Monday, October 5, 2020

ਗੀਤ ਤਕਦੀਰਾਂ ਦੇ ਰਿਲੀਜ਼ ਨਾਲ ਰਮੇਸ਼ ਚੌਹਾਨ ਅਤੇ ਅਸ਼ਵਨੀ ਚੌਹਾਨ ਫਿਰ ਚਰਚਾ ਵਿੱਚ :

ਬੰਗਾ 5,ਅਕਤੂਬਰ ( ਮਨਜਿੰਦਰ ਸਿੰਘ ) ਪੰਜਾਬ ਦੀ ਮਸ਼ਹੂਰ ਆਵਾਜ਼ ਪੰਜਾਬੀ ਸੱਭਿਆਚਾਰ ਅਤੇ ਪਰਿਵਾਰ ਵਿੱਚ ਸੁਣਨ ਵਾਲੇ ਗੀਤਾਂ ਵਿੱਚ ਵਿਸ਼ਵ ਪੱਧਰ ਤੇ ਆਪਣੀ ਪਹਿਚਾਣ ਬਣਾ ਚੁੱਕੇ ਸੁਰੀਲੀ ਆਵਾਜ਼ ਦੇ ਮਾਹਰ  ਰਮੇਸ਼ ਚੌਹਾਨ ਅਤੇ ਅਸ਼ਵਨੀ ਚੌਹਾਨ ਦਾ ਗਾਇਆ ਗੀਤ ਤਕਦੀਰਾਂ ਦੇ   ਟਰੈਕ ਦੀ ਸ਼ੂਟਿੰਗ ਮੁਕੰਮਲ ਹੋਣ ਉਪਰੰਤ ਅੱਜ ਰਿਲੀਜ਼ ਕੀਤਾ ਗਿਆ ।         ਇਸ ਗੀਤ ਦਾ ਪੋਸਟਰ ਕੁਝ ਦਿਨ ਪਹਿਲਾਂ ਨਵਾਂ ਸ਼ਹਿਰ ਸੰਗੀਤ ਸਭਾ ਵੱਲੋਂ ਰਿਲੀਜ਼ ਕੀਤਾ ਗਿਆ ਸੀ। ਗੀਤ ਧਰਤੀ ਪੰਜ ਦਰਿਆਵਾਂ ਦੀ ਅਪਾਰ ਸਫਲਤਾ ਤੋਂ ਬਾਅਦ ਤਕਦੀਰਾਂ ਟਰੈਕ ਰਿਲੀਜ਼ ਹੋਣ ਨਾਲ ਰਮੇਸ਼ ਚੌਹਾਨ ਇੱਕ ਵਾਰ ਫੇਰ ਚਰਚਾ ਵਿੱਚ ਹਨ ।ਲੇਖਕ ਪੰਮੀ ਜਾਂਗਪੁਰੀ  ਦੀ ਕਲਮ ਵਿੱਚੋਂ ਨਿੱਕਲਣ ਉਪਰੰਤ    ਗੀਤ ਨੂੰ ਮਿਊਜ਼ਿਕ ਡਾਇਰੈਕਟਰ  ਬੀ ਆਰ ਡਿਮਾਣਾ ,ਆਰ ਡੀ ਬੁਆਏ  ਨੇ  ਧੁੰਨਾ  ਰਾਹੀਂ   ਸ਼ਿੰਗਾਰਿਆ।   ਇਸ ਦੀ ਵੀਡੀਓ ਡਾਇਰੈਕਟਰ  ਮੁਨੀਸ਼ ਠੁਕਰਾਲ ਵੱਲੋਂ ਫਿਲਮਾਈ ਗਈ ਹੈ ਅਤੇ ਅਮਰ ਆਡੀਓ ਵੱਲੋਂ ਇਸ ਨੂੰ ਰਿਲੀਜ਼ ਕੀਤਾ ਗਿਆ ਹੈ । ਇਸ ਟਰੈਕ ਦੇ ਰਿਲੀਜ਼ ਹੋਣ ਤੇ ਗਾਇਕ ਸਤਨਾਮ ਸਿੰਘ ਬਾਲੋਂ ਵੱਲੋਂ ਰਮੇਸ਼ ਚੌਹਾਨ , ਅਸ਼ਵਨੀ ਚੌਹਾਨ ਅਤੇ ਟਰੈਕ ਦੀ ਸਮੁੱਚੀ ਟੀਮ  ਨੂੰ ਵਧਾਈ ਦਿੰਦੇ ਕਿਹਾ ਕਿ ਰਮੇਸ਼ ਚੌਹਾਨ ਨੇ ਕ੍ਰਾਂਤੀਕਾਰੀ ਧਾਰਮਿਕ ਅਤੇ ਸੱਭਿਆਚਾਰਕ ਗੀਤ ਗਾ ਕੇ ਵਿਸ਼ਵ ਵਿੱਚ ਆਪਣਾ ਅਤੇ ਇਲਾਕੇ ਦਾ  ਨਾਂ ਰੋਸ਼ਨ ਕੀਤਾ ਹੈ। ਇਸ ਮੌਕੇ  ਉਚੇਚੇ ਤੌਰ ਤੇ ਪਹੁੰਚੇ ਐਨ ਆਰ ਆਈ ਨੰਬਰਦਾਰ  ਇੰਦਰਜੀਤ ਸਿੰਘ ਮਾਨ ਨੇ  ਵੀ ਤਕਦੀਰਾਂ ਟਰੈਕ  ਦੀ ਟੀਮ ਨੂੰ ਵਧਾਈ ਦਿੰਦਿਆਂ ਸਰੋਤਿਆਂ ਨੂੰ ਅਪੀਲ ਕੀਤੀ ਕਿ ਇਸ ਤਰ੍ਹਾਂ ਦੇ ਸੱਭਿਆਚਾਰਕ ਗੀਤ ਸੁਣ ਕੇ ਕਲਾਕਾਰਾਂ ਦੀ ਹੌਸਲਾ ਹਫਜਾਈ ਕੀਤੀ ਜਾਵੇ ਤਾਂ ਜੋ ਭੜਕਾਊ ਅਤੇ ਅਸ਼ਲੀਲ ਗੀਤ ਗਾਉਣ ਵਾਲੇ ਕਲਾਕਾਰ ਮੋੜਾ ਕਰਕੇ ਸੱਭਿਆਚਾਰਕ ਗੀਤ ਗਾਉਣ ਵੱਲ ਉਤਸ਼ਾਹਿਤ ਹੋਣ।ਇਸ ਮੌਕੇ ਗਾਇਕ ਸਰਬਜੀਤ ਸਰਬ, ਵਿਜੇ ਮਜਾਰੀ ,ਵਿਜੈ ਗੁਣਾਚੌਰ, ਅਮਨਦੀਪ ਚੌਹਾਨ, ਅਵਤਾਰ ਸਿੰਘ, ਰਾਜਵਿੰਦਰ ਬਸਨ ,ਸੋਢੀ ਰਾਣਾ ਜਸਵੰਤ ਹੀਰਾ ਆਦਿ ਹਾਜ਼ਰ ਸਨ ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...