Thursday, July 2, 2020

ਮਨੁੱਖੀ ਅਧਿਕਾਰ ਮੰਚ ਦੀਆਂ ਨਵ ਨਿਯੁਕਤੀਆਂ ਦੀ ਹੋਈ ਤਾਜਪੋਸ਼ੀ

                                 ਬੰਗਾ 2,ਜੁਲਾਈ  (ਮਨਜਿੰਦਰ ਸਿੰਘ   )ਮਨੁੱਖੀ ਅਧਿਕਾਰ ਮੰਚ  ਪੰਜਾਬ ਦੀ ਇਕ ਵਿਸੇਸ ਇਕੱਤਰਤਾ ਮੰਚ  ਦੇ ਬੰਗਾ ਦਫਤਰ   ਵਿਖੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਅਤੇ ਕੌਮੀ ਸਰਪ੍ਰਸਤ ਰਾਮ ਜੀ ਲਾਲ ਸਾਬਕਾ ਐੱਸਐੱਸਪੀ ਦੇ  ਦਿਸ਼ਾ ਨਿਰਦੇਸ਼ਾਂ ਅਨੁਸਾਰ ਮੰਚ ਦੇ ਜਿਲਾ  ਸਲਾਹਕਾਰ ਕਮੇਟੀ ਦੇ ਚੇਅਰਮੈਨ  ਗੁਰਬਚਨ ਸਿੰਘ  ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿੱਚ ਪਿਛਲੇ ਦਿਨੀਂ ਜੋ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਸਨ ਉਨ੍ਹਾਂ ਨੂੰ ਮੰਚ ਦੇ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ  ਜਿਸ ਅਨੁਸਾਰ ਬੰਗਾ ਦੇ ਐਨ ਆਰ ਆਈ ਨੰਬਰਦਾਰ ਇੰਦਰਜੀਤ ਸਿੰਘ ਮਾਨ ਨੂੰ ਜਿਲਾ ਐਸ ਬੀ ਐਸ ਨਗਰ ਦੇ ਆਰ ਟੀ ਆਈ  ਸੈੱਲ  ਚੇਅਰਮੈਨ , ਸਤਨਾਮ ਸਿੰਘ ਬਾਲੋ ਨੂੰ ਇਸੇ ਸੈੱਲ  ਦੇ ਜਿਲਾ ਸੇਕ੍ਰੇਟਰੀ  ਅਤੇ ਰਣਬੀਰ ਸਿੰਘ ਬਾੜਾ  ਵਾਈਸ ਪ੍ਰਧਾਨ ਬਲਾਕ ਬੰਗਾ ਵਜੋਂ ਸਨਮਾਨਿਤ ਕੀਤੇ  ਗਏ ।ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੰਦਿਆਂ ਮੰਚ ਦੇ ਜ਼ਿਲ੍ਹਾ ਚੇਅਰਮੈਨ  ਮਹਿੰਦਰ ਮਾਨ ਨੇ ਦੱਸਿਆ  ਮਨੁੱਖੀ ਅਧਿਕਾਰ ਮੰਚ ਕੌਮੀ ਪ੍ਰਧਾਨ ਜਸਵੰਤ ਸਿੰਘ ਖੇੜਾ ਦੀ ਪ੍ਰਧਾਨਗੀ ਅਤੇ ਕੌਮੀ ਸਰਪ੍ਰਸਤ ਰਾਮ ਜੀ ਲਾਲ ਸਾਬਕਾ ਐਸਐਸਪੀ ਦੀ ਸਰਪ੍ਰਸਤੀ ਹੇਠ ਆਪਣਾ ਮਨੁੱਖਤਾ ਦੀ ਸੇਵਾ ਦਾ ਦਾਇਰਾ ਵਧਾ ਰਿਹਾ ਹੈ ਜਿਸ ਵਿੱਚ ਮੰਚ ਹਰ ਮਹੀਨੇ ਵਾਤਾਵਰਨ ਦੀ ਸੰਭਾਲ ਲਈ ਬੂਟੇ   ਵੀ ਲਾਇਆ ਕਰੇਗਾ । ਇਸ ਮੌਕੇ ਕੌਮੀ ਪ੍ਰਧਾਨ ਜਸਵੰਤ ਸਿੰਘ ਖੇੜਾ ਨੇ ਪੈਟਰੋਲ ਦੀਆਂ ਵਧ ਰਹੀਆਂ ਕੀਮਤਾਂ ਤੇ ਬੋਲਦਿਆਂ ਕਿਹਾ ਇਸ ਕਰੋਨਾ ਮਹਾਂਮਾਰੀ ਦੇ ਮੌਕੇ ਸਰਕਾਰ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਹੋਰ ਬੋਝ ਪਾ ਰਹੀ ਹੈ ਜਿਸ ਬਾਰੇ ਸਰਕਾਰ ਨੂੰ ਦੁਬਾਰਾ ਵਿਚਾਰ ਕਰਕੇ ਇਨ੍ਹਾਂ ਵਧੀਆਂ  ਕੀਮਤਾਂ ਨੂੰ ਵਾਪਸ ਲੈਣਾ ਚਾਹੀਦਾ ਹੈ  ਰਾਮ ਜੀ ਲਾਲ ਕੌਮੀ ਸਰਪ੍ਰਸਤ  ਨੇ ਕਿਹਾ ਕੇ ਸਾਨੂੰ ਸਭ ਨੂੰ ਸੰਵਿਧਾਨ ਦਾ ਸਤਿਕਾਰ ਕਰਨਾ ਚਾਹੀਦਾ ਹੈ । ਪ੍ਰਿੰਸੀਪਲ ਕੁਲਵੰਤ ਸਿੰਘ ਸੈਣੀ ਜਿਲਾ ਚੇਅਰਮੈਨ  ਸਲਾਹਕਾਰ ਕਮੇਟੀ ਅਤੇ ਅਮਰੀਕ ਸਿੰਘ ਗੋਬਿੰਦਪੁਰੀ ਜ਼ਿਲ੍ਹਾ ਸੀਨੀਅਰ ਵਾਈਸ ਪ੍ਰਧਾਨ ਨੇ ਸਭ ਨੂੰ ਅਨੁਸ਼ਾਸਨ ਰੱਖ ਕੇ ਮਨੁੱਖਤਾ ਦੀ ਸੇਵਾ ਕਰਨ ਦੀ ਅਪੀਲ ਕੀਤੀ ।ਇਸ ਮੌਕੇ ਮਨਜਿੰਦਰ ਸਿੰਘ ਬੁਲਾਰਾ ਪੰਜਾਬ   ਗੁਰਬਚਨ ਸਿੰਘ ਚੇਅਰਮੈਨ ਪੰਜਾਬ ਸਲਾਹਕਾਰ ਕਮੇਟੀ, ਇੰਦਰਜੀਤ ਸਿੰਘ ਮਾਨ, ਸਤਨਾਮ ਸਿੰਘ ਬਾਲੋ,ਗੁਲਸ਼ਨ ਕੁਮਾਰ ਚੇਅਰਮੈਨ ਸਲਾਹਕਾਰ ਕਮੇਟੀ  ਬਲਾਕ   ਬੰਗਾ,ਰਣਵੀਰ ਸਿੰਘ ਬਾੜਾ    ਨੇ ਵੀ  ਆਪਣੇ ਵਿਚਾਰ ਰੱਖੇ | ਇਸ ਮੌਕੇ ਹੁਸਨ ਲਾਲ ਸੂੰਢ ਪੀ ਏ ਟੂ ਕੌਮੀ ਪ੍ਰਧਾਨ ਅਤੇ ਹਰਨੇਕ  ਸਿੰਘ ਨੇਕਾ ਦੁਸਾਂਝ ਚੇਅਰਮੈਨ ਆਰਟੀਆਈ ਸੈੱਲ ਬੰਗਾ ਹਾਜ਼ਰ ਸਨ ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...