ |               

                ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੀ ਰੋਹਿਤ ਜੈਨ   ਸੇਕ੍ਰੇਟਰੀ ਸ਼੍ਰੀ  ਐਸ ਐਸ ਜੈਨ ਸਭਾ ਬੰਗਾ  ਨੇ ਕਰਦਿਆਂ ਕਿਹਾ ਕਿ  ਜੈਨ ਧਰਮ ਨੇ ਮੂੰਹ ਤੇ ਬਨਣ ਵਾਲੀ ਪੱਟੀ ਜਿਸ ਨੂੰ ਅੱਜ ਕੱਲ ਮਾਸਕ ਕਿਹਾ ਜਾਂਦਾ ਹੈ ਦੀ ਸ਼ੁਰੂਆਤ ਕੀਤੀ ਸੀ |ਉਸ ਦਿਨ ਤੋਂ ਸਾਰੇ  ਜੈਨ ਰਿਸ਼ੀ ਮੁਨੀ ਆਪਣੇ ਮੂੰਹ ਤੇ ਪੱਟੀ ਮਤਲਬ ਮਾਸਕ ਲੱਗਾ ਕੇ ਰੱਖਦੇ ਹਨ |ਇਹੀ ਮਾਸਕ ਕੋਰੋਨਾ ਮਹਾਮਾਰੀ ਨਾਲ ਲੜਨ ਲਈ ਸਭ ਤੋਂ ਵੱਡਾ ਹਥਿਆਰ ਬਣ ਕੇ ਮਨੁੱਖ ਦੇ ਕੰਮ ਆਇਆ ਹੈ |ਜੈਨ ਧਰਮ ਦਾ ਪ੍ਰਮੁੱਖ ਸਿਧਾਂਤ ਹੈ ਸ਼ਾਕਾਹਾਰੀ ਭੋਜਨ ਦਾ ਸੇਵਨ  ਕੋਰੋਨਾ ਤੋਂ ਬਚਣ ਲਈ ਅੱਜ ਕੱਲ ਲੋਕ ਸ਼ਾਕਾਹਾਰੀ ਭੋਜਨ ਆਪਣਾ ਰਹੇ ਹਨ | ਸੋਸ਼ਲ ਡਿਸਟੈਂਸ ਵੀ ਜੈਨ ਧਰਮ ਦਾ ਇਕ ਸਿਧਾਂਤ ਹੈ  ਜਿਸ ਨੂੰ ਸੰਗੇਟਾ ਕਿਹਾ ਜਾਂਦਾ ਹੈ ਇਸ ਨੂੰ ਵੀ ਕੋਰੋਨਾ ਤੋਂ ਬਚਣ ਲਈ ਇਕ ਹਥਿਆਰ ਦੀ ਤਰਾਂ ਅਪਣਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸੋਸ਼ਲ ਡਿਸਟੈਂਸ ਦੀ ਪਾਲਣਾ ਲਈ ਬਹੁਤੇ ਦੇਸ਼ਾਂ ਵਿੱਚ ਲਾਕਡਾਉਣ ਕੀਤਾ ਗਿਆ ਜਿਸ ਤਰਾਂ ਜੈਨ ਧਰਮ ਵਿੱਚ ਧਿਆਨ ਲਗਾਉਣ ਲਈ ਅਲਗਾਵ ਸਿਧਾਂਤ ਦਾ ਪਾਲਣ ਕੀਤਾ ਜਾਂਦਾ ਹੈ | ਜੇ ਕਿਸੇ ਵਿਅਕਤੀ ਵਿੱਚ ਕੋਰੋਨਾ ਦੇ ਇਕ ਦੋ ਲੱਛਣ ਵੀ ਦਿਖਦੇ ਹਨ ਤਾਂ ਉਸ ਨੂੰ 14 ਦਿਨ ਦੇ ਇਕਾਂਤਵਾਸ ਵਿੱਚ ਭੇਜ ਦਿੱਤਾ ਜਾਂਦਾ ਹੈ ਜੈਨ ਧਰਮ ਵਿੱਚ ਵੀ ਯੋਗ ਅਤੇ ਧਿਆਨ ਲਈ ਰਿਸ਼ੀ ਮੁਨੀ ਵੀ ਅਲਗਾਵ ਵਿੱਚ ਚਲੇ ਜਾਂਦੇ ਹਨ | ਉਨ੍ਹਾਂ ਨੇ ਲੋਕਾਂ ਨੂੰ ਘਰ ਵਿੱਚ ਰਹਿਣ ਅਤੇ ਨਮੋਕਾਰ  ਮੰਤਰ ਦਾ ਜਾਪ ਕਰਨ ਦੀ ਅਪੀਲ ਕੀਤੀ |

Thursday, June 4, 2020

ਸਵ: ਨਿਮਾਣਾ ਸਮਾਜ ਸੇਵਾ ਨੂੰ ਸਮਰਪਤ ਸਨ - ਚੌਧਰੀ ਸੰਤੋਖ ਸਿੰਘ

ਬੰਗਾ 4,ਜੂਨ (ਮਨਜਿੰਦਰ ਸਿੰਘ )                            ਪੰਜਾਬ ਦੇ ਸੀਨੀਅਰ ਕਾਂਗਰਸ ਆਗੂ ਅਤੇ ਜਲੰਧਰ ਤੋਂ ਮੇਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਅੱਜ ਪੰਜਾਬ ਐਗਰੋ ਦੇ ਸਾਬਕਾ ਚੇਅਰਮੈਨ ਅਤੇ ਉਘੇ  ਸਮਾਜਸੇਵਕ ਸਵ: ਪਾਖਰ ਸਿੰਘ ਨਿਮਾਣਾ ਜਿਨ੍ਹਾਂ ਦਾ ਪਿੱਛਲੇ ਦਿਨੀ ਦਿਹਾਂਤ ਹੋ ਗਿਆ ਸੀ ਦੇ ਗ੍ਰਹਿ ਪਿੰਡ ਚੱਕ ਗੁਰੂ ਵਿਖੇ ਪਰਿਵਾਰ  ਨਾਲ ਅਫਸੋਸ ਪ੍ਰਗਟ ਕਰਨ ਲਈ ਪਹੁੰਚੇ |
               ਇਸ ਮੌਕੇ ਉਨ੍ਹਾਂ ਨੇ ਕਿਹਾ ਸਵਰਗੀ ਪਾਖਰ ਸਿੰਘ ਨਿਮਾਣਾ  ਸਮਾਜ ਸੇਵਾ ਨੂੰ ਸਮਰਪਿਤ ਵਿਅਕਤੀ ਸਨ ਉਨ੍ਹਾਂ ਨੇ ਆਪਣੀ ਜਿੰਦਗੀ ਦੇ ਪੰਜਾਹ ਸਾਲ ਸਮਾਜ ਸੇਵਾ ਨੂੰ ਸਮਰਪਿਤ ਕਿਤੇ ਉਹ ਵੀਹ ਸਾਲ ਪਿੰਡ ਦੇ ਸਰਪੰਚ ਰਹੇ ਉਨ੍ਹਾਂ ਦੀਆਂ ਦਲਿਤ ਸਮਾਜ ਪ੍ਰਤੀ ਸੇਵਾਵਾਂ ਕਰ ਕੇ ਡਾਕਟਰ ਅੰਬੇਦਕਰ ਫੈਲੋਸ਼ਿਪ ਸਨਮਾਨ ਦਿੱਲੀ ਵਿਖੇ ਦਿੱਤਾ ਗਿਆ | ਉਨ੍ਹਾਂ ਦੀ ਸਮਾਜ ਪ੍ਰਤੀ ਸੇਵਾ ਭਾਵਨਾ ਨੂੰ ਦੇਖਦਿਆਂ ਕਾਂਗਰਸ ਪਾਰਟੀ ਨੇ ਜ਼ਿਲ੍ਹਾ ਪ੍ਰਧਾਨ ਬਣਾਇਆ ਅਤੇ ਕਾਂਗਰਸ ਦੀ ਟਿਕਟ ਤੇ ਬੰਗਾ ਹਲਕੇ ਤੋਂ ਚੋਣ ਲੜਨ ਦਾ ਮੌਕਾ ਵੀ ਦਿੱਤਾ | ਐਮ ਪੀ ਨੇ ਉਨ੍ਹਾਂ ਦੀ ਯਾਦ ਵਿੱਚ ਪਿੰਡ ਚੱਕ ਗੁਰੂ ਵਿਖੇ ਖੇਡ ਸਟੇਡੀਅਮ ਬਣਾਉਣ ਦਾ ਵਾਧਾ ਵੀ ਕੀਤਾ |                                               ਇਸ ਮੌਕੇ ਤੇ ਹਲਕਾ ਇੰਚਾਰਜ ਬੰਗਾ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ, ਯੋਗਰਾਜ ਯੋਗੀ ਨਿਮਾਣਾ, ਸਾਬਕਾ ਐਮ ਐਲ ਏ ਚੌਧਰੀ ਮੋਹਨ ਸਿੰਘ, ਡਾਕਟਰ ਬਖਸ਼ੀਸ ਸਿੰਘ, ਹੁਸਨ ਸਿੰਘ ਘੁੰਮਣ, ਮਹਿੰਦਰ ਸਿੰਘ ਚਕਗੁਰੁ, ਮੱਖਣ ਸਿੰਘ ਸੰਘਾ, ਸਾਬਕਾ ਐਮ ਸੀ ਹਰੀ ਪਾਲ, ਸੰਜੀਵ ਭਨੋਟ, ਚਰਨਜੀਤ ਕਟਾਰੀਆ ਨਿਮਾਣਾ ਜੀ ਦੀ ਧਰਮਪਤਨੀ ਸੁਰਿੰਦਰ ਕੌਰ, ਦਵਿੰਦਰ ਕੁਮਾਰ, ਪਰਮਿੰਦਰ ਕੌਰ, ਅਮਨਦੀਪ ਕੌਰ ਅਤੇ ਅਵਤਾਰ ਚੰਦ ਆਦਿ ਹਾਜਰ ਸਨ |

ਮਿਸ਼ਨ ਫ਼ਤਿਹ ਤਹਿਤ ਗਰੀਬ ਤੇ ਲੋੜਵੰਦ ਲੋਕਾਂ ਦੀ ਸਹਇਤਾ ਲਈ 17.82ਲੱਖ ਦੇ ਫੰਡ ਮੰਜੂਰ -ਪੱਲੀ ਝਿੱਕੀ

                                       ਬੰਗਾ 4 ਜੂਨ, (ਮਨਜਿੰਦਰ ਸਿੰਘ )ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ ਵੱਲੋਂ ਪੰਜਾਬ ਸਰਕਾਰ ਵੱਲੋਂ ਅਰੰਭੇ ਮਿਸ਼ਨ ਫ਼ਤਿਹ ਤਹਿਤ ਗਰੀਬ ਤੇ ਲੋੜਵੰਦ ਲੋਕਾਂ ਦੀ ਮੱਦਦ ਲਈ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਜ਼ਿਲ੍ਹੇ ਦੇ 3564 ਲਾਭਪਾਤਰੀਆਂ ਨੂੰ ਮਈ ਮਹੀਨੇ ਦੀ ਰਾਸ਼ਟਰੀ ਸਮਾਜਿਕ ਸਹਾਇਤਾ ਮੁੱਹਈਆ ਕਰਵਾਉਣ ਲਈ 17.82 ਲੱਖ ਰੁਪਏ ਦੇ ਫ਼ੰਡਾਂ ਨੂੰ ਮਨਜੂਰੀ ਦਿੱਤੀ ਗਈ ਹੈ।
 ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ ਨੇ ਦੱਸਿਆ ਕਿ ਉਕਤ ਯੋਜਨਾ ਤਹਿਤ 60 ਤੋਂ 79 ਸਾਲ ਦੇ 2412 ਬਜ਼ੁਰਗਾਂ ਨੂੰ 12.06 ਲੱਖ, 80 ਸਾਲ ਜਾਂ ਉੱਪਰ ਦੇ 832 ਬਜ਼ੁਰਗਾਂ ਨੂੰ 4.16 ਲੱਖ, 40 ਤੋਂ 79 ਸਾਲ ਦੀਆਂ 215 ਵਿਧਵਾ ਮਹਿਲਾਵਾਂ ਨੂੰ 1.075 ਲੱਖ ਅਤੇ 18 ਤੋਂ 79 ਸਾਲ ਦੇ 135 ਦਿਵਿਆਂਗ ਲਾਭਪਾਤਰੀਆਂ ਨੂੰ 52500 ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਰਾਸ਼ੀ 1231 ਜਨਰਲ ਲਾਭਪਾਤਰੀਆਂ ਅਤੇ 2333 ਐਸ ਸੀ ਲਾਭਪਾਤਰੀਆਂ ਦੇ ਖਾਤਿਆਂ ’ਚ ਜਾਵੇਗੀ।

ਰੋਸ ਧਰਨਾ ਦੇਣ ਵਾਲੀਆਂ ਨੇ ਜਾਣ ਬੁਝ ਕੇ ਨਹੀਂ ਤੋੜਿਆ ਸੋਸ਼ਲ ਡਿਸਟੈਂਸ - ਸ਼ਿਵ ਕੌੜਾ

ਬੰਗਾ 4, ਜੂਨ  (ਮਨਜਿੰਦਰ ਸਿੰਘ,  )   ਪਿੱਛਲੇ ਦਿਨ  ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਅਗਵਾਈ ਵਿੱਚ  ਐਸ ਐਸ ਪੀ ਦਫਤਰ ਨਵਾਂਸ਼ਹਿਰ ਵਿਖੇ ਇਕ ਮੰਗ ਪੱਤਰ ਦੇਣ ਦੇ ਸੰਬੰਧ ਵਿੱਚ ਰੋਸ ਧਰਨਾ ਦਿੱਤਾ  ਗਿਆ ਇਸ ਦੌਰਾਨ ਦੇਖਣ ਨੂੰ ਆਇਆ ਕਿ ਕੋਰੋਨਾ ਮਹਾਮਾਰੀ ਤੋਂ ਬਚਣ ਲਈ ਸਰਕਾਰ ਵਲੋਂ ਜੋ ਸੋਸ਼ਲ ਡਿਸਟੈਂਸ ਰੱਖਣ ਦੀਆਂ ਹਦਾਇਤਾਂ ਦਿਤੀਆਂ ਗਈਆਂ ਹਨ ਉਸ ਦੀ ਉਲੰਗਣਾ ਹੋਈ ਹੈ   ਇਸ ਬਾਰੇ ਬੰਗਾ ਦੇ ਆਮ ਆਦਮੀ ਪਾਰਟੀ ਦੇ ਨੇਤਾ ਜੋ ਉਸ ਪ੍ਰਦਰਸ਼ਨ ਵਿੱਚ ਮੌਜੂਦ ਸਨ ਨੇ ਦੱਸਿਆ ਕਿ ਟ੍ਰੈਫਿਕ ਨੂੰ ਨਿਰਵਿਗਨ ਜਾਰੀ ਰੱਖਣ ਲਈ ਰੋਸ ਧਰਨਾ ਦੇਣ ਵਾਲੇ  ਜੋ ਭਾਰੀ ਮਾਤਰਾ ਵਿੱਚ ਸਨ ਦਫਤਰ ਦੀ ਚਾਰ ਦੀਵਾਰੀ ਵਿੱਚ ਦਾਖ਼ਲ ਹੋਏ ਕਿਉਂ ਕੇ ਸੜਕਾਂ ਤੇ ਖੜ੍ਹ ਕੇ ਉਹ ਆਮ ਜਨਤਾ ਨੂੰ ਪ੍ਰਸ਼ਾਨ ਕਰ ਕੇ ਟ੍ਰੈਫਿਕ ਨਹੀਂ ਰੋਕਣਾ ਚਾਹੁੰਦੇ ਸਨ ਇਸ ਲਈ ਹੋ ਸਕਦਾ ਹੈ ਕਿ ਸੋਸ਼ਲ ਡਿਸਟੈਂਸ ਦੀ ਉਲੰਗਣਾ ਹੋਈ ਹੋਵੇ ਇਸ ਲਈ ਪੁਲਿਸ ਪ੍ਰਸ਼ਾਸਨ ਵੀ ਜਿਮੇਦਾਰ  ਹੈ ਜਿਸ ਨੇ ਮੰਗ ਪੱਤਰ ਲੈਣ ਵਿੱਚ ਦੇਰੀ ਕਿਤੀ ਅਤੇ ਉਨ੍ਹਾਂ ਕਿਹਾ  ਕਿ ਸਾਰੇ ਨੇਤਾਵਾਂ ਅਤੇ ਧਰਨਾਕਾਰੀਆਂ  ਨੇ ਮਾਸਕ ਪਾਏ ਹੋਏ ਸਨ |
ਇਸ ਬਾਰੇ ਜਦੋ ਫੋਨ ਤੇ ਲੋਕ ਇੰਨਸਾਫ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਹਰਿਪ੍ਰਭਮਹਿਲ ਸਿੰਘ ਬਰਨਾਲਾ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜਦੋ ਪ੍ਰਸ਼ਾਸਨ ਅਤੇ ਸਰਕਾਰਾਂ ਵਲੋਂ ਕੀਤੇ ਜਾਣ ਵਾਲੇ ਕੰਮਾਂ ਵਿੱਚ ਉਨ੍ਹਾਂ ਦੀ ਨਲਾਇਕੀ ਸਾਹਮਣੇ ਆਉਂਦੀ ਹੈ ਤਾਂ ਉਹ ਕੰਮ ਪਬਲਿਕ ਨੂੰ ਕਰਨੇ ਪੈਂਦੇ ਹਨ ਜੋ ਸੋਸ਼ਲ ਡਿਸਟੈਂਸ ਦੀ ਗੱਲ ਦਾ ਰੋਲਾ ਪੈ ਰਿਹਾ  ਇਸ ਲਈ ਮੇਰੀ ਸੋਚ ਮੁਤਾਬਿਕ  ਪ੍ਰਸ਼ਾਸਨ ਜਿਮੇਦਾਰ  ਹੈ ਨਾ ਕਿ ਪਬਲਿਕ ਜੇ ਪ੍ਰਸ਼ਾਸਨ ਚੰਗਾ ਹੁੰਦਾ ਤਾਂ ਜਦੋ ਧਰਨਾ ਸ਼ੁਰੂ ਹੋਇਆ ਸੀ  ਪ੍ਰਦਰਸ਼ਨ ਕਾਰੀਆ ਦੇ ਲੀਡਰਾ ਕੋਲੋਂ ਉਨ੍ਹਾਂ ਦੀ ਮੁਸ਼ਕਿਲ ਸੁਨ ਕੇ ਅੜੀਅਲ ਸੋਚ ਸ਼ਡ ਕੇ ਉਨ੍ਹਾਂ ਨੂੰ ਇੰਨਸਾਫ ਦਵਾਉਣ ਦਾ ਭੋਰਸਾ ਦੇ ਕੇ ਮੰਗ ਪੱਤਰ ਲੈ ਲਿਆ   ਜਾਦਾ ਤਾਂ ਇਹ ਉਲੰਘਣਾ ਵਾਲੇ ਹਲਾਤ ਨਹੀਂ ਬਣਨੇ ਸਨ |

                 ਇਸ ਸੋਸ਼ਲ ਡਿਸਟੈਂਸ ਦੀ ਉਲੰਘਣਾ ਬਾਰੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰੂਪਨਗਰ ਸ਼੍ਰੀਮਤੀ ਦਲਜੀਤ ਕੌਰ ਨੇ ਦੱਸਿਆ ਕਿ ਲੋਕ ਕਦੀ ਵੀ ਨਹੀਂ ਚਾਹੁੰਦੇ ਕੇ ਉਹ ਆਪਣੇ ਕੰਮ ਕਾਰ ਛਡ  ਕੇ ਧਰਨੇ ਲਾਉਣ ਪਰ ਜਦੋ  ਸਰਕਾਰਾਂ ਅਤੇ ਪ੍ਰਸ਼ਾਸਨ  ਆਪਣੇ ਫਰਜ ਭੁੱਲ ਕੇ ਇੰਨਸਾਫ ਨਹੀਂ ਦਿਵਾਉਂਦਿਆਂ ਤਾਂ ਲੋਕਾਂ ਨੂੰ ਮਜਬੂਰ ਹੋ ਇਸ ਤਰਾਂ ਦੇ ਸੰਘਰਸ਼ ਕਰਨੇ ਪੈਂਦੇ ਹਨ ਉਨ੍ਹਾਂ ਕਿਹਾ ਕਿ ਜੇ ਇਸ ਧਰਨੇ ਦੌਰਾਨ ਕੋਈ ਸੋਸ਼ਲ ਡਿਸਟੈਂਸ ਦੀ ਉਲੰਗਣਾ ਹੋਈ ਹੈ ਤਾਂ ਇਸ ਲਈ ਪੁਲਿਸ ਪ੍ਰਸ਼ਾਸਨ ਹੀ ਜਿਮੇਦਾਰ ਜੇ ਪ੍ਰਸ਼ਾਸਨ ਚਾਹੁੰਦਾ  ਤਾਂ ਸਮੇ ਸਿਰ ਹੀ ਮੌਕਾ ਸੰਭਾਲਿਆ ਜਾ ਸਕਦਾ ਸੀ  ਜੋ ਕੰਮ ਐਸ ਐਸ ਪੀ ਸਾਹਿਬਾ ਨੇ ਦੇਰੀ ਨਾਲ ਕੀਤਾ ਜਲਦੀ ਵੀ ਕਰ ਸਕਦੇ ਸਨ |

ਆਤਮ ਨਿਰਭਰ ਸਕੀਮ ਤਹਿਤ ਗਰੀਬ ਲੋੜਵੰਦਾਂ ਨੂੰ ਮਿਲੇਗਾ ਮੁਫ਼ਤ ਰਾਸ਼ਨ -ਐਸ ਡੀ ਐਮ ਬੰਗਾ

 


 (ਐਸ ਡੀ ਐਮ ਬੰਗਾ ਦੀਪਜੋਤ ਕੌਰ ਆਤਮ ਨਿਰਭਰ ਸਕੀਮ ਤਹਿਤ  ਲੋਕਾਂ ਨੂੰ ਅਨਾਜ ਦੀ ਵੰਡ ਸ਼ੁਰੂ ਕਰਵਾਉਂਦੇ ਹੋਏ।)

 ਬੰਗਾ, 4,ਜੂਨ (ਮਨਜਿੰਦਰ ਸਿੰਘ )

ਕੋਵਿਡ ਸੰਕਟ ਦੇ ਮੱਦੇਨਜ਼ਰ ਗਰੀਬ ਤੇ ਲੋੜਵੰਦ ਲੋਕਾਂ ਦੀ ਮੱਦਦ ਲਈ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਦੀ ਸਹਾਇਤਾ ਨਾਲ ਆਤਮ ਨਿਰਭਰ ਸਕੀਮ ਤਹਿਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਸਮਾਰਟ ਰਾਸ਼ਨ ਕਾਰਡਾਂ ਤੋਂ ਵਾਂਝੇ 12434 ਲਾਭਪਾਤਰੀਆਂ ਨੂੰ ਮੁਫ਼ਤ ਰਾਸ਼ਨ ਵੰਡਣ ਦੀ ਅੱਜ ਬੰਗਾ ਤੋਂ ਸ਼ੁਰੂਆਤ ਕਰ ਦਿੱਤੀ ਗਈ।

        ਇਹ ਜਾਣਕਾਰੀ ਦਿੰਦਿਆਂ ਐਸ ਡੀ ਐਮ ਬੰਗਾ ਕਮ ਸਹਾਇਕ ਕਮਿਸ਼ਨਰ ਦੀਪਜੋਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਸ ਸਕੀਮ ਤਹਿਤ ਜ਼ਿਲ੍ਹੇ ’ਚ 124.340 ਮੀਟਿ੍ਰਕ ਟਨ ਕਣਕ ਦੀ ਵੰਡ ਕੀਤੀ ਜਾਵੇਗੀ ਜੋ ਕਿ ਤਿੰਨਾਂ ਸਬ ਡਵੀਜ਼ਨਾਂ ’ਚ ਹੋਵੇਗੀ।

        ਉਨ੍ਹਾਂ ਦੱਸਿਆ ਕਿ ਖੁਰਾਕ ਤੇ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਖੁਦ ਇਸ ਸਾਰੀ ਪ੍ਰਕਿਰਿਆ ਦੀ ਨਿਗਰਾਨੀ ਕਰ ਰਹੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਲੋੜਵੰਦ ਇਸ ਲਾਭ ਤੋਂ ਵਾਂਝਾ ਨਾ ਰਹੇ ਅਤੇ ਪੰਜਾਬ ਸਰਕਾਰ ਦੇ ਮਿਸ਼ਨ ਫ਼ਤਿਹ ਤਹਿਤ ਵੀ ਹਰੇਕ ਗਰੀਬ ਤੇ ਲੋੜਵੰਦ ਤੱਕ ਇਹ ਸਹੂਲਤ ਪੁੱਜ ਸਕੇ।

        ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਜਿੰਨ੍ਹਾਂ ਦੇ ਰਾਸ਼ਨ ਕਾਰਡ ਨਹੀਂ ਬਣੇ ਹਨ ਉਨ੍ਹਾਂ ਪਰਿਵਾਰਾਂ, ਪ੍ਰਵਾਸੀ ਮਜ਼ਦੂਰਾਂ ਆਦਿ ਨੂੰ ਇਸ ਸਕੀਮ ਤਹਿਤ ਰਾਸ਼ਨ ਦਿੱਤਾ ਜਾਵੇਗਾ ਜਿਸ ਵਿਚ 10 ਕਿਲੋ ਆਟਾ, 1 ਕਿਲੋ ਖੰਡ ਅਤੇ 1 ਕਿਲੋ ਦਾਲ ਜਾਂ ਛੋਲੇ ਦਿੱਤੇ ਜਾਣਗੇ। ਇਹ ਰਾਸ਼ਨ ਬਿਲਕੁਲ ਮੁਫ਼ਤ ਦਿੱਤਾ ਜਾਵੇਗਾ।

        ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਰਾਕੇਸ਼ ਭਾਸਕਰ ਨੇ ਦੱਸਿਆ ਕਿ ਇਸ ਸਕੀਮ ਤਹਿਤ ਅਗਲੇ ਦਿਨਾਂ ’ਚ ਰਾਸ਼ਨ ਦੀ ਵੰਡ ਨੂੰ ਜੰਗੀ ਪੱਧਰ ’ਤੇ ਕਰ ਦਿੱਤਾ ਜਾਵੇਗਾ ਅਤੇ ਹੋਰਨਾਂ ਵਿਭਾਗਾਂ ਦਾ ਸਹਿਯੋਗ ਵੀ ਨਾਲ ਲਿਆ ਜਾਵੇਗਾ ਤਾਂ ਜੋ ਲੋੜਵੰਦ ਲੋਕਾਂ ਤੱਕ ਅਨਾਜ, ਦਾਲ ਅਤੇ ਖੰਡ ਦੀ ਪਹੁੰਚ ਹੋ ਸਕੇ।

 

Monday, June 1, 2020

ਸਰਕਾਰੀ ਕੰਨਿਆ ਸਕੂਲ ਹੇੜੀਆਂ ਹਰ ਮੈਦਾਨ ਫ਼ਤਹਿ - ਪ੍ਰਿੰਸੀਪਲ ਸਾਹਿਬਾਂ

                                   ਮੀਨਾ ਗੁਪਤਾ ਪ੍ਰਿੰਸੀਪਲ                                  ਬੰਗਾ 1ਜੂਨ (ਮਨਜਿੰਦਰ ਸਿੰਘ )ਇੰਦਰਪੁਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ   ਹੇੜੀਆਂ  ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਵਿਲੱਖਣ ਹਰ ਮੈਦਾਨ ਫ਼ਤਹਿ ਪੈੜਾਂ ਹਨ ।
ਖੇਤਰ ਚਾਹੇ ਕੋਈ ਵੀ ਹੋਵੇ ਇਸ ਸਕੂਲ ਦੀਆਂ ਵਿਦਿਆਰਥਣਾਂ ਨੇ ਹਮੇਸ਼ਾ ਵੱਖਰੀਆਂ ਪ੍ਰਾਪਤੀਆਂ ਕੀਤੀਆਂ ਹਨ ।ਪਿਛਲੇ ਸਾਲ ਦੀ ਦਸਵੀਂ ਕਲਾਸ ਦੀ ਮੈਰਿਟ ਵਿਚੋਂ ਇਸੇ ਸਕੂਲ ਦੀਆਂ ਪੰਜ ਵਿਦਿਆਰਥਣਾਂ ਨੇ "ਬੇਟੀ ਪੜ੍ਹਾਓ ,ਬੇਟੀ ਬਚਾਓ" ਮੁਹਿੰਮ ਤਹਿਤ ਜ਼ਿਲ੍ਹਾ ਪੱਧਰ ਤੇ ਪੰਜ ਪੰਜ ਹਜ਼ਾਰ ਰੁਪਏ ਦੀ ਸਕਾਲਰਸ਼ਿਪ ਪ੍ਰਾਪਤ ਕੀਤੀ ।ਇਸ ਤੋਂ ਇਲਾਵਾ ਖੇਡਾਂ ਸਾਇੰਸ ਗਤੀਵਿਧੀਆਂ ਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਵਿੱਚ ਵੀ ਵੱਖ ਵੱਖ ਸਮੇਂ ਚੰਗੀਆਂ ਪ੍ਰਾਪਤੀਆਂ ਹਾਸਲ ਕੀਤੀਆਂ |ਛੁੱਟੀਆਂ ਖ਼ਤਮ ਹੋਣ ਉਪਰੰਤ ਹੀ ਸਾਰੀਆਂ ਜਮਾਤਾਂ ਦੀਆਂ ਵਿਦਿਆਰਥਣਾਂ ਨੂੰ ਵੱਖ ਵੱਖ ਵਿਸ਼ਿਆਂ ਦੀ ਆਨਲਾਈਨ ਪੜ੍ਹਾਈ ਸ਼ੁਰੂ ਕਰਵਾਈ ਗਈ ,ਹਰ ਰੋਜ਼ ਅਧਿਆਪਕ ਆਪਣਾ ਕੰਮ ਦੇ ਕੇ ਆਪਣੀ ਡੇਅਰੀ ਚੈੱਕ ਕਰਵਾਉਂਦੇ ਹਨ ।ਸਮੇਂ ਸਮੇਂ ਤੇ ਵਿਦਿਆਰਥੀਆਂ ਨਾਲ ਸੰਪਰਕ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਜਾਂਦੀਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਸੰਪਰਕ ਕਰਕੇ ਫੀਡਬੈਕ ਲਈ ਜਾਂਦੀ ਹੈ ।ਇਸ ਦੇ ਨਾਲ ਹੀ ਹਰ ਰੋਜ਼ ਸਵੇਰ ਦੀ ਸਭਾ  8:00 ਵਜੇ ਕਰਵਾਈ ਜਾਂਦੀ ਹੈ ਜਿਸ ਵਿੱਚ  ਅਾਡੀਓ-ਵੀਡੀਓ ਰਾਹੀ ,ਪਰਾਥਨਾ;ਪੀ ਟੀ ਪ੍ਰੈਕਟਿਸ ,ਅੱਜ ਦਾ ਵਿਚਾਰ 'ਕਿਸੇ ਵਿਸ਼ੇ ਤੇ ਆਪਣੇ ਵਿਚਾਰ ਪੇਸ਼ ਕਰਨੇ ,ਪੰਜਾਬੀ ਅਤੇ ਅੰਗਰੇਜ਼ੀ ਸ਼ਬਦ ਦੀ ਵਿਸਥਾਰਪੂਰਵਕ ਜਾਣਕਾਰੀ ਦੇਣੀ ਆਦਿ ਸਾਰਾ ਕੁਝ ਕਰਵਾਇਆ ਜਾਂਦਾ ਹੈ ।।ਇਸ ਤੋਂ  ਬਾਅਦ  ਵਿੱਚ  ਗੂਗਲ  ਫਾਰਮ ਰਾਹੀ  ਬੱਚਿਆਂ  ਦੀ  ਹਾਜਰੀ  ਲਗਾ ਲਈ  ਜਾਂਦੀ  ਹੈ ।  ਸਾਰਾ ਕੁਝ ਆਨਲਾਈਨ ਚਲਾਏ ਜਾਂਦੇ ਹਾਊਸਾਂ ਦੇ ਇੰਚਾਰਜਾਂ ਅਤੇ ਬੱਚਿਆਂ ਵੱਲੋਂ ਕੀਤਾ ਜਾਂਦਾ ਹੈ ਬਹੁਤ ਹੀ ਵਧੀਆ ਢੰਗ ਨਾਲ ਬੱਚੇ ਇਸ ਵਿੱਚ ਰੁਚੀ ਲੈਂਦੇ ਹਨ ਅਤੇ ਅਧਿਆਪਕ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਸ ਕਾਰਜ ਨੂੰ ਕਰਦੇ ਹਨ ।ਇਸ ਜਾਣਕਾਰੀ ਦਾ ਪ੍ਰਗਟਾਵਾ ਕਰਦਿਆਂ ਪ੍ਰਿੰਸੀਪਲ ਮੀਨਾ ਗੁਪਤਾ ,  ਨੇ ਦੱਸਿਆ ਕਿ ਇਹ ਇੱਕ ਵਧੀਆ ਉਪਰਾਲਾ ਹੈ ,ਜਿਸ ਦਾ ਵਿਦਿਆਰਥੀਆਂ ਨੂੰ ਕਾਫੀ ਲਾਭ ਹੋ ਰਿਹਾ ਹੈ ਇਸ ਦੇ ਨਾਲ ਬੱਚੇ ਅਧਿਆਪਕਾਂ ਨਾਲ ਜੁੜੇ ਰਹਿੰਦੇ ਹਨ ।ਇਸ ਮੌਕੇ ਉਨ੍ਹਾਂ ਨੇ ਬੱਚਿਆਂ ਵੱਲੋਂ ਸ਼ੇਅਰ ਕੀਤੀਆਂ ਵੱਖ ਵੱਖ ਗਰੁੱਪਾਂ ਵਿੱਚ ਸਵੇਰ ਦੀ ਸਭਾ ਦੀਆਂ ਕੁਝ ਵੀਡੀਓਜ਼ ਵੀ ਦਿਖਾਈਆਂ ।ਇਸ ਮੌਕੇ ਉਨ੍ਹਾਂ ਨੇ ਵੱਖ ਵੱਖ ਵਿਸ਼ਾ ਅਧਿਆਪਕਾਂ ਵੱਲੋਂ ਕਰਵਾਈ ਜਾਂਦੀ ਆਨਲਾਈਨ ਪੜ੍ਹਾਈ ਅਤੇ ਦਿੱਤੇ ਜਾਂਦੇ ਸਹਿਯੋਗ ਦੀ ਪ੍ਰਸੰਸਾ ਵੀ ਕੀਤੀ

ਬੰਗਾ ਕਾਂਗਰਸ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਜੋਨਾਂ ’ਤੇ ਉਮੀਦਵਾਰ ਐਲਾਨੇ****ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ - ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ

ਬੰਗਾ,5 ਦਸੰਬਰ ਮਨਜਿੰਦਰ ਸਿੰਘ ਕਾਂਗਰਸ ਪਾਰਟੀ ਨੇ ਬੰਗਾ ਹਲਕੇ ਦੇ 25 ਬਲਾਕ ਸੰਮਤੀ ਜੋਨਾਂ ਅਤੇ ਚਾਰ ਜ਼ਿਲ੍ਹਾ ਪਰਿਸ਼ਦ ਜੋਨਾਂ ’ਤੇ ਆਪਣੇ ਉਮੀਦਵਾਰ ਖੜੇ ਕ...