Sunday, October 4, 2020

ਭਾਰਤ ਵਿਕਾਸ ਪਰਿਸ਼ਦ ਨੇ ਮੁਫ਼ਤ ਸ਼ੂਗਰ ਚੈੱਕ ਅੱਪ ਦਾ ਕੈਂਪ ਲਗਾਇਆ

ਬੰਗਾ 5ਅਕਤੂਬਰ (ਮਨਜਿੰਦਰ ਸਿੰਘ   ) : - ਭਾਰਤ ਵਿਕਾਸ ਪਰਿਸ਼ਦ ਸ਼ਾਖਾ ਬੰਗਾ ਨੇ ਪਰਿਸ਼ਦ ਪ੍ਰਧਾਨ ਨਵਕਾਂਤ ਭਰੋਮਜਾਰਾ ਦੀ ਯੋਗ ਅਗਵਾਈ ਵਿੱਚ ਮੁਕੰਦਪੁਰ ਰੋਡ ਤੇ ਸਥਿਤ ਰਾਣਾ ਲੈਬ ਵਿਖੇ ਮੁਫਤ ਸ਼ੂਗਰ ਚੈੱਕ ਅੱਪ ਕੈਂਪ ਲਗਾਇਆ । ਇਸ ਕੈਂਪ ਵਿੱਚ ਲਗਭੱਗ 60 ਮਰੀਜ਼ਾਂ ਦੀ ਸ਼ੂਗਰ ਦੀ ਜਾਂਚ ਕੀਤੀ ਗਈ । ਇਸ ਕੈਂਪ ਵਿੱਚ ਪਰਿਸ਼ਦ ਦੇ ਜਿਲ੍ਹਾ ਪ੍ਰਧਾਨ ਜੇ ਕੇ ਦੱਤਾ ਜੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਹਨਾਂ ਬੰਗਾ ਬ੍ਰਾਂਚ ਵਲੋਂ ਕੀਤੇ ਜਾ ਰਹੇ ਇਸ ਪਰਮਾਨੈਂਟ ਪ੍ਰੋਜੈਕਟ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਪਰਿਸ਼ਦ ਲੋਕ ਭਲਾਈ ਦੇ ਕੰਮਾਂ ਵਿੱਚ ਵਧੀਆ ਭੂਮਿਕਾ ਅਦਾ ਕਰ ਰਿਹਾ ਹੈ । ਉਹਨਾਂ ਦਾ ਜੋਰਦਾਰ ਸਵਾਗਤ ਪਰਿਸ਼ਦ ਚੇਅਰਮੈਨ ਡਾਕਟਰ ਬਲਵੀਰ ਸ਼ਰਮਾ ਨੇ ਕੀਤਾ । ਡਾਕਟਰ ਨਰੇਸ਼ ਰਾਵਲ ਨੇ ਸ਼ੂਗਰ ਦੇ ਮਰੀਜ਼ਾਂ ਨੂੰ ਸਾਵਧਾਨੀਆਂ ਵਰਤਣ ਅਤੇ ਸੈਰ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੀ ਕਰੋਨਾ ਵਰਗੀ ਭਿਆਨਕ ਬਿਮਾਰੀ ਸ਼ੂਗਰ ਦੇ ਮਰੀਜ਼ਾਂ ਤੇ ਜਿਆਦਾ ਹਮਲਾਵਰ ਹੁੰਦੀ ਹੈ। ਇਸ ਕਰਕੇ ਸ਼ੁਗਰ ਨੂੰ ਕਾਬੂ ਕਰਨ ਲਈ ਦਵਾਈਆਂ ਅਤੇ ਸਾਵਧਾਨੀਆਂ ਦੀ ਵਰਤੋ ਕਰਨੀ ਚਾਹੀਦੀ ਹੈ । ਪਰਿਸ਼ਦ ਪ੍ਰਧਾਨ ਨਵਕਾਂਤ ਭਰੋਮਜਾਰਾ ਨੇ ਦੱਸਿਆ ਇਹ ਪ੍ਰੋਜੈਕਟ ਪਿਛਲੇ ਢਾਈ ਸਾਲ ਤੋਂ ਨਿਰੰਤਰ ਚੱਲ ਰਿਹਾ ਹੈ । ਕੁਲਦੀਪ ਸਿੰਘ ਰਾਣਾ ਦੀ ਪੂਰੀ ਟੀਮ ਮਰੀਜ਼ਾਂ ਨੂੰ ਚੈੱਕ ਅਪ ਕਰਨ ਵਿੱਚ ਵਧੀਆ ਰੋਲ ਅਦਾ ਕਰ ਰਹੇ ਹਨ। ਇਸ ਮੌਕੇ ਪਰਿਸ਼ਦ ਦੇ ਮੈਂਬਰ ਡਾਕਟਰ ਹਰਦਵਿੰਦਰ ਸਿੰਘ ਦੀ ਪਤਨੀ ਹਰਮਿੰਦਰ ਕੌਰ ਦੀ ਹੋਈ ਬੇਵਕਤ ਮੌਤ ਤੇ ਗਹਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਦੋ ਮਿੰਟ ਦਾ ਮੌਨ ਰੱਖ ਕੇ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਦਿੱਤੀ ਗਈ । ਇਸ ਮੌਕੇ ਪ੍ਰਧਾਨ ਨਵਕਾਂਤ ਭਰੋਮਜਾਰਾ , ਜੇ ਕੇ ਦੱਤਾ ਜਿਲ੍ਹਾ ਪ੍ਰਧਾਨ , ਚੇਅਰਮੈਨ ਡਾ਼ ਬਲਵੀਰ ਸ਼ਰਮਾ , ਡਾ ਨਰੇਸ਼ ਰਾਵਲ , ਕੈਸ਼ੀਅਰ ਕਰਨਵੀਰ ਸਿੰਘ ਅਰੋੜਾ , ਕੁਲਦੀਪ ਸਿੰਘ ਰਾਣਾ ਪ੍ਰੋਜੈਕਟ ਇੰਚਾਰਜ , ਨਵਤੇਜ ਸਿੰਘ , ਅਨੀਤਾ ਰਾਣੀ ਅਤੇ ਅਨਮੋਲ ਆਦਿ ਵੀ ਹਾਜਰ ਸਨ ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...