Monday, October 19, 2020

ਹਲਕਾ ਬੰਗਾ ਦੇ ਪਿੰਡ ਫਰਾਲਾ ਦੇ ਨਿਵਾਸੀ ਗੁਰਦੇਵ ਸਿੰਘ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ

ਬੰਗਾ  19 ਅਕਤੂਬਰ ( ਮਨਜਿੰਦਰ ਸਿੰਘ ) -: ਅੱਜ ਬੰਗਾ ਮੰਡਲ ਵਿਚ ਜਿਲਾ ਪ੍ਰਧਾਨ ਪੂਨਮ ਮਾਣਿਕ ਅਤੇ ਬੰਗਾ ਮੰਡਲ ਦੇ ਪ੍ਰਧਾਨ ਰਾਮ ਕਿਸ਼ਨ ਜਾਖੂ ਦੀ ਅਗੁਵਾਈ ਹੇਠ ਸਰਦਾਰ ਗੁਰਦੇਵ ਸਿੰਘ ਨਿਵਾਸੀ ਫਰਾਲਾ ਭਾਜਪਾ ਵਿਚ ਸ਼ਾਮਿਲ ਹੋ ਗਏ।  ਇਸ ਮੌਕੇ ਤੇ ਜਿਲੇ ਦੇ ਜਨਰਲ ਸਕੱਤਰ ਪ੍ਰਿਤਪਾਲ ਬਜਾਜ , ਜਿਲੇ ਦੇ ਉਪ ਪ੍ਰਧਾਨ ਹਿੰਮਤ ਤੇਜਪਾਲ , ਸੰਜੀਵ ਰਾਣਾ , ਯੁਵਾ  ਮੋਰਚਾ ਜਿਲਾ ਉਪ ਪ੍ਰਧਾਨ ਹਰਪ੍ਰੀਤ , ਵਿਪਿਨ ਕਰਵਲ, ਯੁਵਾ ਮੋਰਚਾ ਬੰਗਾ ਮੰਡਲ ਪ੍ਰਧਾਨ ਹਰਪ੍ਰੀਤ ਸਿੰਘ ਤੇ ਹੋਰਾਂ ਪਾਰਟੀ ਵਰਕਰਾਂ ਨੇ ਪਾਰਟੀ ਦਾ ਸਿਰੋਪਾ ਪਾ ਕੇ ਸਰਦਾਰ ਗੁਰਦੇਵ ਸਿੰਘ ਨੂੰ ਪਾਰਟੀ ਵਿਚ ਸ਼ਾਮਿਲ ਕੀਤਾ।  ਇੱਸ ਮੌਕੇ ਤੇ ਸਰਦਾਰ ਗੁਰਦੇਵ ਸਿੰਘ ਨੇ ਕਿਹਾ ਭਾਜਪਾ ਦੇਸ਼ ਹਿਤ ਲਈ ਚੌਤਰਫਾ ਵਿਕਾਸ ਕਰ ਰਹੀ ਹੈ ਜਿਸ ਤੋਂ ਪ੍ਰਭਾਵਿਤ ਹੋ ਕੇ ਉਹ ਪਾਰਟੀ ਵਿਚ ਸ਼ਾਮਿਲ ਹੋਏ ਹਨ।  ਇੱਸ ਮੌਕੇ ਤੇ ਜਿਲਾ ਜਨਰਲ ਸਕੱਤਰ ਪ੍ਰਿਤਪਾਲ ਬਜਾਜ ਨੇ ਕਿਹਾ ਕਿ ਆਸ ਕਰਦੇ ਹਾਂ ਕਿ ਸਰਦਾਰ ਗੁਰਦੇਵ ਸਿੰਘ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣਗੇ। ਇੱਥੇ ਜਿਕਰਯੋਗ ਹੈ ਕਿ ਜਿੱਥੇ ਭਾਜਪਾ ਅਤੇ ਮੋਦੀ ਸਰਕਾਰ ਦੇ ਖਿਲਾਫ ਕਿਸਾਨ ਅਤੇ ਹੋਰ ਪਾਰਟੀਆਂ ਧਰਨਿਆਂ ਤੇ ਬੈਠੇ ਹੋਏ ਹਨ । ਹਰ ਰੋਜ਼ ਮੋਦੀ ਸਰਕਾਰ ਦੇ ਪੁਤਲੇ ਜਲਾਏ ਜਾ ਰਹੇ ਹਨ । ਪਰ ਇਸ ਸਭ ਦੇ ਉਲਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫੈਨ ਲਗਾਤਾਰ ਪਾਰਟੀ ਵਿੱਚ ਸ਼ਾਮਲ ਵੀ ਹੋ ਰਹੇ ਹਨ ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...