Wednesday, July 1, 2020

ਇੱਕ ਸੌ ਅੱਠ ਸੰਤ ਬਾਬਾ ਕੁਲਵੰਤ ਦਾਸ ਭਰੋ ਮਜਾਰਾ ਜੀ ਦਾ ਕੀਤਾ ਸਨਮਾਨ

ਬੰਗਾ 1,ਜੁਲਾਈ (ਮਨਜਿੰਦਰ ਸਿੰਘ )ਸ੍ਰੀ ਗੁਰੂ ਰਵਿਦਾਸ ਸਾਧੂ ਸੰਤ ਸੁਸਾਇਟੀ ਪੰਜਾਬ ਦੇ ਪ੍ਰਧਾਨ ਇੱਕ ਸੌ ਅੱਠ ਸੰਤ ਬਾਬਾ ਕੁਲਵੰਤ ਦਾਸ ਜੀ ਭਰੋਮਜਾਰਾ  ਦਾ ਕੁਲਜੀਤ ਸਿੰਘ ਸਰਹਾਲ ਵਾਈਸ ਚੇਅਰਮੈਨ ਪੰਚਾਇਤ ਸੰਮਤੀ ,ਜੋਗਰਾਜ ਜੋਗੀ ਨਿਮਾਣਾ ਜਨਰਲ ਕੌਂਸਲ  ਮੈਂਬਰ ਸ਼੍ਰੋਮਣੀ ਅਕਾਲੀ ਦਲ  ਬਾਦਲ  ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਵੱਲੋਂ ਸਨਮਾਨ ਕੀਤਾ ਗਿਆ ।ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਯੋਗਰਾਜ ਨਿਮਾਣਾ ਨੇ ਦੱਸਿਆ ਸੰਤ ਬਾਬਾ ਜੀ ਦੇ ਸੰਘਰਸ਼ ਅਤੇ  ਉਪਰਾਲੇ ਸਦਕਾ ਦਿੱਲੀ ਵਿਖੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਮੰਦਰ ਦੀ ਉਸਾਰੀ ਅੱਜ ਤੋਂ ਦੁਬਾਰਾ ਸ਼ੁਰੂ ਹੋ ਗਈ ਹੈ ਜਿਸ  ਮੰਦਰ ਨੂੰ ਦਿੱਲੀ ਡਿਵੈਲਪਮੈਂਟ ਅਥਾਰਿਟੀ ਵੱਲੋਂ ਢਹਿ ਢੇਰੀ  ਕਰ ਦਿੱਤਾ ਗਿਆ ਸੀ । ਇਸ ਮੌਕੇ ਸੰਤ ਬਾਬਾ ਕੁਲਵੰਤ ਦਾਸ ਜੀ ਨੇ ਕਿਹਾ ਕਿ ਉਹ  ਗੁਰੂ ਰਵੀਦਾਸ ਸਮਾਜ ਲਈ ਸੰਘਰਸ਼ ਕਰਦੇ ਆਏ ਹਨ ਅਤੇ ਕਰਦੇ ਰਹਿਣਗੇ । ਇਸ ਮੌਕੇ ਸਰਪੰਚ ਬਿਸ਼ੰਬਰ ਦਾਸ ਸਰਹਾਲ ਕਾਜੀਆਂ ,ਗਿਆਨੀ ਪਾਲ ਸਿੰਘ ,ਜਥੇਦਾਰ ਜੈ ਰਾਮ ਸਿੰਘ ,ਜਥੇਦਾਰ ਕੇਵਲ ਸਿੰਘ ਭਰੋ ਮਜਾਰਾ ,ਵਰਿੰਦਰ ਕੁਮਾਰ ਸਰਹਾਲ  ਕਾਜ਼ੀਆਂ ,ਡਾ ਸਤਨਾਮ ਸਿੰਘ ਜੌਹਲ ,ਹੈੱਡ ਗ੍ਰੰਥੀ ਅਵਤਾਰ ਸਿੰਘ ਜਿੰਦੀ ਬਾਬਾ ਭਰੋ ਮਜਾਰਾ ,ਸੰਤ ਬਾਬਾ ਲਕਸ਼ਮਣ ਦਾਸ ਜੀ ਅਤੇ ਧਰਮਪਾਲ ਆਦਿ ਹਾਜ਼ਰ ਸਨ 

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...