Wednesday, November 25, 2020

ਮੈਡਮ ਮੂੰਗਾ ਨੇ ਕਰਵਾਈ ਗਲੀਆਂ ਨਾਲੀਆਂ ਦੀ ਸਫਾਈ

ਸਾਬਕਾ ਨਗਰ ਕੌਂਸਲ ਪ੍ਰਧਾਨ ਜਤਿੰਦਰ ਕੌਰ ਮੂੰਗਾ ,ਡਾ ਸਿੰਘ ਅਤੇ ਹੋਰ ਮੁਹੱਲਾ ਨਿਵਾਸੀ 

ਬੰਗਾ 25 ਨਵੰਬਰ (ਮਨਜਿੰਦਰ ਸਿੰਘ )  ਸਾਬਕਾ ਨਗਰ ਕੌਂਸਲ ਪ੍ਰਧਾਨ ਮੈਡਮ ਜਤਿੰਦਰ ਕੌਰ ਮੂੰਗਾ ਅੱਜ ਉਚੇਚੇ ਤੌਰ ਤੇ ਬੰਗਾ ਦੇ ਮੁਹੱਲਾ ਗਾਂਧੀ ਨਗਰ ਵਿਖੇ ਪਹੁੰਚੇ । ਇਸ ਮੌਕੇ ਪੱਤਰਕਾਰਾਂ ਨਾਲ ਵਾਰਤਾ ਕਰਦਿਆਂ ਉਨ੍ਹਾਂ ਕਿਹਾ ਕਿ ਮੁਹੱਲਾ ਗਾਂਧੀ ਨਗਰ ਦੇ ਨਿਵਾਸੀਆਂ ਦੀ ਬਹੁਤ ਦੇਰ ਦੀ ਇਹ ਮੰਗ ਸੀ ਕਿ ਉਨ੍ਹਾਂ ਦੇ ਮੁਹੱਲੇ ਵਿਚ ਨਾਲੀਆਂ ਦੀ ਸਫਾਈ ਨਹੀਂ ਹੋ ਰਹੀ ਜਿਸ ਕਾਰਨ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਅਤੇ ਮੱਛਰ ਦੇ ਪੈਦਾ ਹੋਣ ਨਾਲ ਬਿਮਾਰੀਆਂ ਦਾ ਖਤਰਾ ਵਧ ਰਿਹਾ ਹੈ । ਉਨ੍ਹਾਂ ਕਿਹਾ ਕਿ ਉਹ ਅੱਜ ਉਚੇਚੇ ਤੌਰ ਤੇ ਸਫ਼ਾਈ ਸੇਵਕਾਂ ਨੂੰ ਨਾਲ ਲੈ ਕੇ ਇਸ ਮੁਹੱਲੇ ਦੀ ਸਫ਼ਾਈ ਕਰਾ ਰਹੇ ਹਨ ਅਤੇ ਅੱਧ ਤੋਂ ਜ਼ਿਆਦਾ ਕਾਰਜ ਪੂਰਾ ਹੋ ਗਿਆ ਹੈ ਬਾਕੀ ਰਹਿੰਦਾ ਕੰਮ ਮੈਂ ਵੀ ਜਲਦ  ਪੂਰਾ ਕਰਾਂ ਦਿੱਤਾ ਜਾਵੇਗਾ।                             ਇਸ ਮੌਕੇ ਤੇ ਮੌਜੂਦ ਡਾ ਸਿੰਘ ਅਤੇ ਹੋਰ ਮੁਹੱਲਾ ਨਿਵਾਸੀਆਂ ਨੇ ਮੈਡਮ ਮੂੰਗਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਬਹੁਤ ਵਧੀਆ ਕੰਮ ਕਰਾ ਰਹੇ ਹਨ ਅਤੇ ਸਫ਼ਾਈ ਸੇਵਕ ਬਹੁਤ ਮਿਹਨਤ ਨਾਲ ਇਹ ਗਲੀਆਂ  ਅਤੇ ਨਾਲੀਆਂ ਦੀ ਸਫਾਈ ਦਾ ਕੰਮ ਕਰ ਰਹੇ ਹਨ ।ਉਨ੍ਹਾਂ ਇਸ ਮੌਕੇ ਪਾਈਪਾਂ ਪਾਉਣ ਦੀ ਵੀ ਮੰਗ ਕੀਤੀ ।ਇਸ ਮੌਕੇ ਮੁਹੱਲਾ ਨਿਵਾਸੀ ਡਾ ਰਵਿੰਦਰ  ਸਿੰਘ ਗਿੱਲ ,ਪਰਮਜੀਤ ਸਿੰਘ ਕਾਲਾ ,ਸਤੀਸ਼ ਚੋਪੜਾ  ,ਸਤਨਾਮ ਕੌਰ  , ਨੀਲਮ ਸਹਿਜਲ , ਕ੍ਰਿਸ਼ਨਾ, ਨਿਰਜਲਾ ਗੌਤਮ  , ਚਰਨਪ੍ਰੀਤ ਕੌਰ, ਸੰਤ ਕੁਮਾਰ ਥਾਪਰ ਆਦਿ ਹਾਜ਼ਰ ਸਨ  ।   

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...