Friday, September 25, 2020

ਕਿਸਾਨ ਹੈ ਤਾਂ ਅੰਨ ਹੈ, ਅੰਨ ਹੈ ਤਾਂ ਅਸੀ ਸਾਰੇ ਹਾਂ- ਮਹਿੰਦਰਪਾਲ ਸਿੰਘ ਖਾਲਸਾ ਸੀਡ -ਪੈਸਟੀਸਾਈਡ ਐਂਡ ਫਰਟੀਲਾਈਜ਼ਰ ਐਸੋਸੀਏਸ਼ਨ ਵਲੋਂ 3 ਕਿਲੋਮੀਟਰ ਸਫਰ ਕਰਕੇ ਕਿਸਾਨ ਧਰਨੇ ‘ਚ ਸਮੂਲੀਅਤ

ਪੈਸਟੀਸਾਈਡ ਐਸੋਸੀਏਸ਼ਨ ਮੈਂਬਰ ਮਹਿੰਦਰ ਸਿੰਘ ਖਾਲਸਾ ਦੀ ਅਗਵਾਈ ਵਿੱਚ ਕਿਸਾਨ ਧਰਨੇ ਵਿੱਚ ਸ਼ਾਮਿਲ ਹੋਣ ਲਈ ਮਾਰਚ ਕਰਦੇ ਹੋਏ।


ਸ਼ਹੀਦ ਭਗਤ ਸਿੰਘ ਨਗਰ , 25 ਸਤੰਬਰ(ਮਨਜਿੰਦਰ ਸਿੰਘ ) :-32 ਕਿਸਾਨ, ਮਜਦੂਰ ਸੰਗਠਨਾਂ ਵਲੋਂ ਅੱਜ ਦੇ ਬੰਦ ਦੇ ਸੱਦੇ ਤੇ ਮੋਦੀ ਸਰਕਾਰ ਵਲੋਂ ਕਿਸਾਨ ਵਿਰੋਧੀ 3 ਆਰਡੀਨੈਂਸ ਸੰਸਦ ਵਿੱਚ ਕਾਹਲੀ ਨਾਲ ਲਿਆਉਣ ਦੇ ਵਿਰੋਧ ਵਿੱਚ ਅੱਜ ਸੀਡ ਪੈਸਟੀਸਾਈਡ ਐਂਡ ਫਰਟੀਲਾਈਜ਼ਰ ਐਸੋਸੀਏਸ਼ਨ ਵਲੋਂ ਸੂਬਾ ਪ੍ਰਧਾਨ  ਮਹਿੰਦਰਪਾਲ ਸਿੰਘ ਖਾਲਸਾ ਦੀ ਅਗਵਾਈ ਵਿੱਚ ਜਿਲ੍ਹਾ ਨਵਾਂਸ਼ਹਿਰ ਦੇ ਸਮੂਹ ਡੀਲਰਾਂ ਅਤੇ ਡਿਸਟੀਬਿਊਟਰਾਂ ਵਲੋਂ ਭਰਵੀਂ ਸਮੂਲੀਅਤ ਕੀਤੀ ।ਜਿਕਰਯੋਗ ਹੈ ਕਿ ਇਸ ਸੰਗਠਨ ਦੇ ਮੈਂਬਰਾਂ ਵਲੋਂ ਇਹਨਾਂ ਕਿਸਾਨ ਮਾਰੂ ਆਰਡੀਨੈਂਸਾਂ ਦੀ ਵਿਰੋਧਤਾ ਕਰਦਿਆਂ ਧਰਨੇ ਵਾਲੀ ਥਾਂ ਨਵਾਂਸ਼ਹਿਰ-ਰੋਪੜ ਬਾਈਪਾਸ ਲੰਗੜੋਆ ਤੀਕ 3 ਕਿਲੋਮੀਟਰ ਦਾ ਸਫਰ ਪੈਦਲ ਤੁਰ ਕੇ ਕੀਤਾ।ਮਾਰਚ ਸਮੇਂ ਸੰਗਠਨ ਦੇ ਮੈਂਬਰਾਂ ਵਲੋਂ ਵੱਖ-ਵੱਖ ਨਾਅਰੇ ਲਗਾਏ ਗਏ ਜਿਨ੍ਹਾਂ ਵਿੱਚ ਦੁਨੀਆਂ ਭਰ ਦੇ ਕਿਸਾਨੋਂ ਇੱਕ ਹੋ ਜਾਉ, ਦੁਨੀਆਂ ਭਰ ਦੇ ਵਪਾਰੀਉ ਇੱਕ ਹੋ ਜਾਉ, ਦੁਨੀਆਂ ਭਰ ਦੇ ਕਿਰਤੀਉ ਇੱਕ ਹੋ ਜਾਉ, ਇਨਕਲਾਬ ਜਿੰਦਾਬਾਦ, ਦੇਸ਼ ਬਚਾੳ-ਮੋਦੀ ਭਜਾੳ ਅਤੇ ਕਿਸਾਨ ਹੈ ਤਾਂ ਅੰਨ ਹੈ , ਅੰਨ ਹੈ ਤਾਂ ਅਸੀਂ ਸਾਰੇ ਹਾਂ।ਇਸ ਸਮੇਂ ਸਪੋਕਸਮੈਨ ਨਾਲ ਗੱਲ ਕਰਦਿਆਂ ਪ੍ਰਧਾਨ ਖਾਲਸਾ ਨੇ ਕਿਸਾਨ ਵਿਰੋਧੀ ਆਰਡੀਨੈਂਸਾਂ ਦਾ ਸਖਤ ਵਿਰੋਧ ਕਰਦਿਆਂ ਕਿਹਾ ਕਿ ਸਾਰੇ ਦੇਸ਼ ਦਾ ਢਿੱਡ ਭਰਨ ਵਾਲੇ ਅੰਨ ਦਾਤਾ ਨਾਲ ਕੇਂਦਰ ਸਰਕਾਰ ਵਲੋਂ ਪੈਰ-ਪੈਰ ਤੇ ਵਿਤਕਰਾ ਕੀਤਾ ਜਾ ਰਿਹਾ ਹੈ , ਜਿਸ ਦੀ ਨਵੇਂ ਲਿਆਂਦੇ 3 ਆਰਡੀਨੈਂਸਾਂ ਨਾਲ ਇੰਤਾਹ ਹੋ ਗਈ ਜੋ ਕਿ ਨਾ ਬਰਦਾਸ਼ਤ ਯੋਗ ਹੈ।ਉਨਾਂ ਕਿਹਾ ਕਿ ਸਾਡੇ ਸੰਗਠਨ ਅਤੇ ਕਿਸਾਨਾਂ ਦੀ ਪਰਿਵਾਰਕ ਸਾਂਝ ਹੈ ਤੇ ਕਿਸਾਨਾਂ ਦੇ ਦੁੱਖ-ਸੁੱਖ ਵਿੱਚ ਅਸੀ ਹਰ ਸਮੇਂ ਸ਼ਰੀਕ ਹਾਂ।ਉਨਾਂ ਕਿਹਾ ਕਿ ਨਵਾਂਸ਼ਹਿਰ ਦੇ ਇੱਕਠ ਤੋਂ ਇਹ ਗੱਲ ਭਲੀ-ਭਾਂਤ ਸਪਸ਼ਟ ਹੋ ਗਈ ਹੈ ਕਿ ਹੁਣ ਕਿਸਾਨ ਇਹਨਾਂ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਤੋਂ ਬਿਨਾਂ ਇੱਕ ਇੰਚ ਵੀ ਪਿੱਛੇ ਨਹੀਂ ਹਟਣਗੇ ਤੇ ਪੰਜਾਬ ਦਾ ਹਰ ਵਰਗ ਕਿਸਾਨਾਂ ਦੇ ਨਾਲ ਚਟਾਨ ਵਾਂਗ ਖੜਾ ਹੈ।ਉਨਾਂ ਕੇਂਦਰ ਸਰਕਾਰ ਨੂੰ ਮਛਵਰਾ ਦਿੱਤਾ ਕਿ ਇਹ ਕਿਸਾਨ ਵਿਰੋਧੀ ਆਰਡੀਨੈਂਸ ਤੁਰੰਤ ਵਾਪਿਸ ਲਏ ਜਾਣ ਅਤੇ ਕਿਸਾਨਾਂ ਨੂੰ ਉਹਾਂ ਦੀਆਂ ਜਿਣਸਾ ਦੇ ਵਾਜਬ ਭਾਅ ਦੇਣਾ ਯਕੀਨੀ ਬਣਾਇਆ ਜਾਵੇ ਇਸ ਨਾਲ ਹੀ ਸਮੁੱਚੀ ਕਿਸਾਨੀ ਅਤੇ ਦੇਸ਼ ਦਾ ਭਲਾ ਹੈ ।ਇਸ ਮੌਕੇ ਸੁਰਿੰਦਰ ਕੁਮਾਰ ਚੱਢਾ, ਰਕੇਸ਼ ਮੁਖੀਜਾ ਊਧਮ ਸਿੰਘ ਸੇਠੀ , ਸੰਜੇ ਛਾਬੜਾ ,ਗੁਰਿੰਦਰ ਸਿੰਘ,  ਰੁਪਿੰਦਰ ਸਿੰਘ ਸੇਠੀ , ਬਲਦੇਵ ਸਿੰਘ , ਤਰਸੇਮ ਸਿੰਘ , ਜਸਵੰਤ ਸਿੰਘ, ਰਾਕੇਸ਼ ਬਤਰਾ, ਅਵਤਾਰ ਸਿੰਘ , ਸੰਦੀਪ ਜੋਸ਼ੀ,  ਯੋਗੇਸ਼ ਕੁਮਾਰ,  ਪਰਮਜੀਤ ਸਿੰਘ ਸੇਠੀ , ਤਰੁਣ ਦੱਤਾ , ਤਰਲੋਕ ਸਿੰਘ ਸੇਠੀ , ਗਗਨ ਰਾਣਾ ਹਾਜ਼ਰ ਸਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...