Tuesday, September 1, 2020

ਛਾਤੀ ਦੇ ਕੈਂਸਰ ਦਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਵਿਖੇ ਸਫਲ ਅਪਰੇਸ਼ਨ

ਬੰਗਾ : 2 ਸਤੰਬਰ (ਮਨਜਿੰਦਰ ਸਿੰਘ )
ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ  43 ਸਾਲ ਦੀ ਔਰਤ ਦੇ ਛਾਤੀ ਦੇ ਕੈਂਸਰ ਦਾ ਸਫਲ ਅਪਰੇਸ਼ਨ ਕੀਤਾ ਗਿਆ ਹੈ । ਇਸ ਬਾਰੇ ਜਾਣਕਾਰੀ ਦਿੰਦੇ ਹੋਏ ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਨੇ ਦੱਸਿਆ ਕਿ 43 ਸਾਲ ਦੀ ਸੁਰਜੀਤ ਕੌਰ ਦੀ ਛਾਤੀ ਵਿਚ ਲਗਾਤਾਰ ਪੈਦਾ ਹੋ ਰਹੀ ਸਮੱਸਿਆਵਾਂ ਕਰਕੇ ਗੰਭੀਰ ਹਾਲਤ ਵਿਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਇਲਾਜ ਕਰਵਾਉਣ ਲਈ ਆਈ ਸੀ । ਇਸ ਮੌਕੇ ਹਸਪਤਾਲ ਦੇ ਕੈਂਸਰ ਦੇ ਅਪਰੇਸ਼ਨਾਂ ਅਤੇ ਵੱਡੇ ਅਪਰੇਸ਼ਨਾਂ ਦੇ ਮਾਹਿਰ ਡਾਕਟਰ ਪੀ ਪੀ ਸਿੰਘ ਐਮ ਐਸ ਨੇ ਮਰੀਜ਼ ਦੀ ਜਾਂਚ ਕਰਨ ਉਪਰੰਤ ਪਾਇਆ ਕਿ ਇਸ ਔਰਤ ਦੀ ਸੱਜੀ ਛਾਤੀ ਵਿਚ ਕੈਂਸਰ ਦੀਆਂ ਗੰਢਾਂ ਹਨ, ਜੋ ਸਰੀਰ ਦੇ ਅੰਦਰ ਨੂੰ ਫੈਲ ਰਹੀਆਂ ਸਨ ਅਤੇ ਕੈਂਸਰ ਦੀ ਤੀਜੀ ਸਟੇਜ ਹੋ ਚੁੱਕੀ ਸੀ । ਪਰਿਵਾਰਿਕ ਮੈਂਬਰਾਂ ਨੂੰ ਔਰਤ ਦੀ ਛਾਤੀ ਦੇ ਕੈਂਸਰ ਬਾਰੇ ਜਾਣਕਾਰੀ ਦਿੱਤੀ ਗਈ।  ਉਪਰੰਤ ਮਰੀਜ਼ ਦੀ ਜਾਨ ਬਚਾਉਣ ਲਈ ਛਾਤੀ ਦੇ ਕੈਂਸਰ ਦਾ ਅਪਰੇਸ਼ਨ ਕਰਨ ਦਾ ਫੈਸਲਾ ਕੀਤਾ ਗਿਆ ।  ਡਾ. ਪੀ.ਪੀ. ਸਿੰਘ ਐਮ ਐਸ ਨੇ ਦੱਸਿਆ ਕਿ ਉਹਨਾਂ ਨੇ ਆਪਣੀ ਪੂਰੀ ਟੀਮ ਨਾਲ ਇਸ ਔਰਤ ਦੀ ਛਾਤੀ ਦੇ ਕੈਂਸਰ ਦਾ ਸਫਲ ਅਪਰੇਸ਼ਨ ਕੀਤਾ । ਡਾਕਟਰ ਸਾਹਿਬ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਛਾਤੀ ਦੇ ਕੈਂਸਰ ਦੀ ਬਿਮਾਰੀ ਔਰਤਾਂ ਵਿਚ ਦਿਨੋ ਦਿਨ ਵੱਧ ਰਹੀ ਹੈ। ਇਸ ਲਈ ਜੇਕਰ ਕਿਸੇ ਵੀ ਔਰਤ ਦੀ ਛਾਤੀ ਵਿਚ ਕਿਸੇ ਪ੍ਰਕਾਰ ਦੀ ਕੋਈ ਗੰਢ ਜਾਂ ਸੋਜ ਹੋਵੇ ਤਾਂ ਉਸ ਦੀ ਜਲਦੀ ਤੋਂ ਜਲਦੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਸਮੇਂ ਸਿਰ ਕੈਂਸਰ ਦੀ ਬਿਮਾਰੀ ਦਾ ਪਤਾ ਲੱਗ ਸਕੇ ਅਤੇ ਇਸ ਦਾ ਇਲਾਜ ਹੋ ਸਕੇ ।  ਡਾ. ਪੀ.ਪੀ. ਸਿੰਘ ਦੱਸਿਆ ਕਿ ਇਸ ਕੈਂਸਰ ਦੇ ਵੱਡੇ  ਅਪਰੇਸ਼ਨ ਵਿਚ ਡਾ.  ਦੀਪਕ ਦੁੱਗਲ  (ਬੇਹੋਸ਼ੀ ਦੇ ਡਾਕਟਰ), ਉ ਟੀ ਸਟਾਫ਼ ਗਗਨਦੀਪ ਸਿੰਘ, ਯੂਨਸ ਮਸੀਹ ਸੁਖਵਿੰਦਰ ਕੌਰ, ਇੰਦਰਜੀਤ ਕੌਰ, ਬਲਜੀਤ ਕੌਰ ਨੇ ਵੀ ਵਿਸ਼ੇਸ਼ ਸਹਿਯੋਗ ਦਿੱਤਾ। ਮੀਡੀਆ ਨੂੰ ਜਾਣਕਾਰੀ ਦੇਣ ਮੌਕੇ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ, ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ,  ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਡਾ. ਪੀ ਪੀ ਸਿੰਘ ਐਮ ਐਸ (ਜਨਰਲ ਤੇ ਲੈਪਰੋਸਕੋਪਿਕ ਸਰਜਨ), ਸ. ਮਹਿੰਦਰਪਾਲ ਸਿੰਘ ਸੁਪਰਡੈਂਟ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ  ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...