ਬੰਗਾ 25,ਨਵੰਬਰ (ਮਨਜਿੰਦਰ ਸਿੰਘ)
ਬੰਗਾ ਬੱਸ ਸਟੈਂਡ ਨੇੜੇ ਇਕ ਔਰਤ ਦਾ ਪਰਸ ਝਪਟ ਕੇ ਭੱਜਦੇ ਲੁਟੇਰੇ ਨੂੰ ਕਾਬੂ ਕਰਨ ਦਾ ਸਮਾਚਾਰ ਮਿਲਿਆ ਹੈ।ਪ੍ਰਾਪਤ ਹੋਈ ਲਿਖਤੀ ਜਾਣਕਾਰੀ ਅਨੁਸਾਰ ਜਸਵੀਰ ਕੌਰ ਪਤਨੀ ਨਿਰਮਲ ਰਾਮ ਵਾਸੀ ਮਾਹਲ ਗਹਿਲਾਂ ਥਾਣਾ ਸਦਰ ਬੰਗਾ ਨੇ ਦੱਸਿਆ ਕਿ ਬੀਤੇ ਦਿਨ ਕਰੀਬ 2ਵਜੇ ਉਹ ਬੰਗਾ ਸ਼ਹਿਰ ਦੇ ਬਾਬਾ ਗੋਲਾ ਪਾਰਕ ਤੋਂ ਬੱਸ ਸਟੈਂਡ ਨੂੰ ਜਾ ਰਹੀ ਸੀ ਜਦੋਂ ਉਹ ਯੂਕੋ ਬੈਂਕ ਦੇ ਸਾਹਮਣੇ ਪੁੱਜੀ ਤਾਂ ਪਿੱਛੋਂ ਇਕ ਮੋਟਰਸਾਈਕਲ ਸਵਾਰ ਨੇ ਮੋਟਰਸਾਈਕਲ ਹੌਲੀ ਕਰਕੇ ਉਸ ਦੇ ਸੱਜੇ ਹੱਥ ਵਿੱਚ ਫੜੇ ਪਰਸ ਜਿਸ ਵਿੱਚ ਤਿੰਨ ਸੌ ਰੁਪਏ ਨਗਦ ਰਾਸ਼ੀ ਸੀ ਝਪਟ ਮਾਰ ਕੇ ਖੋਹ ਕੇ ਮੋਟਰਸਾਈਕਲ ਤੇ ਭੱਜਿਆ ਪਰ ਉਸ ਦੇ ਰੌਲਾ ਪਾਉਣ ਉਪਰੰਤ ਰਾਹਗੀਰਾਂ ਨੇ ਉਸਨੂੰ ਕਾਬੂ ਕਰ ਲਿਆ ।ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਬੰਗਾ ਦੇ ਏ ਐੱਸ ਆਈ ਰਾਮਪਾਲ ਨੇ ਦੱਸਿਆ ਕਿ ਦੋਸ਼ੀ ਦੀ ਪਹਿਚਾਣ ਰਮੇਸ਼ ਉਰਫ ਰਿਸ਼ੂ ਪੁੱਤਰ ਵਿਜੇ ਕੁਮਾਰ ਵਾਸੀ ਕਾਈਆ ਮੁਹੱਲਾ ਨਵਾਂਸ਼ਹਿਰ ਵਜੋਂ ਹੋਈ ਹੈ ਜਿਸ ਖਿਲਾਫ ਮੁਕੱਦਮਾ ਨੰਬਰ 107 ਥਾਣਾ ਸਿਟੀ ਬੰਗਾ ਵਿਖੇ ਦਰਜ ਕਰਕੇ ਤਫਤੀਸ਼ ਅਮਲ ਵਿਚ ਲਿਆਂਦੀ ਗਈ ਹੈ ਉਨ੍ਹਾਂ ਇਹ ਵੀ ਦੱਸਿਆ ਕਿ ਇਸ ਦੋਸ਼ੀ ਖ਼ਿਲਾਫ਼ ਪਹਿਲਾਂ ਵੀ ਲੁੱਟਾਂ ਖੋਹਾਂ ਦੇ ਮੁਕੱਦਮੇ ਥਾਣਾ ਸਿਟੀ ਨਵਾਂਸ਼ਹਿਰ ਵਿੱਚ ਦਰਜ ਹਨ ।
No comments:
Post a Comment