Tuesday, September 22, 2020

ਕਿਸਾਨਾਂ ਦੇ ਸੰਘਰਸ਼ ਵਿਚ ਹਰ ਤਰ੍ਹਾਂ ਨਾਲ ਖੜਾਗੇ - ਕੁਲਜੀਤ ਸਰਹਾਲ

ਬੰਗਾ 22 ਸਤੰਬਰ (ਮਨਜਿੰਦਰ ਸਿੰਘ ) ਕੇਂਦਰ ਸਰਕਾਰ ਵੱਲੋਂ  ਜੋ ਬਿੱਲ ਲੋਕ ਸਭਾ ਅਤੇ ਰਾਜ ਸਭਾ ਵਿਚ ਪਾਸ ਕੀਤੇ ਗਏ ਹਨ ਉਹ ਕਿਸਾਨਾਂ ਦੀ ਆਰਥਿਕ ਹਾਲਤ ਨੂੰ ਕਮਜ਼ੋਰ ਕਰਨ ਵਾਲੇ ਹਨ । ਅਸੀਂ ਕਿਸਾਨਾਂ ਨਾਲ ਚੱਟਾਨ ਵਾਂਗ ਖੜੇ ਹਾਂ । ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਇਕ ਪ੍ਰੈੱਸ ਵਾਰਤਾ ਦੌਰਾਨ  ਬਲਾਕ ਸਮਿਤੀ ਔੜ ਦੇ ਵਾਈਸ ਚੇਅਰਮੈਨ ਕੁਲਜੀਤ ਸਿੰਘ ਸਰਹਾਲ ਨੇ  ਕਰਦਿਆਂ ਕਿਹਾ ਕਿ ਜੇ ਸਰਕਾਰ ਇਸ ਆਰਡੀਨੈਂਸ ਨੂੰ ਕਿਸਾਨ ਹੇਤੂ ਸਮਝਦੀ ਹੈ ਤਾਂ ਇਸ ਨੂੰ ਲਿਆਉਣ ਦੀ ਜਲਦੀ ਨਾ ਕਰਦਿਆਂ ਸਰਕਾਰ ਕਿਸਾਨ ਜਥੇਬਦੀਆਂ ਦੇ ਸੰਕੇ ਦੂਰ ਕਰ ਕੇ ਵੀ ਸੰਸਦ ਵਿੱਚ ਪੇਸ਼ ਕਰ ਸਕਦੀ ਸੀ ਪਰ ਸਰਕਾਰ  ਆਪਣੀ ਡਿਕਟੇਟਰ ਸ਼ਿਪ ਸੋਚ ਦਾ ਸਬੂਤ ਦਿੰਦੀਆ ਕਿਸਾਨਾਂ ਨਾਲ ਧਾਕੇਸਾਹੀ ਕਰ ਰਹੀ ਹੈ ਜੋ ਅਸੀਂ ਬਰਦਾਸਤ ਨਹੀਂ ਕਰਾਗੇ । ਉਨ੍ਹਾਂ ਕਿਹਾ ਕਿ ਉਹ  25 ਤਰੀਕ ਦੇ ਬੰਦ ਦਾ ਪੂਰਨ ਸਮਰਥਨ ਕਰਦੇ ਹਨ  ਅਤੇ ਕਿਸਾਨ ਭਰਾਵਾਂ  ਦੇ ਸੰਘਰਸ਼ ਵਿਚ ਹਰ ਤਰ੍ਹਾਂ ਨਾਲ  ਸਾਮਲ ਹੋਣਗੇ । ਇਸ ਮੌਕੇ ਤੇ ਹਾਜ਼ਰ ਯੋਗਰਾਜ ਜੋਗੀ ਨਿਮਾਣਾ ,ਐਨ ਆਰ ਆਈ ਨੰਬਰਦਾਰ ਇੰਦਰਜੀਤ ਸਿੰਘ ਮਾਨ ਅਤੇ ਜਸਵਰਿੰਦਰ ਸਿੰਘ ਜੱਸਾ ਕਲੇਰਾਂ ਨੇ ਸਾਂਝੇ ਤੌਰ ਤੇ ਇਤਿਹਾਸ ਦਾ  ਜ਼ਿਕਰ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਕਿਸਾਨਾਂ ਦੇ  ਪਗੜੀ ਸੰਭਾਲ ਜੱਟਾ  ਅੰਦੋਲਨ ਨੇ ਗੋਰੀ ਸਰਕਾਰ ਨੂੰ ਭਾਰਤ ਤੋਂ ਭੱਜਾ ਦਿਤਾ ਹੁਣ ਦੀ  ਕੇਂਦਰ ਸਰਕਾਰ ਜੇ ਕਿਸਾਨਾਂ ਦੇ ਆਮਦਨ ਸਰੌਤ ਜ਼ਮੀਨ ਨੂੰ ਖੋਹਣ ਦੀ ਹਿੰਮਤ ਕਰੇਗੀ ਤਾਂ ਲੋਕ ਸਕਤੀ  ਅੱਗੇ ਗ਼ਰਕ ਹੋ ਜਾਵੇਗੀ । ਇਸ ਮੌਕੇ ਜਸਵਿੰਦਰ ਸਿੰਘ ,ਦਿਲਾਵਰ ਸਿੰਘ ,ਕੁਲਵੀਰ ਸਿੰਘ ਲਿੱਧੜ ,ਜਗਤਾਰ ਸਿੰਘ ਬੀਸਲਾ ,ਸੁਰਿੰਦਰ ਸਿੰਘ ਕਲੇਰ ,ਗੁਰਜੀਤ ਸਿੰਘ ਬਲਬੀਰ ਸਿੰਘ ਦੇਓਲ,ਕਮਲਜੀਤ ਸਿੰਘ ਔੜ,ਸਤਨਾਮ ਸਿੰਘ ਬਾਲੋ ਆਦਿ ਹਾਜ਼ਰ ਸਨ ।     

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...