Monday, November 2, 2020

ਹਰਪ੍ਰੀਤ ਸਿੰਘ ਦੇ ਪਲੇਠੇ ਗੀਤ 'ਗਵਾਹ' ਦੀ ਘੁੰਡ ਚੁਕਾਈਗਾਇਕੀ ਨੂੰ ਜਿੰਦਾ ਰੱਖਣ ਲਈ ਸੰਜੀਦਾ ਗਾਇਕੀ ਦੀ ਲੋੜ--- ਮਾਹੀਨੰਗਲ

ਨੌਜਵਾਨ ਗਾਇਕ ਅਤੇ ਗੀਤਕਾਰ ਦੇ ਪਲੇਠੇ ਗੀਤ ' ਗਵਾਹ ' ਦਾ ਪੋਸਟਰ ਰਿਲੀਜ਼ ਕਰਦੇ ਹੋਏ ਨਾਮਵਰ ਗਾਇਕ ਹਰਦੇਵ ਮਾਹੀਨੰਗਲ, ਗਾਇਕ ਸੱਤਾ ਵੈਰੋਵਾਲੀਆ ਉਸਤਾਦ ਗੁਰਦੀਪ ਸਿੰਘ ਅਤੇ ਹੋਰ

ਬੰਗਾ, 03 ਨਵੰਬਰ (ਰਾਜ ਮਜਾਰੀ) ਅਜੋਕੇ ਤੇਜ਼ ਤਰਾਰ ਅਤੇ ਮੁਕਾਬਲੇ ਦੇ ਯੁੱਗ ਵਿੱਚ ਜਦੋਂ ਅਨੇਕਾਂ ਗਾਇਕ, ਗਾਇਕੀ ਦੇ ਖੇਤਰ ਵਿੱਚ ਆਪਣੀ ਪਛਾਣ ਬਣਾਉਣ ਲਈ ਜੱਦੋਜਹਿਦ ਕਰ ਰਹੇ ਹਨ। ਅਜਿਹੇ ਵਿੱਚ ਸੁਰੀਲੇ ਅਤੇ ਰਸੀਲੇ ਨੌਜਵਾਨ ਗਾਇਕ ਹਰਪ੍ਰੀਤ ਸਿੰਘ ਨੇ ਆਪਣੇ ਸਿੰਗਲ ਟਰੈਕ 'ਗਵਾਹ' ਨਾਲ ਗਾਇਕੀ ਦੇ ਖੇਤਰ ਵਿੱਚ ਪੈਰ ਧਰਿਆ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੀਤ ਦੀ ਘੁੰਡ ਚੁਕਾਈ ਮੌਕੇ ਪੋਸਟਰ ਰਿਲੀਜ਼ ਕਰਦਿਆਂ ਪ੍ਰਸਿੱਧ ਲੋਕ ਗਾਇਕ ਹਰਦੇਵ ਮਾਹੀਨੰਗਲ ਨੇ ਕੀਤਾ। ਉਹਨਾ ਕਿਹਾ ਕਿ ਮਜੇ ਦੀ ਗੱਲ ਇਹ ਹੈ ਕਿ ਗੀਤ ਹਰਪ੍ਰੀਤ ਸਿੰਘ ਵਲੋਂ ਹੀ ਲਿਖਿਆ ਅਤੇ ਕੰਪੋਜ ਕੀਤਾ ਹੋਇਆ ਹੈ। ਪ੍ਰਮਾਤਮਾ ਇਸ ਨੂੰ ਸਫਲਤਾ ਬਖਸ਼ਿਸ਼ ਕਰੇ। ਗੀਤ ਦੀ ਘੁੰਡ ਮੌਕੇ ਪ੍ਰਸਿੱਧ ਲੋਕ ਗਾਇਕ ਸੱਤਾ ਵੈਰੋਵਾਲੀਆ ਨੇ ਕਿਹਾ ਕਿ ਅੱਜ ਜਦੋਂ ਗੀਤਕਾਰੀ ਅਤੇ ਗਾਇਕੀ ਵਿੱਚ ਹਥਿਆਰਾਂ, ਗੋਲੀਆਂ ਅਤੇ ਅਸਲੇ ਦੀਆਂ ਟਿੱਪਣੀਆਂ ਭਾਰੂ ਹਨ ਅਜਿਹੇ ਦੌਰ ਵਿੱਚ ਗਾਇਕ ਅਤੇ ਗੀਤਕਾਰ ਛੋਟੇ ਵੀਰ ਹਰਪ੍ਰੀਤ ਸਿੰਘ ਵਲੋਂ ਇੱਕ ਸੋਬਰ ਅਤੇ ਰੂਮਾਂਟਿਕ ਗੀਤ ਰਾਹੀਂ ਗਾਇਕੀ ਪਿੜ ਵਿੱਚ ਐਂਟਰੀ ਕਰਨਾ ਇੱਕ ਸ਼ਲਾਘਾਯੋਗ ਕਦਮ ਹੈ।ਪ੍ਰਮਾਤਮਾ ਇਸ ਦੀ ਗੀਤਕਾਰੀ ਅਤੇ ਗਾਇਕੀ ਨੂੰ ਹੋਰ ਬਲ ਬਖਸ਼ਿਸ਼ ਕਰੇ। ਇਸ ਮੌਕੇ ਉਸਤਾਦਾਂ ਦੀ ਦੁਨੀਆਂ 'ਚੋਂ ਗੁਰਦੀਪ ਸਿੰਘ, ਗੀਤਕਾਰ ਤੇ ਲੇਖਕ ਦਰਸ਼ਣ ਜਲੰਧਰੀ ਤੋਂ ਇਲਾਵਾ ਡਾਇਰੈਕਟਰ ਅਵੀ ਸੰਧੂ, ਜਸਕੀਰਤ ਸੂਰਾਪੁਰੀ, ਅਮਨਿੰਦਰ ਕੌਰ ਸੂਰਾਪੁਰੀ, ਹਰਜੀਤ ਕੌਰ ਅਤੇ ਵਿੱਕੀ ਵਿਰਕ ਆਦਿ ਸ਼ਖਸ਼ੀਅਤਾਂ ਹਾਜ਼ਰ ਸਨ। ਗਾਇਕ ਹਰਪ੍ਰੀਤ ਸਿੰਘ ਨੇ ਪਹੁੰਚੀਆਂ ਹੋਈਆਂ ਮਾਣਮੱਤੀਆਂ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ।

--

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...