Thursday, November 12, 2020

ਮਨੁੱਖੀ ਅਧਿਕਾਰ ਮੰਚ ਵਲੋਂ ਬੰਗਾ ਵਿਖੇ ਪੱਤਰਕਾਰਾਂ ਦਾ ਸਨਮਾਨ

ਮਨੁੱਖੀ ਅਧਿਕਾਰ   ਮੰਚ ਦੀ ਟੀਮ ਅਤੇ ਬੰਗਾ ਇਲਾਕੇ ਦੇ ਪੱਤਰਕਾਰ  

ਬੰਗਾ,12 ਨਵੰਬਰ :(ਮਨਜਿੰਦਰ ਸਿੰਘ  )  -ਪਿਛਲੇ ਡੇਢ ਦਹਾਕੇ ਤੋਂ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਦੀ ਆ ਰਹੀ ਸੰਸਥਾ ਮਨੁੱਖੀ ਅਧਿਕਾਰ ਮੰਚ ਰਜਿ. ਵਲੋਂ ਬੰਗਾ ਵਿਖੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਸਨਮਾਨਿਤ ਕਰਨ ਲਈ ਇੱਕ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਮੰਚ ਦੇ ਕੌਮੀ ਪ੍ਰਧਾਨ ਡਾ.ਜਸਵੰਤ ਸਿੰਘ ਖੇੜਾ, ਰਾਮ ਜੀ ਲਾਲ ਸੇਵਾ ਮੁਕਤ ਐਸ.ਪੀ ਕੌਮੀ ਸਰਪ੍ਰਸ਼ਤ ਵਲੋਂ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ ਗਈ।ਮੰਚ ਦੇ  ਪੰਜਾਬ ਬੁਲਾਰੇ ਮਨਜਿੰਦਰ ਸਿੰਘ ਬੰਗਾ ਦੇ ਵਿਸ਼ੇਸ ਉਪਰਾਲੇ ਸੱਦਕਾ ਕਰਵਾਏ ਇਸ ਸਮਗਾਮ ਵਿੱਚ ਮੰਚ ਦੇ ਅਹੁਦੇਦਾਰਾਂ ਜਿਨ੍ਹਾਂ ਵਿੱਚ  ਪੰਜਾਬ  ਚੇਅਰਮੈਨ  ਗੁਰਬਚਨ ਸਿੰਘ ਸੈਣੀ , ਜ਼ਿਲ੍ਹਾ ਚੇਅਰਮੈਨ ਆਰਟੀਆਈ ਸੈੱਲ  ਇੰਦਰਜੀਤ ਸਿੰਘ ਮਾਨ, ਜ਼ਿਲ੍ਹਾ ਚੇਅਰਮੈਨ ਸਲਾਹਕਾਰ ਕਮੇਟੀ ਪ੍ਰਿੰਸੀਪਲ ਕੁਲਵੰਤ ਸਿੰਘ ਸੈਣੀ, ਜ਼ਿਲ੍ਹਾ ਸਕੱਤਰ  ਸਤਨਾਮ ਸਿੰਘ ਬਾਲੋ ਆਦਿ   ਬੁਲਾਰਿਆਂ ਨੇ ਪੱਤਰਕਾਰਾਂ ਵੱਲੋਂ    ਲੋਕਤੰਤਰ ਨੂੰ ਬਚਾਈ ਰੱਖਣ ਅਤੇ ਖਾਸ ਕਰਕੇ ਕਰੋਨਾ ਮਹਾਂਮਾਰੀ ਦੌਰਾਨ ਨਿਭਾਈ ਮੱਹਤਵਪੂਰਨ ਭੂਮਿਕਾ ਦੀ ਸ਼ਲਾਘਾ ਕੀਤੀ । ਬੁਲਾਰਿਆਂ ਨੇ ਕਿਹਾ   ਕਿ ਇਹ ਪੱਤਰਕਾਰੀ ਦਾ ਖੇਤਰ ਹੀ ਹੈ ਜੋ ਆਪਣੀ ਜਾਨ ਜੋਖਮ ਵਿੱਚ ਪਾ ਕੇ ਸਿਆਸਤਦਾਨਾ ਅਤੇ ਪ੍ਰਸ਼ਾਸਨ ਦੁਆਰਾ  ਲੋਕਾਂ ਨਾਲ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਕੀਤੀ ਜਾਂਦੀ ਬੇਇਨਸਾਫੀ ਅਤੇ ਧੱਕੇਸ਼ਾਹੀ ਨੂੰ ਜੱਗ ਜਾਹਿਰ ਕਰਦਾ ਹੈ।ਇਸ ਦੌਰਾਨ ਸੀਨੀਅਰ ਪੱਤਰਕਾਰ ਹਰਮੇਸ਼ ਵਿਰਦੀ ,ਜਸਬੀਰ   ਸਿੰਘ ਨੂਰਪੁਰ ਪ੍ਰਧਾਨ  ਪ੍ਰੈੱਸ ਕਲੱਬ ਬੰਗਾ ,ਸੰਜੀਵ ਭਨੋਟ ,ਅਮਰੀਕ ਸਿੰਘ ਢੀਂਡਸਾ,  , ਮੈਡਮ ਜਤਿੰਦਰ ਕੌਰ ਮੂੰਗਾ   ਨੇ ਮੰਚ ਦੇ ਇਸ ਸਨਮਾਨ ਸਮਾਰੋਹ ਦੀ ਪ੍ਰਸ਼ੰਸਾ ਕਰਦਿਆਂ ਧੰਨਵਾਦ  ਕੀਤਾ ਅਤੇ ਆਪਣੇ ਵਿਚਾਰ ਰੱਖੇ  ।ਇਸ ਸਮੇਂ ਮੰਚ ਦੇ ਪੰਜਾਬ ਬੁਲਾਰੇ  ਅਤੇ ਪੱਤਰਕਾਰ  ਮਨਜਿੰਦਰ ਸਿੰਘ ਵਲੋਂ ਸਾਰੇ ਪੱਤਰਕਾਰਾਂ ਦਾ ਉਨ੍ਹਾਂ ਦੇ ਛੋਟੇ ਜਿਹੇ ਸੱਦੇ ਤੇ ਪਹੁੰਚਣ ਤੇ ਧੰਨਵਾਦ ਕੀਤਾ।ਪੱਤਰਕਾਰਾਂ ਨੂੰ ਸਨਮਾਨ ਵਿੱਚ ਇੱਕ ਪ੍ਰਸ਼ੰਸਾ ਪੱਤਰ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੰਚ ਤੇ ਦਰਜਾ ਬਦਰਜਾ ਅਹੁਦੇਦਾਰ ਅਤੇ    ਮੈਂਬਰਾਂ     ਤੋਂ ਇਲਾਵਾ    ਬੰਗਾ ਇਲਾਕੇ ਦੇ    ਪੱਤਰਕਾਰ    ਧਰਮਵੀਰ ਪਾਲ ਹੀਉਂ , ਰਾਕੇਸ਼ ਅਰੋੜਾ , ਕੁਲਦੀਪ ਸਿੰਘ ਪਾਬਲਾ,  ਸੁਖਜਿੰਦਰ ਸਿੰਘ ਬਖਲੌਰ  ,ਹਰਜਿੰਦਰ ਕੌਰ ਚਾਹਲ  ਨਰਿੰਦਰ ਮਾਹੀ 
ਮਨੀਸ਼ ਚੁੱਘ,  ਰਾਜਿੰਦਰ ਕੁਮਾਰ  ਮਨਜੀਤ ਸਿੰਘ ਜੱਬੋਵਾਲ,   ਨਵਕਾਂਤ ਭਰੋਮਜਾਰਾ ,ਸੁਰਿੰਦਰ  ਕਰਮ ,ਮਨਜਿੰਦਰ ਸਿੰਘ  ,ਪ੍ਰੇਮ ਜੰਡਿਆਲੀ  ਆਦਿ ਹਾਜ਼ਰ ਸਨ  

        


No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...