Saturday, November 21, 2020

ਬਹਿਰਾਮ-ਮਾਹਲਪੁਰ ਸੜਕ ਦੇ ਨਿਰਮਾਣ ਦਾ ਉਦਘਾਟਨ, ਖਰਚੇ ਜਾਣਗੇ 5ਕਰੋੜ 64 ਲੱਖ - ਪੱਲੀ ਝਿੱਕੀ ਇਲਾਕਾ ਨਿਵਾਸੀਆਂ ਵਿਚ ਖੁਸ਼ੀ ਦੀ ਲਹਿਰ

ਬਹਿਰਾਮ - ਮਾਹਲਪੁਰ ਸੜਕ ਦਾ ਉਦਘਾਟਨ ਕਰਦੇ ਹੋਏ ਸ. ਸਤਵੀਰ ਸਿੰਘ ਪੱਲੀਝਿੱਕੀ, ਦਰਵਜੀਤ ਸਿੰਘ ਪੂੰਨੀਆ, ਹਰਭਜਨ ਭਰੋਲੀ ਨਾਲ ਹੋਰ ਆਗੂ।

ਬੰਗਾ, 21,ਨਵੰਬਰ( ਮਨਜਿੰਦਰ ਸਿੰਘ )
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਗਵਾਈ ਵਾਲੀ ਸੂਬਾ ਸਰਕਾਰ ਹੋਰ ਸਰਵਪੱਖੀ ਵਿਕਾਸ ਕਾਰਜਾਂ ਦੇ ਨਾਲ-ਨਾਲ ਸੜਕੀ ਆਵਾਜਾਈ ਨੂੰ ਸਚਾਰੂ ਬਣਾਉਣ ਲਈ ਵੱਡੇ ਪੱਧਰ ਤੇ ਉਪਰਾਲਾ ਕਰ ਰਹੀ ਹੈ।ਸਰਕਾਰ ਵੱਲੋਂ ਨਵੀਆਂ ਸੜਕਾਂ ਬਣਾਉਣ ਦੇ ਨਾਲ-ਨਾਲ ਪੁਰਾਣੀਆਂ ਸੜਕਾਂ ਦਾ ਵੀ ਨਵ-ਨਿਰਮਾਣ ਕੀਤਾ ਜਾ ਰਿਹਾ ਹੈ।ਇਸੇ ਕੜ੍ਹੀ ਤਹਿਤ ਬਹਿਰਾਮ ਤੋ ਮਾਹਲਪੁਰ ਜਾਣ ਵਾਲੀ ਸੜਕ  ਜੋ ਕਿ ਸ਼ਹੀਦ ਭਗਤ ਸਿੰਘ ਨਗਰ ਅਤੇ ਹੁਸ਼ਿਆਰਪੁਰ ਜਿਲ੍ਹਿਆਂ ਨੂੰ ਆਪਸ ਵਿੱਚ ਜੋੜਦੀ ਹੈ ਦੇ ਨਿਰਮਾਣ ਕਾਰਜ ਦੀ ਆਰੰਭਤਾ ਕੀਤੀ ਗਈ ਜਿਸ ਕਾਰਨ ਇਲਾਕਾ ਨਿਵਾਸੀਆਂ ਦੇ ਚਿਹਰਿਆਂ ਤੇ ਖੁਸ਼ੀ ਦੀ ਲਹਿਰ ਨਜ਼ਰ ਆ ਰਹੀ ਹੈ  ।ਇਸਦਾ ਉਦਘਾਟਨ ਹਲਕਾ ਇੰਚਾਰਜ ਸਤਵੀਰ ਸਿੰਘ ਪੱਲੀਝਿੱਕੀ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਕੀਤਾ ਗਿਆ ।ਇਸ ਮੌਕੇ ਪੱਲੀਝਿੱਕੀ ਨੇ ਕਿਹਾ ਕਿ 5.64  ਕਰੋੜ ਦੀ ਲਾਗਤ ਨਾਲ ਬਣਨ ਵਾਲੀ  ਇਸ ਸੜਕ ਦੀ ਸ਼ੁਰੂਆਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਅਤੇ  ਮੁਨੀਸ਼ ਤਿਵਾੜੀ  ਮੈਬਰ ਲੋਕ ਸਭਾ ਹਲਕਾ ਸ਼ੀ੍ਰ ਅਨੰਦਪੁਰ ਸਾਹਿਬ ਦੇ ਵਿਸ਼ੇਸ਼ ਯਤਨਾਂ ਸਦਕਾ ਹੋਈ।ਉਹਨਾਂ ਕਿਹਾ ਕਿ ਲੋਕਾ ਦੀ ਬਹੁਤ ਲੰਮੇ ਸਮੇਂ ਦੀ ਮੰਗ ਸੀ ਕਿ ਇਹ ਸੜਕ ਦਾ ਮੁੜ ਤੋਂ ਨਿਰਮਾਣ ਕੀਤਾ ਜਾਵੇ। ਜਿਕਰਯੋਗ ਹੈ ਕਿ ਇਸ ਸੜਕ ਦੀ ਹਾਲਤ ਇੰਨੀ ਖਸਤਾ ਸੀ ਕਿ ਉੱਥੇ ਵਾਪਰੇ ਹਾਦਸਿਆਂ  ਕਾਰਨ ਕਈ ਲੋਕਾਂ ਨੂੰ ਆਪਣੀਆ ਜਾਨਾਂ ਗਵਾਉਣੀਆ ਪਈਆ ਤੇ ਕਈਆ ਨੂੰ ਗੰਭੀਰ ਸੱਟਾਂ ਵੀ ਲੱਗ ਚੁੱਕੀਆ ਹਨ। ਇਸ ਸੜਕ ਦੇ ਮੁਕੰਮਲ ਹੋਣ ਨਾਲ ਲੋਕਾਂ ਨੂੰ ਆਵਾਜਾਈ ਦੀ ਵੱਡੀ ਸਹੂਲਤ ਮਿਲੇਗੀ।ਇਸ ਮੌਕੇ ਚੇਅਰਮੈਨ ਦਰਵਜੀਤ ਸਿੰਘ ਪੂੰਨੀਆ ਮਾਰਕੀਟ ਕਮੇਟੀ ਬੰਗਾ, ਰਜਿੰਦਰ ਕੁਮਾਰ, ਹਰਭਜਨ ਸਿੰਘ ਭਰੋਲੀ, ਜੇ.ਈ. ਰਮੇਸ਼ ਕੁਮਾਰ, ,ਸਾਬੀ ਕੰਗਰੋੜ, ਬਲਦੇਵ ਸਿੰਘ ਸੂੰਢ, ਮਲਕੀਤ ਸਿੰਘ ਅਟਵਾਲ, ਸੁਖਜਿੰਦਰ ਸਿੰਘ ਨੌਰਾ, ਮੋਤਾ ਸਿੰਘ ਅਟਵਾਲ, ਜੋਗਾ ਸਿੰਘ ਕੰਗਰੋੜ, ਪਰਮਜੀਤ ਸਿੰਘ, ਨਿਰਮਲਜੀਤ ਸਿੰਘ  ਸੋਨੂੰ ਝਿੱਕਾ ਮੈਬਰ ਬਲਾਕ ਸਮੰਤੀ ,ਰਘਬੀਰ ਸਿੰਘ ਬਿੱਲਾ ਤੋ ਇਲਾਵਾ ਪਾਰਟੀ ਵਰਕਰ ਵੰਡੀ ਗਿਣਤੀ ਵਿੱਚ  ਹਾਜਰ ਸਨ।
 

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...