Monday, July 20, 2020

ਗੀਤ - ਪੱਤਰਕਾਰ ਵੀ ਨੇ ਦੁਨੀਆਂ ਵਾਲਿਓ ਲੋਕਾਂ ਚ ਗਿਆਨ ਵੰਡਦੇ :

  


      ਗੀਤਕਾਰ- ਪ੍ਰਸ਼ੋਤਮ ਰਸੂਲਪੁਰੀ 

ਪਹਿਲਾਂ ਪੱਤੇ ਉੱਤੇ ਲਿਖੇ ਜਾਂਦੇ ਸੰਦੇਸ਼ ਸੀ 
ਭੇਜੇ ਜਾਂਦੇ ਸਨ ਦੇਸ਼ ਤੇ ਵਿਦੇਸ਼  ਜੀ 
ਫਿਰ ਕੱਪੜਾ ਕਾਗਜ਼ ਅਤੇ  ਰੇਡੀਓ 
ਹੁਣ ਆਉਂਦੇ ਟੀਵੀ ਉੱਤੇ ਕਈ ਰੰਗ ਦੇ 
ਪੱਤਰਕਾਰ ਵੀ ਨੇ ਦੁਨੀਆਂ ਵਾਲਿਓ ਲੋਕਾਂ ਚ ਗਿਆਨ ਵੰਡਦੇ 
ਭਾਵੇਂ ਜ਼ਮੀਨ ਹੋਵੇ ਭਾਵੇਂ ਆਕਾਸ਼ ਪਤਾਲ ਜੀ 
ਖੋਜ ਖ਼ਬਰਾਂ ਲਿਆਉਂਦੇ  ਕਰ ਪੜਤਾਲ ਜੀ 
ਕਈ ਲਾਉਂਦੇ ਨੇ ਜਾਨ ਦੀਆਂ ਬਾਜ਼ੀਆਂ 
ਲਾਉਂਦੇ ਜਿਵੇਂ ਫ਼ੌਜੀ ਵਿੱਚ    ਜੰਗ ਦੇ 
ਪੱਤਰਕਾਰ ਵੀ ਨੇ ਦੁਨੀਆਂ ਵਾਲਿਓ ਲੋਕਾਂ ਚ ਗਿਆਨ ਵੰਡਦੇ 
ਖ਼ਬਰ ਵੱਡੀ ਹੋਵੇ ਜਾਂ ਹੋਵੇ ਮਾੜੀ ਮੋਟੀ ਜੀ 
ਕਦੇ ਮਾਰਦੇ   ਨਾ ਚੱਲਿਆਂ  ਚ ਸੋਟੀ  ਜੀ 
ਨਹੀਂ ਡਰਦੇ ਇਹ ਤੇਜ਼ ਤਲਵਾਰਾਂ ਤੋਂ 
ਸੱਚਾਈ ਨਾ ਕਦੇ ਹੱਦਾਂ ਵਿੱਚ ਬੰਨ੍ਹ ਦੇ 
ਪੱਤਰਕਾਰ ਵੀ ਨੇ ਦੁਨੀਆਂ ਵਾਲਿਓ ਲੋਕਾਂ ਚ ਗਿਆਨ ਵੰਡਦੇ 
ਭਾਵੇਂ ਰੱਖਦੇ ਨੇ ਇਹ ਦੁਨੀਆਂ ਦਾ ਖਿਆਲ ਜੀ 
ਕਿਸੇ ਪੁੱਛਿਆ ਨਾ ਕਦੇ ਪੱਤਰਕਾਰਾਂ ਦਾ ਹਾਲ ਜੀ 
ਹਰ ਕੰਮ ਦੀਆਂ ਤਨਖਾਹਾਂ ਨੇ ਪੱਕੀਆਂ 
ਇਹ ਨਾ ਕਦੇ ਆਪਣਾ ਹੱਕ ਮੰਗਦੇ 
ਪੱਤਰਕਾਰ ਵੀ ਨੇ ਦੁਨੀਆਂ ਵਾਲਿਓ ਲੋਕਾਂ ਚ ਗਿਆਨ ਵੰਡਦੇ 
  

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...