ਬੰਗਾ 13 ਸਤੰਬਰ (ਮਨਜਿੰਦਰ ਸਿੰਘ )
ਜੰਮੂ ਖੇਤਰ ਦੇ ਵੱਡੀ ਗਿਣਤੀ ਵਿਚ ਲੋਕ ਪੰਜਾਬੀ ਬੋਲਣ ,ਸਮਝਣ ਅਤੇ ਪੜ੍ਹਨ ਵਾਲੇ ਹਨ । ਸਰਕਾਰੀ ਸਾਜਿਸਾਂ ਤਹਿਤ ਪਿਛਲੇ ਸੰਮਿਆ ਵਿਚ ਪੰਜਾਬੀ ਨੂੰ ਨੁਕਸਾਨ ਪਹੁਚਾਣ ਲਈ ਕਈ ਸਰਕਾਰੀ ਫੈਸਲੇ ਲਏ ਗਏ । ਪੰਜਾਬੀ ਨੂੰ ਇਕ ਧਾਰਮਿਕ ਫ਼ਿਰਕੇ ਦੀ ਭਾਸ਼ਾ ਦਾ ਪ੍ਰਭਾਵ ਦੇ ਇਸ ਨੂੰ ਸੁੰਗੇੜਨ ਦੇ ਕੋਝੇ ਯਤਨ ਕੀਤੇ ਗਏ । ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਬੰਗਾ ਦੇ ਐਨ ਆਰ ਆਈ ਨੰਬਰਦਾਰ ਇੰਦਰਜੀਤ ਸਿੰਘ ਮਾਨ ਜ਼ਿਲਾ ਚੇਅਰਮੈਨ ਆਰ ਟੀ ਆਈ ਸੈਲ ਮਨੁੱਖੀ ਅਧਿਕਾਰ ਮੰਚ ਤੇ ਜਨਰਲ ਕੌਂਸਲ ਮੈਂਬਰ ਸ਼੍ਰੋਮਣੀ ਅਕਾਲੀ ਦਲ (ਬਾਦਲ ) ਨੇ ਚੋਣਵੇਂ ਪੱਤਰਕਾਰਾਂ ਨਾਲ ਕਰਦਿਆਂ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਜੰਮੂ ਕਸ਼ਮੀਰ ਵਿਚ ਪੰਜਾਬੀ ਭਾਸ਼ਾ ਨੂੰ ਸਰਕਾਰੀ ਦਰਜੇ ਤੇ ਪਹਿਲੇ ਦੀ ਤਰ੍ਹਾਂ ਬਹਾਲ ਕੀਤਾ ਜਾਵੇ । ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਪੰਜਾਬੀ ਭਾਸ਼ਾ ਦੀ ਰੋਕ ਨੂੰ ਬਰਦਾਸ਼ਤ ਨਹੀਂ ਕਰਨਗੇ ।ਉਨ੍ਹਾਂ ਕਿਹਾ ਕਿ ਪੰਜਾਬੀ ਸੂਬੇ ਦੇ ਲੋਕਾਂ ਲਈ ਮਾਂ ਦੀ ਤਰ੍ਹਾਂ ਹੈ ,ਇਸ ਨੂੰ ਜੰਮੂ ਕਸ਼ਮੀਰ ਦੇ ਸਵੀਧਾਨ ਵਿਚ ਵੀ ਮਾਨਤਾ ਦਿੱਤੀ ਗਈ ਹੈ ।ਉਨ੍ਹਾਂ ਕਿਹਾ ਕਿ ਪੰਜਾਬੀ ਪੰਜਾਬੀਅਤ ਲਈ ਅਤੇ ਪੰਜਾਬੀ ਮਾਂ ਬੋਲੀ ਲਈ ਹਮੇਸਾ ਨਿਆਂ ਦੀ ਲੜਾਈ ਲੜਦੇ ਆ ਰਹੇ ਹਨ ਅਤੇ ਹੁਣ ਵੀ ਪੰਜਾਬੀ ਮਾਂ ਬੋਲੀ ਲਈ ਲੜਾਈ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਪੰਜਾਬੀ ਜੰਮੂ ਕਸਮੀਰ ਸਾਰੇ ਪ੍ਰਦੇਸ਼ ਵਿਚ ਬੋਲਣ ਵਾਲੀ ਇੱਕੋ ਇੱਕ ਭਾਸਾ ਹੈ ਜਦ ਕੇ ਸਰਕਾਰੀ ਭਾਸਾ ਡੋਗਰੀ ਕੁੱਝ ਖੇਤਰ ਅਤੇ ਕਸ਼ਮੀਰੀ ਸਿਰਫ਼ ਕਸ਼ਮੀਰੀ ਘਾਟੀ ਵਿਚ ਹੀ ਬੋਲੀ ਜਾਂਦੀ ਹੈ ।ਉਨ੍ਹਾਂ ਜੰਮੂ ਕਸ਼ਮੀਰ ਵਿਚ ਪੰਜਾਬੀ ਨੂੰ ਸਰਕਾਰੀ ਭਾਸਾ ਵਿਚੋਂ ਬਾਹਰ ਕਰਨ ਲਈ ਪੰਜਾਬੀਅਤ ਦੇ ਵਿਰੋਧੀਆਂ ਦਾ ਮੰਦਭਾਗਾਂ ਕਦਮ ਦੱਸਦਿਆਂ ਕੇਂਦਰ ਸਰਕਾਰ ਅਤੇ ਉਪ ਰਾਜਪਾਲ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਪੰਜਾਬੀ ਭਾਸਾਂ ਨੂੰ ਜੰਮੂ ਕਸ਼ਮੀਰ ਵਿਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ ਅਤੇ ਪਹਿਲਾਂ ਦੀ ਤਰ੍ਹਾਂ ਪੰਜਾਬੀ ਭਾਸਾਂ ਨੂੰ ਸਰਕਾਰੀ ਤੌਰ ਤੇ ਪੂਰਨ ਬਹਾਲ ਕੀਤਾ ਜਾਵੇ । ਇਸ ਮੌਕੇ ਨੰਬਰਦਾਰ ਇੰਦਰਜੀਤ ਨਾਲ, ਸਤਨਾਮ ਸਿੰਘ ਬਾਲੋ ,ਗੁਲਸ਼ਨ ਕੁਮਾਰ ਜਸਕਰਨ ਸਿੰਘ ਮਾਨ ,ਮੁਖ਼ਤਿਆਰ ਸਿੰਘ ਭੁੱਲਰ ,ਗੁਰਜੀਤ ਸਿੰਘ ਸੈਣੀ ,ਹਰਜੀਤ ਸਿੰਘ ਸੈਣੀ ,ਅਮਰੀਕ ਸਿੰਘ ,ਅਤੇ ਪਰਦੀਪ ਸਿੰਘ ਮਾਨ ਆਦ ਹਾਜ਼ਰ ਸਨ।
No comments:
Post a Comment