Monday, September 21, 2020

ਕੇਂਦਰ ਸਰਕਾਰ ਦਾ ਕਾਲਾ ਕਾਨੂੰਨ ਪੰਜਾਬ ਦੀ ਕਿਸਾਨੀ ਨੂੰ ਤਬਾਹ ਕਰ ਦੇਵੇਗਾ-ਚੇਅਰਮੈਂਨ ਸਤਵੀਰ ਸਿੰਘ ਪੱਲੀਝਿੱਕੀ

ਬੰਗਾ, 21 ਸਤੰਬਰ (ਹਰਜਿੰਦਰ ਕੌਰ ਚਾਹਲ ):
ਖੇਤੀ ਬਿੱਲਾਂ ਦੇ ਵਿਰੋਧ ਵਿੱਚ ਅੱਜ ਪੰਜਾਬ ਕਾਂਗਰਸ ਵੱਲੋ ਸਮੁੱਚੇ ਪੰਜਾਬ ਅੰਦਰ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਵਿੱਚ ਕੇਂਦਰ ਸਰਕਾਰ ਖਿਲਾਫ ਧਰਨਾ ਲਗਾਇਆ ਗਿਆਂ। ਇਸੇ ਤਹਿਤ ਹੀ ਅੱਜ ਬੰਗਾ ਵਿਖੇ   ਸਤਵੀਰ ਸਿੰਘ ਪੱਲੀਝਿੱਕੀ ਹਲਕਾ ਇਚਾਰਜ਼ ਅਤੇ ਚੇਅਰਮੈਂਨ ਜਿਲ੍ਹਾ ਯੋਜਨਾ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ,ਆੜ੍ਹਤੀ ਯੂਨੀਅਨ,ਵੱਲੋ ਵੱਡੇ ਪੱਧਰ 'ਤੇ ਧਰਨਾ ਲਗਾਇਆ ਗਿਆ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਸਤਵੀਰ ਸਿੰਘ ਪੱਲੀਝਿੱਕੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਸਬੰਧੀ ਬਿੱਲਾਂ ਨੂੰ ਪਾਸ ਕਰ ਕੇ ਪੰਜਾਬ ਦੀ ਕਿਸਾਨੀ ਨੂੰ ਤਬਾਹ ਕਰਨ ਦਾ ਮੁੱਢ ਬੰਨ੍ਹ ਦਿੱਤਾ ਹੈ।ਉਹਨਾ ਕਿਹਾ ਕਿ ਪੰਜਾਬ ਦਾ ਕਿਸਾਨ ਜੋ ਕਿ ਪੂਰੀ ਤਰ੍ਹਾਂ ਖੇਤੀ 'ਤੇ ਨਿਰਭਰ ਹੈ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਕਾਰਨ ਧਨਾਢ ਵਪਾਰੀਆਂ ਦੇ ਰਹਿਮੋ ਕਰਮ ਤੇ ਰਹਿ ਜਾਵੇਗਾ। ਉਹਨਾਂ ਕਾਂਗਰਸ ਪਾਰਟੀ ਸ਼ੁਰੂ ਤੋਂ ਹੀ ਖੇਤੀ ਆਰਡੀਨੈਂਸ ਦਾ ਡੱਟ ਕੇ ਵਿਰੋਧ ਕਰ ਰਹੀ ਹੈ ਅਤੇ ਹੁਣ ਵੀ ਕਾਂਗਰਸ ਪਾਰਟੀ ਪੰਜਾਬ ਦੀ ਕਿਸਾਨੀ ਨਾਲ ਖੜ੍ਹੀ ਹੈ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂਨੀਤੀਆਂ ਸਦਕਾ ਪੰਜਾਬ ਦਾ ਕਿਸਾਨ ,ਮਜ਼ਦੂਰ ,ਆਂੜ੍ਹਤੀ ਤੇ ਹੋਰ ਵਪਾਰੀ ਵਰਗ ਦਾ ਕਾਰੋਬਾਰ ਬਿਲਕੁਲ ਖਤਮ ਹੋ ਜਾਵੇਗਾ।ਉਹਨਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਇਹ ਤਿੰਨੇ ਬਿਲ ਰੱਦ ਕਰੇ।ਇਸ ਮੌਕੇ ਮੋਹਣ ਸਿੰਘ ਸਾਬਕਾ ਵਿਧਾਇਕ, ਠੇਕੇਦਾਰ ਰਜਿੰਦਰ ਕੁਮਾਰ, ਡਾ. ਬਖਸ਼ੀਸ਼ ਸਿੰਘ, ਦਰਵਜੀਤ ਸਿੰਘ ਪੂੰਨੀ ਚੇਅਰਮੈਨ ਮਾਰਕੀਟ ਕਮੇਟੀ ਬੰਗਾ ਅਤੇ ਹਰੀਪਾਲ ਸਾਬਕਾ ਕੌਂਸਲਰ ਬੰਗਾ ਨੇ ਆਪਣੇ-ਆਪਣੇ ਸੰਬੋਧਨ  ਵਿੱਚ ਕਿਹਾ ਕਿ ਮੋਦੀ ਸਰਕਾਰ ਵੱਲੋਂ ਸੰਸਦ 'ਚ ਪਾਸ ਕੀਤੇ ਇਹ ਖੇਤੀਬਾੜੀ ਬਿੱਲ ਕਿਸਾਨ ਨੂੰ ਆਪਣੇ ਹੀ ਖੇਤ 'ਚ ਮਜਦੂਰ ਬਣਾ ਦੇਣਗੇ।ਇਹ ਬਿੱਲ ਜਿੱਥੇ ਮੰਡੀ ਸਿਸਟਮ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਣਗੇ ਉੱਥੇ ਹੀ ਦੇਸ਼ ਦਾ ਅੰਨਦਾਤਾ ਕਿਸਾਨ ਕੁੱਝ ਕਾਰਪੋਰੇਟ ਘਰਾਣਿਆਂ ਦਾ ਮੁਹਤਾਜ ਹੋ ਕੇ ਰਹਿ ਜਾਵੇਗਾ।ਇਸ ਮੌਕੇ ਮਨਜਿੰਦਰ ਮੋਹਨ ਬੌਬੀ ਸ਼ਹਿਰੀ ਕਾਂਗਰਸੀ ਪ੍ਰਧਾਨ, ਹਰਭਜਨ ਸਿੰਘ ਭਰੋਲੀ ਬਲਾਕ ਪ੍ਰਧਾਨ ਬੰਗਾ, ਕਮਲਜੀਤ ਬੰਗਾ ਜਿਲ੍ਹਾ ਪ੍ਰੀਸ਼ਦ ਮੈਂਬਰ, ਜਰਨੈਲ ਸਿੰਘ ਪੱਲੀਝਿੱਕੀ, ਗੁਰਬਚਨ ਸਿੰਘ ਪੱਲੀਝਿੱਕੀ, ਅਰੁਣ ਘਈ, ਸਚਿਨ ਘਈ, ਰਵੀ ਘਈ, ਗੁਰਮੇਜ ਰਾਮ ਸਰਪੰਚ ਭੁੱਖੜੀ, ਰਘਵੀਰ ਸਿੰਘ, ਜਸਵਿੰਦਰ ਕੌਰ ਰਾਣੀ, ਗੁਰਬਚਨ ਸਿੰਘ, ਸੁਖਜਿੰਦਰ ਸਿੰਘ, ਕਮਲਾ ਦੇਵੀ ਵਾਈਸ ਬਲਾਕ ਪ੍ਰਧਾਨ ਔੜ, ਅਮਨ, ਸੁੱਚਾ ਨੰਬਰਦਾਰ, ਇੰਦਰਜੀਤ ਨੰਰਦਾਰ, ਬਲਵੀਰ ਸਿੰਘ ਖਮਾਚੋ, ਹਰਜਿੰਦਰ ਸਿੰਘ ਸਰਪੰਚ ਬੀਸਲਾ ਆਦਿ ਕਾਂਗਰਸ ਵਰਕਰ ਵੱਡੀ ਗਿਣਤੀ ਵਿੱਚ ਹਾਜਰ ਸਨ।


No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...