ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਜੀਂਦੋਵਾਲ ਬੰਗਾ ਵਿਖੇ ਭਾਈ ਨੱਥਾ ਜੀ ਭਾਈ ਅਬਦੁੱਲਾ ਜੀ ਇੰਟਰਨੈਸ਼ਨਲ ਢਾਡੀ ਸਭਾ ਦੀ ਅਹਿਮ ਇਕੱਤਰਤਾ ਕੌਮੀ ਪ੍ਰਧਾਨ ਢਾਡੀ ਮਲਕੀਤ ਸਿੰਘ ਪਪਰਾਲੀ ਦੀ ਅਗਵਾਈ ਵਿੱਚ ਹੋਈ ।ਇਸ ਮੀਟਿੰਗ ਵਿੱਚ ਢਾਡੀ ਸਿੰਘਾਂ ਦੀਆਂ ਵੱਖ ਵੱਖ ਸਮੱਸਿਆਵਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਢਾਡੀ ਸਭਾ ਵੱਲੋਂ ਦੋ ਹੋਰ ਵਿੰਗਾਂ ਸੰਘਰਸ਼ ਕਮੇਟੀ ਵਿੰਗ ਅਤੇ ਇਸਤਰੀ ਵਿੰਗ ਦਾ ਗਠਨ ਕੀਤਾ ਗਿਆ ।ਸੰਘਰਸ਼ ਕਮੇਟੀ ਵਿੰਗ ਵਿੱਚ ਸਰਪ੍ਰਸਤ ਸਾਹਿਬ ਸਿੰਘ ਯੋਧਾ ਨਵਾਂਸ਼ਹਿਰ ਦੀ ਅਗਵਾਈ ਵਿੱਚ ਸ਼ਹੀਦ ਭਗਤ ਸਿੰਘ ਨਗਰ ਦੀ ਜ਼ਿਲ੍ਹਾ ਜਥੇਬੰਦੀ ਦੀ ਚੋਣ ਵਿੱਚ ਸੁਖਦੇਵ ਸਿੰਘ ਮੰਡੇਰ ਚੇਅਰਮੈਨ ,ਮਲਕੀਤ ਸਿੰਘ ਸਕੋਹਪੁਰ ਪ੍ਰਧਾਨ ,ਸੀਨੀਅਰ ਮੀਤ ਪ੍ਰਧਾਨ ਫ਼ਤਿਹ ਸਿੰਘ ਨਵਾਂਸ਼ਹਿਰ, ਜਸਪਾਲ ਸਿੰਘ ਦੁਸਾਂਝਾਂ ਮੀਤ ਪ੍ਰਧਾਨ, ਜੰਗ ਬਹਾਦਰ ਸਿੰਘ ਜਗਤਪੁਰ ਖ਼ਜ਼ਾਨਚੀ ,ਮੁੱਖ ਸਲਾਹਕਾਰ ਰਜਿੰਦਰ ਸਿੰਘ ਰਾਹੋਂ ਅਤੇ ਸਲਾਹਕਾਰ ਜਤਿੰਦਰ ਸਿੰਘ ਹੀਉਂ ਚੁਣੇ ਗਏ ।
ਇਸਤਰੀ ਵਿੰਗ ਵਿੱਚ ਬੀਬੀ ਮਨਜਿੰਦਰ ਕੌਰ ਪੈਲੀ ਪ੍ਰਧਾਨ , ਅਮਰਜੀਤ ਕੌਰ ਬਸਿਆਲਾ ਸੀਨੀਅਰ ਮੀਤ ਪ੍ਰਧਾਨ, ਅਮਰਜੀਤ ਕੌਰ ਲੰਗੇਰੀ ਮੀਤ ਪ੍ਰਧਾਨ ਪਿਆਰ ਕੌਰ ਬਲਾਚੌਰ ਜਨਰਲ ਸਕੱਤਰ ,ਦਲਜੀਤ ਕੌਰ ਭਰੋਮਜਾਰਾ ਸਕੱਤਰ , ਬੀਬੀ ਬੇਅੰਤ ਕੌਰ ਸ਼ਾਂਤਪੁਰ ਕੇਂਦਰੀ ਮੁੱਖ ਬੁਲਾਰਾ ਚੁਣੇ ਗਏ ।ਬਲਾਚੌਰ ਇਕਾਈ ਦਾ ਪ੍ਰਧਾਨ ਨਿਰਮਲ ਸਿੰਘ ਫਿਰਨੀ ਮਾਜਰਾ ਨੂੰ ਚੁਣਿਆ ਗਿਆ । ਢਾਡੀ ਸਭਾ ਦੇ ਪ੍ਰਧਾਨ ਮਲਕੀਤ ਸਿੰਘ ਪਪਰਾਲੀ ਨੇ ਇਸ ਮੌਕੇ ਕਿਹਾ ਕਿ ਜੇਕਰ ਸਰਕਾਰ ਬਾਕੀ ਕੰਮਕਾਰ ਖੋਲ੍ਹ ਸਕਦੀ ਹੈ ਤਾਂ ਧਾਰਮਿਕ ਸਟੇਜਾਂ ਵੀ ਸ਼ੁਰੂ ਕਰ ਦਿੱਤੀਆਂ ਜਾਣ ਤਾਂ ਕਿ ਢਾਡੀ ਸਿੰਘ ਆਪਣਾ ਰੁਜ਼ਗਾਰ ਕਰ ਸਕਣ ।ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਢਾਡੀ ਜਸਪਾਲ ਸਿੰਘ ਤਾਨ ,ਮੀਤ ਪ੍ਰਧਾਨ ਜਥੇਦਾਰ ਧੰਨਾ ਸਿੰਘ ਖਾਲਸਾ, ਸੰਘਰਸ਼ ਵਿੰਗ ਦੇ ਕੌਮੀ ਪ੍ਰਧਾਨ ਭੁਪਿੰਦਰ ਸਿੰਘ ਜੋਗੀ, ਦਿਲਾਵਰ ਸਿੰਘ ਮੰਡੇਰਾਂ ਜਨਰਲ ਸਕੱਤਰ ਸੰਘਰਸ਼ ਵਿੰਗ ਨਵਾਂ ਸ਼ਹਿਰ ਅਤੇ ਗੁਰਦਿਆਲ ਸਿੰਘ ਮੋਇਲਾ ਹਾਜ਼ਰ ਸਨ ।
No comments:
Post a Comment