ਨਵਾਂਸ਼ਹਿਰ 10 ਅਕਤੂਬਰ (ਚਰਨਦੀਪ ਸਿੰਘ ) ਮਾਨਵਤਾ ਨੂੰ ਉਸ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਤੇ ਰਿਸ਼ਵਤਖੋਰੀ ਖਿਲਾਫ ਜੰਗ ਲੜਨ ਵਾਲੀ ਸੰਸਥਾ ਕ੍ਰਾਈਮ ਇਨਵੈਸਟੀਗੇਸ਼ਨ ਟੀਮ ਪੰਜਾਬ ਰਜਿਸਟਰਡ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਆਪਣੀ ਟੀਮ ਦਾ ਗਠਨ ਕੀਤਾ।ਇਸ ਸੰਸਥਾ ਦਾ ਪ੍ਰਧਾਨ ਮਨੁੱਖੀ ਅਧਿਕਾਰ ਮੰਚ ਪੰਜਾਬ ਰਜਿਸਟਰਡ ਦੇ ਹੀਰੇ ਹਰਨੇਕ ਸਿੰਘ ਦੁਸਾਂਝ ਨੂੰ ਬਣਾਇਆ ਗਿਆ ਹੈ । ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਹਰਨੇਕ ਸਿੰਘ ਦੁਸਾਂਝ ਨੇ ਮਨੁੱਖੀ ਅਧਿਕਾਰ ਮੰਚ ਛੱਡਣ ਦਾ ਕਾਰਨ ਕੌਮੀ ਪ੍ਰਧਾਨ ਦੀ ਡਿਕਟੇਟਰਸ਼ਿਪ ਦੱਸਦਿਆਂ ਕਿਹਾ ਕਿ ਇਹ ਮਨੁੱਖੀ ਅਧਿਕਾਰ ਮੰਚ ਇੱਕ ਸਮਾਜ ਸੇਵੀ ਸੰਸਥਾ ਨਾ ਹੋ ਕੇ ਇੱਕ ਚਿੱਟ ਫੰਡ ਕੰਪਨੀ ਬਣ ਚੁੱਕੀ ਹੈ ਜੋ ਕਿ ਮੈਂਬਰਾਂ ਦੀ ਚੇਨ ਬਣਾ ਕੇ ਨਿਯੁਕਤੀਆਂ ਅਤੇ ਸਨਮਾਨ ਪੱਤਰ ਦੇ ਕੇ ਸਿਰਫ ਅਤੇ ਸਿਰਫ ਭੋਲੇ ਭਾਲੇ ਮੈਂਬਰਾਂ ਕੋਲੋਂ ਪੈਸੇ ਲੁੱਟ ਰਹੀ ਹੈ । ਉਨ੍ਹਾਂ ਨੇ ਕਿਹਾ ਕਿ ਮਨੁੱਖੀ ਅਧਿਕਾਰ ਮੰਚ ਦੇ ਸਫਾਏ ਦਾ ਸਮਾਂ ਆ ਗਿਆ ਹੈ ਇਹ ਬੰਗਾ ਬਲਾਕ ਤੋਂ ਸ਼ੁਰੂ ਹੋ ਕੇ ਪੂਰੇ ਐੱਸ ਬੀ ਐੱਸ ਜ਼ਿਲ੍ਹੇ ਵਿੱਚ ਜਲਦੀ ਖਤਮ ਹੋ ਜਾਵੇਗਾ । ਇਸ ਮੌਕੇ ਗੁਲਸ਼ਨ ਕੁਮਾਰ ਮਨੁੱਖੀ ਅਧਿਕਾਰ ਮੰਚ ਦੇ ਬਲਾਕ ਬੰਗਾ ਚੇਅਰਮੈਨ ਅਤੇ ਪ੍ਰਧਾਨ ਰਣਵੀਂਰ ਸਿੰਘ ਨੇ ਕਿਹਾ ਕਿ ਮਨੁੱਖੀ ਅਧਿਕਾਰ ਮੰਚ ਦੇ ਕੌਮੀ ਪ੍ਰਧਾਨ ਦੀਆਂ ਗੁੰਮਰਾਹ ਕਰਨ ਦੀਆਂ ਨੀਤੀਆਂ ਤੋਂ ਲੋਕ ਜਾਗਰੂਕ ਹੋ ਚੁੱਕੇ ਹਨ । ਇਸ ਮੌਕੇ ਉਚੇਚੇ ਤੌਰ ਤੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਨੂੰ ਨਿਯੁਕਤੀ ਪੱਤਰ ਦੇਣ ਪਹੁੰਚੇ ਪੰਜਾਬ ਪ੍ਰਧਾਨ ਐਡਵੋਕੇਟ ਗੌਰਵ ਅਰੋੜਾ ਨੇ ਕਿਹਾ ਮੈਂ ਕਾਫੀ ਸਮੇਂ ਤੋਂ ਸ਼ਹੀਦ ਭਗਤ ਸਿੰਘ ਦੀ ਸੋਚ ਤੇ ਚੱਲਣ ਵਾਲਾ ਇਨਕਲਾਬੀ ਇਨਸਾਨ ਲੱਭ ਰਿਹਾ ਸੀ ਜੋ ਸ਼ਹੀਦ ਭਗਤ ਸਿੰਘ ਦੀ ਧਰਤੀ ਦੇ ਜ਼ਿਲ੍ਹੇ ਦੀ ਅਗਵਾਈ ਕਰ ਸਕੇ । ਉਨ੍ਹਾਂ ਗੁਰਨੇਕ ਸਿੰਘ ਅਤੇ ਉਸ ਦੀ ਟੀਮ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਅਫਸਰਾਂ ਅਤੇ ਕਰਮਚਾਰੀਆਂ ਦਾ ਡੱਟ ਕੇ ਵਿਰੋਧ ਕਰੋ ਲੋੜ ਪੈਣ ਤੇ ਮੈਂ ਤੁਹਾਡੇ ਨਾਲ ਹਾਂ ।ਇਸ ਮੌਕੇ ਸਟੇਜ ਦਾ ਸੰਚਾਲਨ ਰਾਮ ਸਰੂਪ ਨੇ ਪੰਜਾਬ ਪ੍ਰਧਾਨ ਅਤੇ ਉਨ੍ਹਾਂ ਨਾਲ ਆਏ ਸਾਥੀਆਂ ਦਾ ਸਵਾਗਤ ਕਰਦਿਆਂ ਬਾਖੂਬੀ ਕੀਤਾ । ਇਸ ਮੌਕੇ ਬਲਵੀਰ ਸਿੰਘ ਰਾਏ, ਰਣਵੀਰ ਸਿੰਘ , ਦਿਲਵਰ ਸਿੰਘ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਪੰਜਾਬ ਪ੍ਰਧਾਨ ਨਾਲ ਪਹੁੰਚੇ ਪੰਜਾਬ ਵਾਈਸ ਪ੍ਰਧਾਨ ਜਸਵੀਰ ਕਲੋਤਰਾ ,ਵਿਕਾਸ ਛਾਬੜਾ ਸੁਸ਼ੀਲ ਕੁਮਾਰ ਅਮਰੀਸ਼ ਪੁੰਨੀ ਅਤੇ ਵਿਕਾਸ ਸੇਠੀ ਹਾਜ਼ਰ ਸਨ ।
Subscribe to:
Post Comments (Atom)
14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ
ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਨਵਾਂਸ਼ਹਿਰ 7 ਮਈ (ਹਰਿੰਦਰ ਸਿੰਘ, ਮਨਜਿੰਦਰ ਸਿੰਘ) ਕੌਮਾਂਤਰੀ ਸਰਹੱਦ ‘ਤੇ ਵਧੇ ਤਣਾਅ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੁੱਧਵਾਰ ਰਾਤ 8:00 ਵਜੇ ਤੋਂ ...
-
ਬੰਗਾ14ਮਈ (ਮਨਜਿੰਦਰ ਸਿੰਘ, ਨਵਕਾਂਤ ਭਰੋਮਜਾਰਾ):- ਬੰਗਾ ਦੇ ਸਾਹਲੋਂ ਰੋਡ 'ਤੇ ਹੋਏ ਸੜਕ ਹਾਦਸੇ ਵਿੱਚ ਪਿੰਡ ਭੈਰੋਮਾਜਰਾ ਦੀ ਇੱਕ ਔਰਤ ਦੀ ਮੌਤ ਹੋ ਗਈ ...
No comments:
Post a Comment