Saturday, September 26, 2020

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾ. ਜਸਦੀਪ ਸਿੰਘ ਸੈਣੀ ਨੇ ਟੀ.ਬੀ ਦੇ ਮਰੀਜ਼ ਦੀ ਰੀੜ੍ਹ ਦੀ ਹੱਡੀ ਦੇ ਮਣਕਿਆਂ ਦਾ ਸਫਲ ਅਪਰੇਸ਼ਨ ਕੀਤਾ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਨਵੇਂ ਮਾਡੂਲਰ ਅਪਰੇਸ਼ ਥੀਏਟਰ ਵਿਚ ਅਪਰੇਸ਼ਨ ਕਰਦੇ ਹੋਏ ਡਾ. ਜਸਦੀਪ ਸਿੰਘ ਸੈਣੀ ਆਪਣੀ ਟੀਮ ਨਾਲ 

ਬੰਗਾ : 26 ਸਤੰਬਰ -(ਮਨਜਿੰਦਰ ਸਿੰਘ )
ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਨਿਉਰੋ ਸਰਜਨ ਡਾ. ਜਸਦੀਪ ਸਿੰਘ ਐਮ ਸੀ ਐਚ ਨੇ ਆਪਣੀ ਟੀਮ ਨਾਲ ਟੀ.ਬੀ ਦੀ ਮਰੀਜ਼ 21 ਸਾਲ ਦੀ ਲੜਕੀ ਦੀ ਰੀੜ੍ਹ  ਦੀ ਹੱਡੀ ਦੇ ਮਣਕਿਆਂ ਦਾ ਸਫਲ ਅਪਰੇਸ਼ਨ ਕੀਤੇ ਜਾਣ ਦਾ ਸਮਾਚਾਰ ਹੈ।  ਇਸ ਵਿਸ਼ੇਸ਼ ਪ੍ਰਕਾਰ ਦੇ ਸਫਲ ਅਪਰੇਸ਼ਨ ਬਾਰੇ ਜਾਣਕਾਰੀ ਦਿੰਦੇ ਡਾਕਟਰ ਜਸਦੀਪ ਸਿੰਘ ਸੈਣੀ ਐਮ ਸੀ ਐਚ (ਨਿਊਰੋ ਸਰਜਨ) ਨੇ  ਦੱਸਿਆ ਕਿ ਇੱਥੋਂ ਨੇੜਲੇ  ਪਿੰਡ ਦੀ ਪੂਜਾ ਨੂੰ ਵਿਆਹ ਦੇ ਡੇਢ ਮਹੀਨੇ ਬਾਅਦ  ਘਰ ਵਿਚ ਹੀ ਉਸ ਦਾ ਪੈਰ ਪੌੜੀਆਂ ਤੋਂ ਉੱਤਰਦੇ ਸਮੇਂ ਐਸਾ ਸਲਿਪ (ਤਿਲਕਿਆ) ਕਿ ਜੀਵਨ ਦੀ ਖੁਸ਼ੀਆਂ ਨੂੰ ਬੁਰੀ ਨਜਰ ਹੀ ਲੱਗ ਗਈ। ਪਰਿਵਾਰ ਨੇ ਇਲਾਜ ਕਰਵਾਇਆ ਪਰ ਅਰਾਮ ਆਉਣ ਦੀ ਬਜਾਏ ਦੁੱਖ ਦਿਨ¸ਬ¸ਦਿਨ ਵੱਧ ਰਿਹਾ ਸੀ, ਇੱਕ ਲੱਤ ਰੁਕ ਰਹੀ ਸੀ ਅਤੇ ਜਿਸ ਦਾ ਅਸਰ ਹੌਲੀ ਹੌਲੀ ਦੂਜੀ ਲੱਤ ਤੇ ਵੀ ਪੈ ਰਿਹਾ ਸੀ । ਪਰਿਵਾਰ ਵੱਲੋਂ ਪੂਜਾ ਦੀ ਵੱਧਦੀ ਤਕਲੀਫ ਨੂੰ ਦੇਖਦੇ ਹੋਏ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਲਿਆਂਦਾ ਗਿਆ । ਜਿੱਥੇ ਡਾ. ਜਸਦੀਪ ਸਿੰਘ ਸੈਣੀ ਐਮ ਸੀ ਐਚ ਨੇ ਜਦੋਂ ਮਰੀਜ਼ ਪੂਜਾ ਦੇ ਡਿਜੀਟਲ ਐਕਸਰੇ, ਐਮ ਆਰ ਆਈ ਅਤੇ ਹੋਰ ਬਲੱਡ ਦੇ ਜ਼ਰੂਰੀ ਟੈਸਟ ਕਰਵਾਏ ਤਾਂ ਸਾਰੀ ਬਿਮਾਰੀ ਸਾਹਮਣੇ ਆ ਗਈ । ਕਿਉਂਕਿ ਜੇਕਰ ਮਰੀਜ਼ ਦਾ ਸਹੀ ਡਾਇਗਨੋਜ਼ ਕੀਤਾ ਜਾਵੇ ਤਾਂ ਉਸ ਮਰੀਜ਼ ਦਾ ਪੱਕਾ ਇਲਾਜ ਕੀਤਾ ਜਾ ਸਕਦਾ ਹੈ । ਇਸ ਡਾਇਗਨੋਜ਼ ਤੋਂ ਪਤਾ ਲੱਗਾ ਕਿ ਪੂਜਾ ਦੀ ਰੀੜ੍ਹ  ਦੀ ਹੱਡੀ ਵਿਚ ਐਲ-1 ਅਤੇ ਐਲ-2 ਮਣਕਿਆਂ ਉੱਤੇ ਟੀ.ਬੀ. ਦੀ ਬਿਮਾਰੀ ਦਾ ਅਸਰ ਪੈਣ ਕਰਕੇ ਸਾਰੀ ਸਮੱਸਿਆ ਪੈਦਾ ਹੋਈ ਸੀ। ਰਿਪੋਟਾਂ ਅਨੁਸਾਰ ਇਹ  ਟੀ.ਬੀ ਦੀ ਬਿਮਾਰੀ ਪਿਛਲੇ ਦੋ ਸਾਲ ਤੋਂ ਚੱਲ ਰਹੀ ਪਰ ਅਗਿਆਨਤਾ ਵੱਸ ਇਸ ਬਿਮਾਰੀ ਦਾ ਸਹੀ ਇਲਾਜ ਨਹੀਂ ਕਰਵਾਇਆ ਜਾ ਸਕਿਆ ।  ਡਾ. ਸੈਣੀ ਅਨੁਸਾਰ ਇਹਨਾਂ ਹਲਾਤਾਂ ਦੌਰਾਨ ਮਰੀਜ਼ ਦੇ ਡਿੱਗਣ ਕਰਕੇ ਰੀੜ੍ਹ  ਦੀ ਹੱਡੀ ਦੇ ਮਣਕਿਆਂ ਤੇ ਐਸੀ ਗੰਭੀਰ ਸੱਟ ਲੱਗੀ ਕਿ ਸਰੀਰ ਨੂੰ ਕੰਟਰੋਲ ਕਰਨ ਵਾਲੀਆਂ ਅੰਦਰਲੀਆਂ ਨਾੜਾਂ (ਕੋਰਡ) ਤੇ ਵੱਡਾ ਦਬਾਅ ਪੈ ਗਿਆ, ਜਿਸ ਨਾਲ ਸੱਜੀ ਲੱਤ ਵੀ ਆਪਣਾ ਕੰਮ ਕਰਨਾ ਬੰਦ ਕਰ ਰਹੀ ਸੀ । ਪਰਿਵਾਰ ਨੂੰ ਸਾਰੀ ਜਾਣਕਾਰੀ ਦੇ ਕੇ ਮਰੀਜ਼ ਨੂੰ ਤੰਦਰੁਸਤ ਕਰਨ ਲਈ ਢਾਹਾਂ ਕਲੇਰਾਂ ਹਸਪਤਾਲ ਦੇ ਮਾਡੂਲਰ ਉਪਰੇਸ਼ਨ ਥੀਏਟਰ ਵਿਚ ਰੀੜ੍ਹ  ਦੀ ਹੱਡੀ ਦੇ ਮਣਕਿਆਂ ਦਾ ਅਪਰੇਸ਼ਨ ਸਫਲ ਅਪਰੇਸ਼ਨ ਕੀਤਾ ਗਿਆ। ਜਿਸ ਤੇ ਕਰੀਬ 5 ਘੰਟੇ ਦਾ ਲੰਬਾ ਸਮਾਂ ਲੱਗਿਆ, ਨਿਊਰੋ ਮਾਈਕਰੋਸਕੋਪ ਦੀ ਵਿਧੀ ਰਾਹੀਂ ਰਾਹੀਂ ਹੋਏ ਇਸ ਅਪਰੇਸ਼ਨ ਵਿਚ ਟਾਈਟੇਨੀਅਮ ਧਾਤੂ ਦੇ ਵਿਸ਼ੇਸ਼ ਪ੍ਰਕਾਰ ਦੇ ਸਕਰੂ ਅਤੇ ਰਾਡ ਦੀ ਵਰਤੋਂ ਕੀਤੀ ਗਈ । ਡਾ. ਜਸਦੀਪ ਸਿੰਘ ਸੈਣੀ ਅਤੇ ਉਹਨਾਂ ਦੀ ਟੀਮ ਦੀ ਮਿਨਹਤ ਨੇ ਪੂਜਾ ਨੂੰ 10 ਦਿਨਾਂ ਵਿਚ ਆਪਣੇ ਪੈਰਾਂ ਤੇ ਚੱਲਣ ਲਾ ਦਿੱਤਾ।  ਹੁਣ ਪੂਜਾ ਖੁਦ ਤੁਰਨ ਫਿਰਨ ਦੇ ਕਾਬਲ ਹੋ ਗਈ ਅਤੇ ਹਰ ਨਵਾਂ ਦਿਨ, ਪੂਜਾ ਦੇ ਜੀਵਨ ਵਿਚ ਨਵੀਆਂ ਖੁਸ਼ੀਆਂ ਲਿਆ ਰਿਹਾ ਹੈ । ਇਸ ਮੌਕੇ ਪੂਜਾ ਅਤੇ ਉਸਦੇ ਪਤੀ ਦੀ ਖੁਸ਼ੀ, ਉਹਨਾਂ ਦੇ ਚਿਹਰਿਆਂ ਨੂੰ ਸਾਫ਼ ਦਿਖਾਈ ਦੇ ਰਹੀ ਸੀ।  ਉਸ ਦੇ ਪਤੀ ਕਮਲਜੀਤ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਅਤੇ ਡਾ ਜਸਦੀਪ ਸਿੰਘ ਸੈਣੀ ਨਿਊਰੋਸਰਜਨ ਦਾ ਹਾਰਦਿਕ ਧੰਨਵਾਦ ਕੀਤਾ ਜਿਨਾਂ ਕਰਕੇ ਉਸ ਦੀ ਪਤਨੀ ਨੂੰ ਨਵਾਂ ਜੀਵਨ ਮਿਲਿਆ ਹੈ । ਮੀਡੀਆ ਨਾਲ ਇਸ ਵਿਸ਼ੇਸ਼ ਅਪਰੇਸ਼ਨ ਬਾਰੇ ਜਾਣਕਾਰੀ ਦੇਣ ਮੌਕੇ ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਡਾ ਜਸਦੀਪ ਸਿੰਘ ਸੈਣੀ ਨਿਊਰੋਸਰਜਨ, ਡਾ. ਦੀਪਕ ਦੁੱਗਲ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਮਰੀਜ਼ ਪੂਜਾ ਦਾ ਪਤੀ ਕਮਲਜੀਤ, ਨਰਸਿੰਗ ਸਟਾਫ਼ ਅਤੇ ਪੈਰਾ ਮੈਡੀਕਲ ਸਟਾਫ  ਹਾਜ਼ਰ ਸੀ ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...