Saturday, July 4, 2020

ਲਾਇਨ ਕਲੱਬ ਨਿਸਚੇ ਨੇ ਸਾਲ ਦੀ ਸ਼ੁਰੂਆਤ ਮੌਕੇ ਕੀਤੀ ਗ਼ਰੀਬ ਲੜਕੀ ਦੇ ਵਿਆਹ ਵਿੱਚ ਮਦਦ ਮਨਜਿੰਦਰ ਸਿੰਘ ਕਲੱਬ ਦੇ ਪ੍ਰੈੱਸ ਸਕੱਤਰ ਨਿਯੁਕਤ

ਬੰਗਾ 4'ਜੁਲਾਈ (ਮਨਜਿੰਦਰ ਸਿੰਘ )ਲਾਇਨਜ਼ ਕਲੱਬ ਬੰਗਾ ਨਿਸ਼ਚੇ ਵੱਲੋਂ ਨਵੇਂ ਸਾਲ ਦੀ ਸ਼ੁਰੂਆਤ ਪ੍ਧਾਨ ਰਾਜਵਿੰਦਰ ਸਿੰਘ ਜੀ ਦੀ ਅਗਵਾਈ ਹੇਠ,ਜ਼ਿਲ੍ਹਾ 321 ਡੀ ਦੇ ਗਵਰਨਰ   ਲਾਇਨ ਹਰਦੀਪ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਪਿੰਡ ਪੁੰਨਿਆ ਵਿਖੇ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਦੇ ਸ਼ੁਭ ਮੋਕੇ ਤੇ ਜਨਰਲ ਸਕੱਤਰ ਲਾਇਨ ਹਰਵਿੰਦਰ ਕੁਮਾਰ ਅਤੇ ਖਜਾਨਚੀ ਲਾਇਨ ਲਖਵੀਰ ਰਾਮ ਜੀ ਵਲੋਂ ਸਿਲਾਈ ਮਸ਼ੀਨ ਅਤੇ ਕਲੱਬ ਵੱਲੋਂ 1500 ਰੁਪਏ ਦੀ ਸ਼ਗਨ ਰਾਸ਼ੀ ਦਿੱਤੀ ਗਈ। ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਲਾਇਨ ਗੁਲਸ਼ਨ ਕੁਮਾਰ ਬੰਗਾ ਨੇ ਦੱਸਿਆ ਲਾਇਨਜ ਕਲੱਬ ਜੋ ਕਿ ਇੱਕ ਇੰਟਰਨੈਸ਼ਨਲ ਸੰਸਥਾ ਹੈ ਦਾ ਨਵਾਂ ਸਾਲ ਇਕ ਜੁਲਾਈ ਤੋਂ ਸ਼ੁਰੂ ਹੁੰਦਾ ਹੈ ਬੰਗਾ  ਦਾ ਲਾਇਨ ਕਲੱਬ ਬੰਗਾ ਨਿਸ਼ਚੇ ਲਾਇਨਜ  ਕਲੱਬ ਦੇ  ਜ਼ਿਲ੍ਹਾ 321 ਡੀ ਦਾ ਹਿੱਸਾ ਹੈ।                                       ਲਾਇਨ ਧੀਰਜ ਮੱਕੜ ਨੇ ਦੱਸਿਆ ਕਿ ਬੰਗਾ  ਦੇ ਸੀਨੀਅਰ ਪੱਤਰਕਾਰ ਮਨਜਿੰਦਰ ਸਿੰਘ ਦੀ ਨਿਯੁਕਤੀ ਕਲੱਬ ਵਿੱਚ ਪ੍ਰੈੱਸ ਸਕੱਤਰ ਵਜੋਂ ਕੀਤੀ ਗਈ ਹੈ  ਇਸ ਮੋਕੇ ਕਲੱਬ ਦੇ ਡਾਇਰੈਕਟਰ ਲਾਇਨ ਬਲਬੀਰ ਸਿੰਘ ਰਾਏ, ਉਪ ਪ੍ਰਧਾਨ ਲਾਇਨ ਧੀਰਜ ਮੱਕੜ,ਡਾਇਰੈਕਟਰ ਲਾਇਨ ਰਾਮ ਸਰੂਪ  ਲਾਇਨ ਗੁਲਸ਼ਨ ਕੁਮਾਰ, ਲਾਇਨ ਜਸਪਾਲ ਸਿੰਘ ,ਲਾਇਨ  ਹਰਨੇਕ ਸਿੰਘ ਦੁਸਾਂਝ ਅਤੇ ਹੋਰ ਲਾਇਨ ਮੈਂਬਰ ਹਾਜ਼ਰ  ਸਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...