Sunday, October 4, 2020

ਲਾਇਨ ਕਲੱਬ ਰਾਜਾ ਸਾਹਿਬ ਸੇਵਾ ਦੀ ਮਹੀਨਾਵਾਰ ਮੀਟਿੰਗ :

ਮਹੀਨਾਵਾਰ ਮੀਟਿੰਗ ਦੌਰਾਨ ਪ੍ਰਧਾਨ ਲਾਇਨ ਬਲਵਿੰਦਰ ਸਿੰਘ ਝਿੰਗੜ ਅਤੇ ਹੋਰ  ਲਾਈਨ ਆਗੂ 

ਬੰਗਾ 4 ਅਕਤੂਬਰ( ਮਨਜਿੰਦਰ ਸਿੰਘ)       ਲਾਇਨ ਕਲੱਬ ਰਾਜਾ ਸਾਹਿਬ ਸੇਵਾ ਦੀ ਮਹੀਨਾਵਾਰ ਮੀਟਿੰਗ  ਜੇ.ਜੇ ਰੈਸਟੋਰੈੰਟ ਬੰਗਾ ਵਿਖੇ ਲਾਇਨ  ਬਲਵਿੰਦਰ ਸਿੰਘ  ਝਿੰਗੜ ਦੀ ਪਰਧਾਨਗੀ  ਹੇਠ ਹੋਈ । ਇਸ ਬਾਰੇ ਜਾਣਕਾਰੀ ਦਿੰਦਿਆਂ ਲਾਈਨ   ਪ੍ਰਿੰਸੀਪਲ  ਕੁਲਵੰਤ  ਸਿੰਘ  ਸੈਣੀ ਚੇਅਰਮੈਨ  ਮਾਰਕੀਟਿੰਗ ਅਤੇ ਕਮਿਊਨੀਕੇਸ਼ਨ ਨੇ ਦੱਸਿਆ ਕਿ ਕਲੱਬ ਵਲੋੰ     
 ਉਤਰ ਪ੍ਰਦੇਸ਼ ਦੇ ਜਿਲਾ ਹਾਥਰਸ ਵਿਖੇ ਬੇਟੀ ਮਨੀਸ਼ ਨਾਲ ਹੋਏ ਘਿਨਾਉਣੇ ਅਪਰਾਧ ਉਪਰੰਤ  ਘਿਨਾਉਣੇ ਕਤਲ ਦੀ ਭਾਵਨਾਤਿਮਕ ਨਿੰਦਾ ਕੀਤੀ  ਗਈ ਅਤੇ ਇਸ ਅਣਮਨੁਖੀ ਕਾਰੇ ਦੇ ਦੋਸ਼ੀਆਂ ਨੁੰ  ਸਖਤ ਤੋਂ  ਸਖਤ ਸਜਾ ਦੇਣ ਦੀ ਮੰਗ ਕੀਤੀ  ਗਈ।ਇਸ  ਸਮੇਂ  ਕਿਸਾਨਾ ਵਿਰੁਧ ਸਰਕਾਰ ਵਲੋਂ  ਪਾਸ ਕੀਤੇ ਕਾਲੇ ਕਨੂੰਨਾਂ ਨੂੰ  ਵੀ ਰੱਦ ਕਰਕੇ  ਕਿਸਾਨ  ਮਜਦੂਰਾਂ  ਅਤੇ ਹੋਰ ਵਰਗਾਂ  ਨੂੰ  ਸ਼ਾਂਤ ਕਰਨ ਦੀ ਅਪੀਲ  ਵੀ ਕੀਤੀ  ਗਈ ।ਕਲੱਬ ਵਲੋਂ  ਬਿਰਧ ਆਸ਼ਰਮ ਰਾਜਾ ਸਾਹਿਬ  ਪੂਨੀਆਂ ਵਿਖੇ ਰਾਸ਼ਨ ਸਹਾਇਤਾ ਦਾ ਪਰੋਜੈਕਟ ਆਉਂਦੇ  ਬੁਧਵਾਰ ਨੂੰ ਸਵੇਰੇ ਠੀਕ ਅਠ ਵਜੇ ਕਰਨ ਦਾ ਫੈਸਲਾ  ਕੀਤਾ  ਗਿਆ ।
। ਇਸ  ਸਮੇਂ  ਲਾਇਨ  ਰਜਿੰਦਰ  ਸਿੰਘ  ਢਡਵਾੜ  ਚੇਅਰਮੈਨ  ਮੈਂਬਰਸ਼ਿਪ, ਲਾਇਨ  ਮਲਕੀਅਤ  ਸਿੰਘ  ਡਾਇਰੈਕਟਰ ,ਲਾਇਨ ਡਾ. ਕਰਮਜੀਤ ਸਿੰਘ  ਖਜਾਨਚੀ,ਲਾਇਨ  ਬਲਕਾਰ ਸਿੰਘ  ਹੇੜੀਆਂ ਸਕੱਤਰ,ਲਾਇਨ ਧਰਮਿੰਦਰ  ਸਿੰਘ  ਨੋਤੇ, ਲਾਇਨ  ਗਗਨਦੀਪ ਸਿੰਘ ਕੰਗਰੌੜ ਅਤੇ  ਲਾਇਨ  ਸੁਖਵਿੰਦਰ  ਸਿੰਘ  ਸੋਤਰਾਂ  ਹਾਜਰ ਸਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...