Sunday, October 4, 2020

ਬੈਂਕ ਨੇ 57ਵਾਂ ਸਥਾਪਨਾ ਦਿਵਸ ਮਨਾਇਆ :


ਮੁੱਖ ਮਹਿਮਾਨ ਇੰਦਰਜੀਤ ਸਿੰਘ ਮਾਨ ਅਤੇ ਬੈਂਕ ਮੈਨੇਜਰ ਦੀਪਕ ਕੁਮਾਰ ਬਾਕੀ ਸਟਾਫ ਦੇ ਨਾਲ 


ਬੰਗਾ 4ਅਕਤੂਬਰ (ਮਨਜਿੰਦਰ ਸਿੰਘ )ਬੰਗਾ ਦੇ ਮੁਕੰਦਪੁਰ ਰੋਡ ਵਿਖੇ ਸਥਿਤ ਆਈ ਡੀ ਬੀ ਆਈ ਬੈਂਕ ਦੀ ਬ੍ਰਾਂਚ ਵਿਚ ਬੈਂਕ ਦੀ ਸਥਾਪਨਾ ਦੀ 57ਵੀਂ ਵਰ੍ਹੇਗੰਢ ਮਨਾਈ ਗਈ ।ਬੈਂਕ ਦੇ ਮੈਨੇਜਰ ਦੀਪਕ ਕੁਮਾਰ ਅਤੇ ਉਪ ਮਨੇਜਰ ਨਵਾਬ ਸਿੰਘ ਨੇ ਦੱਸਿਆ ਕਿ ਅੱਜ ਦੇ ਦਿਨ ਸਾਲ 1964 ਵਿਚ ਇਸ ਬੈਂਕ ਦੀ ਸੁਰੂਆਤ ਕੀਤੀ ਗਈ ਸੀ ।ਬੈਂਕ ਦੀਆਂ ਆਮ ਸੇਵਾਵਾਂ ਤੋਂ ਇਲਾਵਾ ਬੈਂਕ ਵੱਲੋਂ ਗੋਲਡ ਲੋਨ ਵੀ ਦਿੱਤਾ ਜਾਂਦਾ ਹੈ ਤੇ  ਐਲ ਆਈ ਸੀ ਬੀਮਾ ਕੀਤਾ ਜਾਂਦਾ ਅਤੇ ਇਸ ਦੀਆਂ ਕਿਸਤਾਂ ਵੀ ਜਮਾਂ ਕਿੱਤਿਆਂ ਜਾਂਦਿਆਂ ਹਨ । ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁਚੇ ਸੀਨੀਅਰ ਅਕਾਲੀ ਆਗੂ ,ਐਨ ਆਰ ਆਈ ਨੰਬਰਦਾਰ ਇੰਦਰਜੀਤ ਸਿੰਘ ਮਾਨ ਨੇ ਬੈਂਕ ਦੇ ਸਟਾਫ ਨੂੰ ਵਧਾਈ ਦੇਂਦੇ ਕਿਹਾ ਕਿ ਭਾਵੇਂ ਇਹ ਬੈਂਕ ਅਰਧ ਸਰਕਾਰੀ ਹੈ ਪਰ ਇਸ ਦੇ ਸਟਾਫ਼ ਦੀ ਮਿਹਨਤ ਤੇ ਲਗਨ ਸਦਕਾ ਇਸ ਦੀਆਂ ਸੇਵਾਵਾਂ ਪ੍ਰਾਈਵੇਟ ਤੇ ਮਲਟੀਨੈਸ਼ਨਲ ਬੈਂਕਾ ਨਾਲੋਂ ਵਧੀਆ ਹਨ । ਇਲਾਕੇ ਦੇ ਐਨ ਆਰ ਆਈ ਵੀਰ ,ਵਪਾਰੀ ,ਮੁਲਾਜ਼ਮ ਅਤੇ ਹਰ ਵਰਗ ਇਸ ਬੈਂਕ ਵਿਚ ਆਪਣਾ ਖਾਤਾ ਖੋਲ੍ਹ ਕੇ ਖੁੱਸੀ ਮਹਿਸੂਸ ਕਰਦਾ ਹੈ । ਇਸ ਮੌਕੇ ਵਰ੍ਹੇਗੰਢ ਦੀ ਖੁੱਸੀ ਵਿਚ ਕੇਕ ਕੱਟਿਆ ਗਿਆ । ਇਸ ਮੌਕੇ ਕਰਨ ਸਿੰਘ ,ਕਮਲ ਦੀਪ ਕੌਰ,ਅਨੀਤ ਕੁਮਾਰ,ਤਰੁਨ ਕੁਮਾਰ,ਬਲਵੀਰ ਕੁਮਾਰ,ਜਸਵੰਤਰਾਏ,ਅਮਰਜੀਤ ਰਤੂ ,ਵਨੀਤ ਬੇਦੀ ਆਦਿ ਹਾਜ਼ਰ ਸਨ ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...