ਨਵਾਂ ਸ਼ਹਿਰ 6ਸਤੰਬਰ (ਚੀਫ ਬਿਊਰੋ ਮਨਜਿੰਦਰ ਸਿੰਘ) ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪੰਜਾਬ ਸਟੂਡੈਂਟਸ ਯੂਨੀਅਨ ਦੇ ਜਿਲ੍ਹਾ ਮੀਤ ਪ੍ਰਧਾਨ ਕਮਲਦੀਪ ਸਿੰਘ ਮੱਲੂਪੋਤਾ ,ਜਿਲ੍ਹਾ ਆਗੂ ਰਾਜੂ ਬਰਨਾਲਾ ਨੇ ਕਿਹਾ ਕਿ ਭਰਾਤਰੀ ਜਥੇਬੰਦੀਆਂ ਤੇ ਪੀ.ਐੱਸ.ਯੂ ਵਲੋਂ ਸੋਮਵਾਰ ਨੂੰ ਡੀ.ਸੀ ਦਫਤਰ ਅੱਗੇ ਵੱਡਾ ਇਕੱਠ ਕੀਤਾ ਜਾਵੇਗਾ ਤੇ ਅਣਮਿੱਥੇ ਸਮੇਂ ਲਈ ਦਿਨ ਰਾਤ ਦਾ ਧਰਨਾ ਪਹਿਲਾ ਵਾਗ ਹੀ ਜਾਰੀ ਰਹੇਗਾ ਜਦੋ ਤੱਕ ਪੋਸਟ ਮੈਟ੍ਰਿਕ ਸਕਾਲਰਸ਼ਿੱਪ ਸਕੀਮ ਬੰਗਾ ਤੇ ਨਵਾਸ਼ਹਿਰ ਦੀਆ ਵਿਦਿਅਕ ਸੰਸਥਾਵਾਂ ਵਿਚ ਪੂਰਨ ਤੌਰ ਤੇ ਲਾਗੂ ਨਹੀ ਹੁੰਦੀ ।ਉਹਨਾ ਦੱਸਿਆ ਕਿ ਕਾਲਜਾਂ ਦੀਆ ਮੈਨਜਮੈਟਾ ਵਿਦਿਆਰਥੀਆਂ ਨੂੰ ਬਾਰ ਬਾਰ ਫੋਨ ਕਰਕੇ ਦਾਖਲਾ ਕਰਵਾਉਣ ਲਈ ਜੋਰ ਪਾ ਰਹੀਆ ,ਤਾ ਕਿ ਵਿਦਿਆਰਥੀਆ ਤੋਂ ਜਿੰਨੇ ਪੈਸੇ ਵਸੂਲ ਹੁੰਦੇ ਲੈ ਲਵੋ ,ਤੇ ਦੂਜਾ ਵਿਦਿਆਰਥੀਆਂ ਦੀ ਏਕਤਾ ਨੂੰ ਤੋੜਿਆ ਜਾ ਸਕੇ ।ਪਰ ਕਾਲਜ ਦੀ ਇਸ ਘਟੀਆ ਸੋਚ ਦੇ ਵਿਰੋਧ ਵਿਚ ਵਿਦਿਆਰਥੀ ਡੀ.ਸੀ ਦਫਤਰ ਇਕੱਠੇ ਹੋਣਗੇ ,ਇਹਨਾ ਦੇ ਵਿਦਿਆਰਥੀ ਵਿਰੋਧੀ ਚਿਹਰੇ ਨੂੰ ਨੰਗਾ ਕਰਨਗੇ।ਪੀ.ਐੱਸ .ਯੂ ਦੇ ਆਗੂਆਂ ਨੇ ਦੱਸਿਆ ਕਿ ਡੀ .ਸੀ ਸ਼ੇਨਾ ਅਗਰਵਾਲ ,ਐੱਸ. ਐੱਸ .ਪੀ ਅਲਕਾ ਮੀਨਾ ਨੇ ਵਿਦਿਆਰਥੀਆ ਤੇ ਪਰਚੇ ਦਰਜ ਕਰਕੇ ਇਹ ਸਾਬਤ ਕਰ ਦਿੱਤਾ ਕਿ ਉਹ ਸਿੱਧੇ ਤੌਰ ਕਾਲਜ ਮੈਨਜਮੈਟਾਂ ਦੀ ਪਿੱਠ ਤੇ ਖੜੇ।ਨਵਾਂਸ਼ਹਿਰ ਪੁਲਿਸ ਪਰਸ਼ਾਸ਼ਨ ਨੇ ਅਣਮਿੱਥੇ ਸਮੇਂ ਦੇ ਧਰਨੇ ਨੂੰ ਚਕਵਾਉਣ ਦੀ ਕੋਸ਼ਿਸ਼ ਕੀਤੀ ਪਰ ਵਿਦਿਆਰਥੀ ਦੇ ਰੋਹ ਅੱਗੇ ਉਹਨਾਂ ਨੂੰ ਝੁਕਣਾ ਪਿਆ ।ਵਿਦਿਆਰਥੀ ਪਰਚੇ ਪਰਚੀਆ ਦੀ ਪਰਵਾਹ ਕੀਤੇ ਬਿਨਾ ਸੰਘਰਸ਼ ਉਦੋ ਤੱਕ ਜਾਰੀ ਰੱਖਾਂਗੇ ਜਦੋ ਤੱਕ ਨਵਾਂਸ਼ਹਿਰ ਜਿਲ੍ਹੇ ਵਿਚ ਪੋਸਟ ਮੈਟ੍ਰਿਕ ਸਕਾਲਰਸ਼ਿੱਪ ਸਕੀਮ ਲਾਗੂ ਨਹੀ ਹੁੰਦੀ
ਵਿਦਿਆਰਥੀ ਆਗੂ ਰਾਜੂ ,ਰੋਹਿਤ ਚੌਹਾਨ ਤੇ ਵਿੱਕੀ ਦੜੋਚ ਨੇ ਕਿਹਾ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਕਾਨੂੰਨ ਨੂੰ ਲਾਗੂ ਕਰਵਾਓਣ ਦੀ ਜ਼ਿੰਮੇਵਾਰੀ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਦੀ ਹੁੰਦੀ ਹੈ ਪਰ ਨਵਾਂਸ਼ਹਿਰ ਦੇ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦਲਿਤ ਵਿਦਿਆਰਥੀਆਂ ਦੀ ਸਕੀਮ ਪੋਸਟ ਮੈਟਿ੍ਕ ਸਕਾਲਰਸ਼ਿਪ ਨੂੰ ਲਾਗੂ ਕਰਵਾਓਣ ਵਿੱਚ ਅਸਫ਼ਲ ਸਿੱਧ ਹੋ ਰਹੇ ਹਨ । ਓਨ੍ਹਾਂ ਕਿਹਾ ਲਗਾਤਾਰ ਕੇਂਦਰ ਸਰਕਾਰ ਤੇ ਜਿਲ੍ਹਾ ਪ੍ਰਸ਼ਾਸਨ ਨਵਾਂਸ਼ਹਿਰ ਨਾਲ਼ ਹੋਏ ਸਮਝੌਤੇ 15-10-2018 ਦੀਆਂ ਵੀ ਕਾਲਜ ਮੈਨਜਮੈਟਾਂ ਸ਼ਰੇਆਮ ਉਲੰਘਣਾਵਾਂ ਕਰ ਰਹੀਆ ਹਨ ।ਅਸੀ ਪਹਿਲਾ 10 ਅਗਸਤ ਤੇ ਦੁਆਰਾ ਫਿਰ 18 ਅਗਸਤ ਨੂੰ ਡੀ ਸੀ ਦਫਤਰ ਅੱਗੇ ਧਰਨਾ ਦਿੱਤਾ, ਤੇ ਹੁਣ 3 ਸਤੰਬਰ ਤੋਂ ਡੀ ਸੀ ਦਫਤਰ ਅੱਗੇ ਦਿਨ ਰਾਤ ਦਾ ਅਣਮਿੱਥੇ ਸਮੇਂ ਲਈ ਧਰਨਾ ਜਾਰੀ ਹੈ ਪਰ ਸਾਡੀ ਹੁਣ ਤੱਕ ਸੁਣਵਾਈ ਨਹੀ ਹੋਈ ।ਆਗੂਆ ਨੇ ਕਿਹਾ ਕਿ
ਪੀ .ਐਸ. ਯੂ ਤੇ ਭਰਾਤਰੀ ਜਥੇਬੰਦੀਆਂ ਵਲੋਂ ਸੋਮਵਾਰ ਨੂੰ ਡੀ ਸੀ ਦਫਤਰ ਅੱਗੇ ਧਰਨਾ ਦਿੱਤਾ ਜਾਵੇਗਾ ਤੇ ਦਲਿਤ ਵਿਰੋਧੀ ਪਰਸ਼ਾਸ਼ਨ ਦਾ ਚਿਹਰਾ ਲੋਕਾ ਵਿਚ ਨੰਗਾ ਕਰਾਂਗੇ ਤੇ ਸੰਘਰਸ਼ ਨੂੰ ਜਾਰੀ ਰੱਖਾਗੇ।ਇਸ ਮੌਕੇ ਵਿਦਿਆਰਥੀ ਪ੍ਰਿੰਸ,ਗੁਰਪ੍ਰੀਤ, ਸਤਨਾਮ, ਨੀਰਜ,ਸੌਰਵ, ਸੂਰਜ,ਅਰਵਿੰਦਰ,ਰਾਜਵਿੰਦਰ ,ਸੋਨਿਕਾ,ਲੱਛਮੀ,ਕਰਨ,ਰਵੀ,ਰੋਰੋਹਿਤ ਕੁਮਾਰ, ਮਾਨਵ,ਭੁਪਿੰਦਰ, ਸੁਖਵੀਰ ਆਦਿ ਹਾਜਰ ਹਨ।
No comments:
Post a Comment