Friday, October 9, 2020

ਸਾਹਿਬ ਕਾਂਸ਼ੀ ਰਾਮ ਦਾ ਪ੍ਰੀ ਨਿਰਵਾਣ ਦਿਵਸ ਮਨਾਇਆ ਗਿਆ -ਪ੍ਰਵੀਨ ਬੰਗਾ

ਬੰਗਾ 9 ਅਕਤੂਬਰ (ਮਨਜਿੰਦਰ ਸਿੰਘ) ਬੰਗਾ ਵਿਖੇ ਸਾਹਿਬ ਕਾਂਸ਼ੀ ਰਾਮ ਦਾ ਪ੍ਰੀ ਨਿਰਮਾਣ ਦਿਵਸ ਮਨਾਇਆ ਗਿਆ ਜਿਸ ਦੀ ਅਗਵਾਈ ਜੈ ਪਾਲ ਸੁੰਡਾ ਨੇ ਕੀਤੀ । ਬਹੁਜਨ ਸਮਾਜ ਪਾਰਟੀ ਦੇ ਅਨੰਦਪੁਰ ਸਾਹਿਬ  ਲੋਕ ਸਭਾ ਹਲਕਾ ਇੰਚਾਰਜ ਪ੍ਰਵੀਨ ਬੰਗਾ ਨੇ ਇਸ ਮੌਕੇ  ਕਿਹਾ ਕਿ ਸਾਹਿਬ ਕਾਂਸ਼ੀ ਰਾਮ ਨੇ ਬਹੁਜਨ ਰਾਜਨੀਤੀ ਦਾ ਆਗਾਜ਼ ਕੀਤਾ ਗਰੀਬ ਤੇ ਪਿਛੜੇ ਸਮਾਜ ਦੀ ਆਵਾਜ਼ ਬਣ ਕੇ ਭਾਰਤ ਦੇ  ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ਵਿੱਚ ਭੈਣ ਕੁਮਾਰੀ ਮਾਇਆਵਤੀ ਦੀ ਅਗਵਾਈ ਵਿੱਚ ਸਰਕਾਰ ਬਣਾਈ  ਅਤੇ ਅੱਜ ਉਨ੍ਹਾਂ ਦੇ ਅੰਦੋਲਨ ਦੀ ਅਗਵਾਈ ਇੱਕੋ ਇੱਕ ਉੱਤਰ ਅਧਿਕਾਰੀ ਭੈਣ ਕੁਮਾਰੀ ਮਾਇਆਵਤੀ ਬਸਪਾ ਦੇ ਰਾਸ਼ਟਰੀ ਪ੍ਰਧਾਨ ਵਜੋਂ ਕਰ ਰਹੇ ਹਨ ।ਉਨ੍ਹਾਂ ਕਿਹਾ ਕਿ ਭੈਣ ਜੀ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਵਾਲੀਆਂ ਤਾਕਤਾਂ ਦੇ ਖਿਲਾਫ ਲੜਾਈ ਲੜ ਰਹੇ ਹਨ ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮਨੋਹਰ ਲਾਲ ਕਮਾਮ ਜ਼ਿਲ੍ਹਾ ਇੰਚਾਰਜ ਵਿਜੈ ਮਜਾਰੀ ਜ਼ਿਲ੍ਹਾ ਉਪ ਪ੍ਰਧਾਨ ਦਵਿੰਦਰ ਜੈਪਾਲ ਸੁੰਡਾ ਹਲਕਾ ਜਨਰਲ ਸਕੱਤਰ ਹਰਪ੍ਰੀਤ ਡਾਹਰੀ ਹਲਕਾ ਪ੍ਰਧਾਨ ਸੋਮਨਾਥ ਰਟੈਂਡਾ ਸੁਰਿੰਦਰ ਸੁੰਮਨ  ਸਾਬਕਾ ਬਲਾਕ ਸੰਮਤੀ ਚੇਅਰਮੈਨ ਹਰਮੇਸ਼ ਵਿਰਦੀ ਸਰਜੀਵਨ ਭੰਗੂ ਹਲਕਾ ਕੈਸ਼ੀਅਰ ,ਜ਼ਿਲ੍ਹਾ ਯੂਥ ਇੰਚਾਰਜ ਹਰਜਿੰਦਰ ਜੰਡਿਆਲੀ', ਸੋਹਣ ਲਾਲ ਰਟੈਂਡਾ ਸੁਰਿੰਦਰ ਸਿੰਗਲਾ ਡਾ ਬਸ਼ੰਬਰ ਲਾਲ ਮੇਹਲੀਆਣਾ  ਵਿਜੇ ਗੁਣਾਚੌਰ ਮੇਜਰ ਬੀਸਲਾ ਪ੍ਰਦੀਪ ਜੱਸੀ ਮਲਕੀਤ ਮੁਕੰਦਪੁਰ ,ਮਿਸ਼ਨਰੀ ਗਾਇਕ ਰੂਪ ਲਾਲ ਧੀਰ ਬਲਵਿੰਦਰ ਬਿੱਟੂ ਰਾਜ ਦਦਰਾਲ ਨੇਹਾ ਸਿੰਘ ਜਗਦੀਸ਼ ਜਾਡਲਾ ਰੰਜਨਾ ਰਾਜਪਾਲ ਢਿੱਲੋਂ ਬੱਬਲੀ ਵਿਰਦੀ ਹਾਜ਼ਰ ਸਨ ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...