Monday, October 19, 2020

ਨੌਜਵਾਨਾ ਵਲੋਂ ਨਵੇਂ ਕਾਰੋਬਾਰ ਖੋਲ੍ਹਣਾ ਸਮੇ ਦੀ ਲੋੜ - ਕੁਲਜੀਤ ਸਰਹਾਲ

ਬੰਗਾ 20 ਅਕਤੂਬਰ (ਮਨਜਿੰਦਰ ਸਿੰਘ ) ਨੌਜਵਾਨਾ ਵਲੋਂ ਨਵੇਂ ਕਾਰੋਬਾਰ ਖੋਲ੍ਹਣਾ ਸਮੇ ਦੀ ਲੋੜ ਹੈ ਕਿਓਕਿ ਨੌਜਵਾਨਾ ਦੇ ਇਨ੍ਹਾਂ ਉਪਰਾਲਿਆਂ ਨਾਲ ਬੇਰੋਜ਼ਗਾਰੀ ਕੱਟੇਗੀ ਜਿਸ ਦਾ ਕੋਵਿਡ 19 ਕਾਰਨ ਬਹੁਤ ਵਾਧਾ ਹੋਇਆ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਅਤੇ ਵਾਈਸ ਚੇਅਰਮੈਨ ਬਲਾਕ ਸਮਤੀ ਔੜ ਕੁਲਜੀਤ ਸਿੰਘ ਸਰਹਾਲ ਨੇ  ਆਪਣੇ ਗ੍ਰਹਿ ਪਿੰਡ ਸਰਹਾਲ ਕਾਜ਼ੀਆਂ ਵਿਖੇ ਨਵੇਂ ਖੁੱਲ੍ਹੇ ਬਾਗਲਾ ਸੈਨਿਟਰੀ ਸਟੋਰ ਦਾ ਉਦਘਾਟਨ ਕਰਨ ਮੌਕੇ ਕੀਤਾ । ਇਸ ਮੌਕੇ ਉਨਾਂ ਮਨਪ੍ਰੀਤ ਬਾਗਲਾ ,ਗੁਰਮੀਤ ਰਾਮ ਬਾਗਲਾ ਅਤੇ ਸਮੁੱਚੇ ਬਾਗਲਾ ਪਰਿਵਾਰ ਨੂੰ ਮੁਬਾਰਕਬਾਦ ਦੇਂਦੀਆ ਕਿਹਾ ਕਿ ਇਸ ਸਟੋਰ ਦੇ ਖੁੱਲ੍ਹਣ ਨਾਲ ਨਗਰ ਸਰਹਾਲ ਕਾਜ਼ੀਆਂ ਅਤੇ ਇਲਾਕੇ ਦੇ ਆਲੇ ਦੁਆਲੇ ਦੇ ਪਿੰਡਾਂ ਨੂੰ ਵੱਡੀ ਸਹੂਲਤ ਪ੍ਰਾਪਤ ਹੋਵੇਗੀ ਉਨ੍ਹਾਂ ਕਿਹਾ ਕਿ ਮੇਰੀ ਪਰਮਾਤਮਾ ਅੱਗੇ ਅਰਦਾਸ ਹੈ ਕਿ ਬਾਗਲਾ ਪਰਿਵਾਰ ਦਾ ਇਹ ਰੋਜ਼ਗਾਰ  ਦਿਨ ਦੁੱਗਣੀ ਰਾਤ ਚੌਗਣੀ ਤੱਰਕੀ ਕਰੇ। ਇਸ ਮੌਕੇ ਬਿਸੰਬਰ ਲਾਲ ਸਰਪੰਚ ਸਰਹਾਲ ਕਾਜ਼ੀਆਂ,ਗੁਰਮੀਤ ਸਿੰਘ ਬਾਗਲਾ,ਰਣਜੀਤ ਸਿੰਘ ਪੰਚ,ਮੰਗਲ ਸਿੰਘ ਨੰਬਰਦਾਰ,ਅਮਰਚੰਦ ਮਹੇਂ,ਨਵਪ੍ਰੀਤ ਬਾਗਲਾ,ਰਣਧੀਰ ਸਿੰਘ ,ਅਵਤਾਰ ਸਿੰਘ ਜੱਸਲ ਆਦਿ ਹਾਜ਼ਰ ਸਨ । 

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...