Tuesday, September 22, 2020

ਕਿਰਤੀ ਕਿਸਾਨਾਂ ਨਾਲ ਚੱਟਾਨ ਵਾਂਗ ਖੜੇ ਹਾਂ - ਪ੍ਰਧਾਨ ਹਰਪ੍ਰਭਮਹਿਲ ਸਿੰਘ

ਸਹੀਦ ਭਗਤ ਸਿੰਘ ਨਗਰ 23 ਸਤੰਬਰ (ਮਨਜਿੰਦਰ ਸਿੰਘ ) ਜ਼ਿਲਾ ਸਹੀਦ ਭਗਤ ਸਿਘ ਨਗਰ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਦੀ ਇਕੱਤਰਤਾਂ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਦੀ ਪ੍ਰਧਾਨਗੀ ਹੇਠ ਹੋਈ ।ਸਾਰੀਆਂ ਜਥੇਬੰਦੀਆਂ ਦੇ ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਕਿਸਾਨ ਵਿਰੋਧੀ  ਆਰਡੀਏਸ ਦੇ ਵਿਰੋਧ ਵਿਚ ਪੰਜਾਬ ਬੰਦ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ ਅਤੇ ਦੱਸਿਆ ਗਿਆ ਕਿ 25 ਤਰੀਕ ਸਵੇਰ 9.30 ਤੋਂ ਸਾਮ 4 ਵਜੇ ਤੱਕ ਪਿੰਡ ਲੰਗੜੋਆ ਦੇ ਬਾਈਪਾਸ ਪੁਆਇੰਟ ਤੇ ਆਵਾਜਾਈ ਰੋਕ ਕੇ ਸੰਪੂਰਨ ਬੰਦ ਕੀਤਾ ਜਾਵੇਗਾ । ਪ੍ਰਧਾਨ ਬੈਂਸ ਨੇ ਜ਼ਿਲੇ ਦੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਾਰੇ ਕੰਮ ਛੱਡ  ਕੇ ਪਿੰਡ ਲੰਗੜੋਆ ਪਹੁਚਣ। ਸਮੂਹ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕੇਂਦਰ ਦੀ ਮੌਦੀ ਸਰਕਾਰ ਨੂੰ ਚਿਤਾਵਨੀ ਦੇਂਦੀਆ ਹੋਏ ਕਿਹਾ ਕਿ ਜੇ ਸਰਕਾਰ ਨੇ ਇਹ ਆਰਡੀਨੇਸ  ਵਾਪਸ ਨਾ ਲਿਆ  ਤਾਂ ਅਸੀਂ ਸੰਘਰਸ ਤਿੱਖਾ ਕਰਦੇ ਹੋਏ ਲੰਬਾ ਚਲਾਵਾਗੇ । ਇਸ ਮੌਕੇ ਲੋਕ ਇਨਸਾਫ਼ ਪਾਰਟੀ ਦੇ  ਕੌਮੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵਿਧਾਇਕ ਲੁਧਿਆਣਾ ਦੇ ਦਿਸਾਂ ਨਿਰਦੇਸ਼ਾਂ ਤੇ ਪਾਰਟੀ ਦੇ ਕਿਸਾਨ ਵਿੰਗ ਵਲੋਂ ਪਹੁਚੇ ਜ਼ਿਲ੍ਹਾ ਪ੍ਰਧਾਨ ਹਰਪ੍ਰਭਮਹਿਲ ਸਿੰਘ ਤੂਰ ਬਰਨਾਲਾ ਕਲਾ ਨੇ ਇਨ੍ਹਾਂ ਆਰਡੀਨੇਂਸਾਂ ਦੀ ਵਿਰੋਧਤਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਿਸਾਨ ਜਥੇਬੰਦੀਆਂ ਨਾਲ ਚੱਟਾਨ ਵਾਗ ਖੜ੍ਹੀ ਹੈ ਅਤੇ 25 ਦੇ ਬੰਦ ਦਾ ਪੂਰਨ ਸਮਰਥਨ ਕਰਦੇ ਹੋਏ ਲੋਕ ਇਨਸਾਫ਼ ਪਾਰਟੀ ਜ਼ਿਲ੍ਹੇ ਦੇ ਜੁਝਾਰੂ ਵਰਕਰ ਵੱਡੀ ਗਿਣਤੀ ਵਿਚ ਸਾਥ ਦੇਣਗੇ। ਜ਼ਿਲ੍ਹਾ  ਪ੍ਰਧਾਨ ਨੇ ਸਹੀਦ ਭਗਤ ਸਿੰਘ ਦੇ ਕਹੇ ਨੂੰ ਯਾਦ ਕਰਾਉਂਦਿਆਂ ਕਿਹਾ ਕਿ ਸਹੀਦ ਨੇ ਕਿਹਾ ਸੀ ਕਿ ਗੋਰੇ ਅਗਰੇਜਾ ਤੋ ਤਾਂ ਅਸੀਂ ਆਜ਼ਾਦੀ ਲੈ ਲੈਣੀ ਹੈ ਪਰ ਭੂਰੇ ਅਗਰੇਜਾ ਤੋ ਆਜ਼ਾਦੀ ਲੈਣ ਲਈ   ਭਵਿੱਖ ਵਿਚ ਇਕ ਹੋਰ ਸੰਘਰਸ ਕਰਨਾ ਪਵੇਗਾ ਉਹ ਸੰਘਰਸ ਹੁਣ ਸੁਰੂ ਹੋ ਗਿਆ ਹੈ । ਲੋਕ ਇਨਸਾਫ ਪਾਰਟੀ ਆਪਣੇ ਹਮਸੋਚ ਵਾਲੀਆਂ ਜਥੇਬੰਦੀਆਂ ਨਾਲ ਮਿਲ ਕੇ ਇਸ ਸੰਘਰਸ਼ ਵਿਚ ਹਰ ਤਰ੍ਹਾਂ ਦੀ ਕੁਰਬਾਨੀ ਦੇਂਦੀਆ ਇਸ ਵਿਚ ਜਿੱਤ ਪ੍ਰਾਪਤ ਕਰੇਗੀ  ਅਤੇ ਸਹੀਦ ਭਗਤ ਸਿੰਘ  ਜਿਸ ਤਰ੍ਹਾਂ ਦਾ ਭਾਰਤ ਚਾਹੁੰਦੇ  ਸਨ ਉਸ ਤਰ੍ਹਾਂ ਦਾ ਭਾਰਤ ਬਣਾਉਣ ਤੱਕ ਆਪਣੇ ਖੂਨ ਦਾ ਕਤਰਾ ਕਤਰਾ ਬਹਾਉਣ ਤੱਕ ਤਤਪਰ ਰਹੇਗੀ । ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਨੇ ਮਨੁੱਖਤਾ ਦੀ ਸੋਚ ਨੂੰ ਪਹਿਲ ਦੇਂਦੀਆ ਕਿਹਾ ਕਿ ਸਾਡੇ ਸੰਘਰਸ਼ ਦੇ ਜਾਮ ਵਿਚ ਐਂਬੂਲੈਂਸ ਅਤੇ ਹੋਰ ਅਤੀ ਜ਼ਰੂਰੀ ਵਾਹਣਾ ਨੂੰ ਕੋਈ ਰੁਕਾਵਟ ਨਹੀਂ ਆਉਣ  ਦਿੱਤੀ ਜਾਵੇਗੀ । ਇਸ ਮੀਟਿੰਗ ਵਿਚ ਵੱਖ ਵੱਖ ਜਥੇਬੰਦੀਆਂ ਦੇ ਆਗੂ ਸੁਰਿੰਦਰ ਸਿੰਘ ਬੈਂਸ , ਹਰਪ੍ਰਭਮਹਿਲ ਸਿੰਘ,ਹਰਮੇਸ਼ ਸਿੰਘ,ਅਵਤਾਰ ਸਿੰਘ ਪਰਮਜੀਤ ਸਿਘ,ਗੁਰਜਿੰਦਰ ਸਿੰਘ, ਕੁਲਵਿੰਦਰ ਸਿੰਘ ਉਸਮਾਨਪੁਰ,ਭੁਪਿੰਦਰ ਸਿੰਘ ਸ਼ਹਾਬਪੁਰ ਬਹਾਦਰ ਸਿੰਘ ਕੰਗ, ਰਘਬੀਰ ਸਿੰਘ , ਡਾਕਟਰ ਦਿਲਦਾਰ ਸਿੰਘ ਰਾਜੇਵਾਲ ,ਰਣਜੀਤ ਸਿੰਘ ਰਟੈਂਡਾ ਹਰਬਲਾਸ ਸਿੰਘ ਚਾਹਲ ,ਪਰਮਜੀਤ ਸਿੰਘ ਕਰੀਮਪੁਰ ,ਹਜ਼ੂਰਾ ਸਿੰਘ ਪੈਲੀ ,ਮੋਹਨ ਸਿੰਘ ਟੱਪਰੀਆਂ ,ਸਵਤੰਤਰ ਕੁਮਾਰ, ਪਰਮਜੀਤ ਸੰਘਾ ਕੁਲਵਿੰਦਰ ਸਿੰਘ ,ਤਰਸੇਮ ਸਿੰਘ ਹੰਸਰੋਂ ,ਬਲਿਹਾਰ ਸਿੰਘ ਪਰਮਿੰਦਰ ਸਿੰਘ ਭੁਪਿੰਦਰ ਸਿੰਘ ਸਿੰਬਲ ਮਜਾਰਾ , ਮੋਹਨ ਸਿੰਘ ਟੱਪਰੀਆਂ, ਬਲਿਹਾਰ ਸਿੰਘ ਬਕਾਪੁਰ , ਰਣਵੀਰ  ਸਿੰਘ ,ਮਹਿੰਦਰ ਸਿੰਘ ਹਾਜ਼ਰ ਸਨ ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...