Wednesday, July 8, 2020

ਸਰਕਾਰ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਹੋਰ ਬੋਝ ਪਾ ਰਹੀ ਹੈ - ਇੰਦਰਜੀਤ ਮਾਨ


ਬੰਗਾ 8,ਜੁਲਾਈ (ਮਨਜਿੰਦਰ ਸਿੰਘ ) ਜਿਸ ਤਰ੍ਹਾਂ ਭਾਰਤ ਸਰਕਾਰ ਪੈਟਰੋਲ ਡੀਜ਼ਲ ਦੇ ਰੇਟ ਵਧਾ ਰਹੀ ਹੈ ਅਤੇ ਪ੍ਰਾਈਵੇਟ ਸਕੂਲਾਂ ਦੇ ਮਾਲਕ  ਬੱਚਿਆਂ ਦੇ  ਮਾਤਾ ਪਿਤਾ  ਨੂੰ ਫ਼ੀਸਾਂ ਦੇਣ ਲਈ ਮਜਬੂਰ ਕਰ ਰਹੇ ਹਨ  ਇਸ ਤੋਂ ਸਾਬਤ ਹੁੰਦਾ ਹੈ ਕਿ ਸਰਕਾਰਾਂ ਨੂੰ ਕਿਸੇ ਵੀ ਵਰਗ ਦਾ ਕੋਈ ਫਿਕਰ ਨਹੀਂ ਹੈ  ਇਸ ਗੱਲ ਦਾ ਪ੍ਰਗਟਾਵਾ ਕਰਦਿਆਂ  ਐਨ ਆਰ ਆਈ ਨੰਬਰਦਾਰ , ਜਨਰਲ ਕੌਾਸਲ ਮੈਂਬਰ ਸ਼੍ਰੋਮਣੀ ਅਕਾਲੀ ਦੱਲ  ਅਤੇ ਜ਼ਿਲ੍ਹਾ ਚੇਅਰਮੈਨ ਆਰਟੀਆਈ ਮਨੁੱਖੀ ਅਧਿਕਾਰ ਮੰਚ  ਇੰਦਰਜੀਤ ਸਿੰਘ ਮਾਨ ਨੇ ਚੋਣਵੇਂ ਪੱਤਰਕਾਰਾਂ ਨਾਲ ਵਾਰਤਾ ਦੌਰਾਨ ਕਿਹਾ ਕੇ ਦੋ ਮਹੀਨੇ ਦੇ ਲੋਕ ਡਾਊਨ  ਤੋਂ ਬਾਅਦ ਲੋਕਾਂ ਦੀ ਆਰਥਿਕ ਹਾਲਤ  ਪਹਿਲਾਂ ਹੀ ਬਹੁਤ ਖਰਾਬ ਹੋ ਚੁੱਕੀ ਹੈ ਹੁਣ ਕੇਂਦਰ ਦੀ ਮੋਦੀ ਸਰਕਾਰ ਅਤੇ ਕੈਪਟਨ ਸਾਹਿਬ ਦੀ ਪੰਜਾਬ  ਸਰਕਾਰ ਲੋਕਾਂ ਦਾ ਕਚੂੰਬਰ ਕੱਢਣ ਵਿਚ ਕੋਈ ਕਸਰ  ਨਹੀਂ ਛੱਡ ਰਹੀ   ਇਸ ਮਹਾਂਮਾਰੀ ਦੇ ਦੌਰ ਵਿਚ ਲੋਕਾਂ ਦੀ ਸਹਾਇਤਾ ਕਰਨ ਦੀ ਬਜਾਏ ਨਿੱਤ ਨਵਾਂ ਬੋਝ ਪਾਇਆ ਜਾ ਰਿਹਾ ਹੈ ।ਉਨ੍ਹਾਂ ਨੇ ਸਰਕਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੀਤਾ ਵਾਧਾ ਵਾਪਸ ਲਿਆ ਜਾਵੇ ਅਤੇ ਹਰ ਵਰਗ ਨੂੰ ਆਰਥਿਕ ਸਹਾਇਤਾ ਦਿੱਤੀ ਜਾਵੇ ਤਾਂ ਕਿ ਉਨ੍ਹਾਂ ਦਾ ਜਨ ਜੀਵਨ ਪਟੜੀ ਤੇ ਆ ਸਕੇ ।     ।        

ਇਸ ਮੌਕੇ ਜੋਗਰਾਜ ਜੋਗੀ ਨਿਮਾਣਾ ਮੈਂਬਰ ਜਨਰਲ ਕੌਂਸਲ ਸ਼੍ਰੋਮਣੀ  ਅਕਾਲੀ ਦਲ ਨੇ ਪੰਜਾਬ ਸਰਕਾਰ ਨੂੰ ਵਿਸ਼ੇਸ਼ ਤੌਰ ਤੇ ਅਪੀਲ ਕਰਦਿਆਂ  ਕਿਹਾ ਕਿ ਮਾਨਯੋਗ  ਹਾਈ ਕੋਰਟ ਦੇ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਦੀਆਂ ਪੂਰੀਆਂ ਫੀਸਾਂ ਦੇਣ ਵਾਲੇ ਫੈਸਲੇ ਤੇ ਪੈਰਵਾਈ ਕਰਕੇ ਰੋਕ ਲਗਵਾਈ ਜਾਵੇ ਜਾਂ ਸਰਕਾਰ ਆਪਣੇ ਖ਼ਜ਼ਾਨੇ ਵਿੱਚੋਂ ਬੱਚਿਆਂ ਦੀਆਂ ਫ਼ੀਸਾਂ ਦੀ ਭਰਵਾਈ ਕਰੇ ।ਇਸ ਮੌਕੇ ਨੰਬਰਦਾਰ ਟਿੰਬਰ ਨਾਸ਼ਕ ਮਹਿੰਦਰ ਸਿੰਘ ਅਵਤਾਰ ਚੰਦ ਸਤਨਾਮ ਸਿੰਘ ਬਾਲੋਂ ਧਰਮਪਾਲ ਅਮਰੀਕ ਸਿੰਘ ਜਸਕਰਨ ਮਾਨ ਅਮਰਜੀਤ ਸਿੰਘ ਮੁਖਤਿਆਰ ਸਿੰਘ ਆਦਿ ਹਾਜ਼ਰ ਸਨ ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...