Thursday, November 12, 2020

ਸਵ: ਨਿਮਾਣਾ ਦੇ ਸਾਥੀਆਂ ਨਾਲ ਰਾਬਤਾ ਕਰਕੇ ਮੌਜੂਦਾ ਹਾਲਾਤ ਵਿਚਾਰੇ ਜਾਣਗੇ - ਜੋਗੀ ਨਿਮਾਣਾ



               ਚੌਧਰੀ ਜੋਗ਼ ਰਾਜ ਜੋਗੀ ਨਮਾਣਾ 

ਬੰਗਾ 12,ਨਵੰਬਰ (ਮਨਜਿੰਦਰ ਸਿੰਘ)        ਵਿਧਾਨ ਸਭਾ ਹਲਕਾ ਬੰਗਾ ਦੇ ਲੋਕਾ ਦੀ ਸੇਵਾ ਵਿੱਚ ਹਾਜਿਰ ਰਹਿਣ  ਵਾਲੇ  ਹਰਮਨ ਪਿਆਰੇ ਟਕਸਾਲੀ ਨੇਤਾ ਸਵ: ਸਰਦਾਰ ਪਾਖਰ ਸਿੰਘ ਨਿਮਾਣਾ ਜੀ ਦੇ ਸਮਰਥਕਾਂ ਨਾਲ ਰਾਬਤਾ ਤਹਿਤ ਅਤੇ ਹਲਕੇ ਦੇ ਮਾਜੂਦਾ ਹਲਾਤਾਂ ਨੂੰ ਵਿਚਾਰਣ ਹਿੱਤ ਜਲਦੀ ਹੀ  ਵਿਉਂਤਬੰਦੀ ਬਣਾ ਕੇ ਹਲਕੇ   ਦਾ ਦੋਰਾ ਕੀਤਾ ਜਾ ਰਿਹਾ  ਉਕਤ ਵਿਚਾਰਾ ਦਾ ਪ੍ਰਗਟਾਵਾ ਉਹਨਾ ਦੇ  ਸਪੁੱਤਰ ਚੌਧਰੀ ਜੋਗਰਾਜ ਜੋਗੀ ਨਿਮਾਣਾ ਨੇ ਪੱਤਰਕਾਰਾਂ ਨਾਲ ਵਿਸੇਸ਼   ਵਾਰਤਾ ਦੌਰਾਨ ਕੀਤਾ। ਉਹਨਾ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤਾਂ ਨੇ ਪੰਜਾਬ ਦੇ ਲੋਕਾ ਨੂੰ ਗਹਿਰੀ ਚਿੰਤਾ ਵਿੱਚ ਪਾਇਆ ਹੋਇਆ ਹੈ ਲਗਾਤਾਰ ਕਿਸਾਨ ਜਥੇਬੰਦੀਆਂ ਮਜ਼ਦੂਰ ਦਲਿਤ ਸਮਾਜ ਲਗਾਤਾਰ ਕੇਂਦਰ ਸਰਕਾਰ ਦੀਆ ਨੀਤੀਆਂ ਕਾਰਨ ਲੰਬੇ ਸਮੇ ਤੋਂ ਸੰਘਰਸ਼ ਦੇ ਰਾਹ ਤੇ ਚੱਲ ਰਹੀਆਂ ਹਨ ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ  ਚੌਧਰੀ  ਜੋਗੀ ਨਿਮਾਣਾ ਨੇ ਕਿਹਾ ਕਿ ਪੰਜਾਬ ਦੇ ਹਲਾਤ ਖਰਾਬ ਨਾ ਹੋਣ ਇਸ ਲਈ   ਸਮੇ ਦੀਆ ਸਰਕਾਰਾ ਇਸ ਤੇ ਜਲਦੀ ਹੀ ਗੰਭੀਰਤਾ ਨਾਲ ਕੋਈ ਫੈਸਲਾ ਲੈਣ ਉਹਨਾ  ਕਿਹਾ ਕਿ ਬੰਗਾ ਹਲਕੇ ਦੀ ਜਨਤਾ ਨਾਲ ਪਿਛਲੇ ਲੱਗਭਗ 45 ਸਾਲਾ ਤੋ ਸਾਡੇ ਪਰਿਵਾਰ ਦਾ ਗਹਿਰਾ ਰਿਸਤਾ ਬਣਿਆਂ  ਹੋਇਆ ਹੈ  ਮੇਰੇ ਸਤਿਕਾਰਯੋਗ ਪਿਤਾ ਜੀ ਸਰਦਾਰ ਪਾਖਰ ਸਿੰਘ ਨਿਮਾਣਾ ਨੇ ਬਿਨਾ ਕਿਸੇ ਨਿੱਜੀ ਸਵਾਰਥ ਤੋਂ ਹਲਕੇ ਦੇ ਲੋਕਾਂ ਦੀ ਢਾਲ ਬਣ ਕੇ ਸੁਹਿਰਦਤਾ ਨਾਲ ਮਸਲੇ ਹੱਲ ਕੀਤੇ ਅਤੇ ਦੁੱਖ  ਦੇ ਸਾਂਝੀ ਬਣੇ¦  ਇਸ ਮੋਕੇ ਤੇ   ਸਤਨਾਮ ਸਿੰਘ ਬਾਲੋ,  ਜਸਵੰਤ ਰਾਏ , ਮਨੋਹਰ ਲਾਲ ਸਿੱਧੜ,  ਇਕਬਾਲ ਮੁਹੱਮਦ , ਜੈ ਰਾਮ ਸਿੰਘ , ਵਰਿੰਦਰ ਪਾਲ ਸਾਬੀ ਮੱਖਣ ਲਾਲ ਬੰਗਾ ਬਲਵੀਰ ਮੰਢਾਲੀ ਰਾਮ ਲੁਭਾਇਆ ਚੱਕਮਾਈਦਾਸ  ਮਹਿੰਦਰ  ਸਿੰਘ ਚੱਕ ਗੁਰੂ   ਮਦਨ ਲਾਲ ਪੰਚ ਬਲਵੀਰ ਮੰਢਾਲੀ ਅਮਰੀਕ ਬੰਗਾ  ਗਿਆਨ ਚੰਦ ਘੁੰਮਣ ਕੇਵਲ ਪਰਦੇਸੀ ਮੇਹਲੀਆਣਾ ਸੋਹਣ ਲਾਲ ਸੰਧਵਾਂ, ਚਮਨ ਲਾਲ  ਅਵਤਾਰ ਚੰਦ,  ਦਵਿੰਦਰ ਸਿੰਘ, ਰਕੇਸ  ਕੁਮਾਰ ਆਦਿ ਹਾਜ਼ਰ ਸਨ  ¦
 

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...