Sunday, October 4, 2020

ਕੋਵਿਡ 19 ਕਾਰਨ ਸੀਮਤ ਸੰਗਤਾਂ ਦੀ ਹਾਜ਼ਰੀ ਵਿਚ ਹੋਵੇਗਾ ਜਾਗਰਨ - ਸਤਨਾਮ ਸੰਧੂ

ਬੰਗਾ 4,ਅਕਤੂਬਰ (ਮਨਜਿੰਦਰ ਸਿੰਘ ) ਦਾਤਾ ਮਹਿੰਦਰ ਦੇਵਾ ਜੀ ਕਾਦਰੀ  ਦੇ ਦਰਬਾਰ ਪਿੰਡ ਬੰਸੀਆਂ ਢੱਕ 10-11 ਅਕਤੂਬਰ ਨੂੰ ਜੋ ਸਲਾਨਾ ਜਾਗਰਨ ਕਰਵਾਇਆ ਜਾਂਦਾ ਹੈ , ਕੋਵਿਡ 19  ਦੀ ਮਾਹਾਮਾਰੀ ਨੂੰ ਮੁੱਖ ਰੱਖਦਿਆਂ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸੀਮਤ ਸੰਗਤਾਂ ਦੀ ਹਾਜ਼ਰੀ ਵਿਚ ਜ਼ਰੂਰੀ ਰਸਮਾਂ ਅਦਾ ਕਰ ਕੇ ਕਰਵਾਇਆ ਜਾਵੇਗਾ । ਪੱਤਰਕਾਰਾਂ ਨੂੰ ਇਹ ਜਾਣਕਾਰੀ ਦੇਂਦਿਆਂ  ਸੇਵਾਦਾਰ ਸਤਨਾਮ ਸੰਧੂ ਨੇ ਦੱਸਿਆ ਕਿ ਦਾਤਾ ਮਹਿੰਦਰ ਦੇਵਾ ਜੀ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਆਪਣੇ ਘਰਾਂ ਵਿਚ ਰਹਿ ਕੇ ਗੁਰੂ ਮਹਾਰਾਜ ਜੀ ਦਾ ਸਿਮਰਨ ਕਰਨ । ਇਸ ਮੌਕੇ ਉਨਾਂ ਨਾਲ ਚੌਧਰੀ ਜੋਗਰਾਜ ਜੋਗੀ ਨਿਮਾਣਾ ਅਤੇ ਰਾਮਲ ਕਰਨਾਣਾ ਹਾਜ਼ਰ ਸਨ ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...