ਨਵਾਂਸ਼ਹਿਰ 31 ਦਸੰਬਰ ( ਮਨਜਿੰਦਰ ਸਿੰਘ )
ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਅਤੇ ਬਿਜਲੀ ਬਿੱਲ-2020ਦੇ ਵਿਰੁੱਧ ਚੱਲ ਰਹੇ ਕਿਸਾਨੀ ਸੰਘਰਸ਼ ਦੇ ਜਾਬਤਾਬੱਧ ਫੈਲਾਓ ਲਈ ਕਿਰਤੀ ਕਿਸਾਨ ਯੂਨੀਅਨ ਨੇ ਨਵਾਂਸ਼ਹਿਰ ਇਲਾਕੇ ਦੇ 28 ਪਿੰਡਾਂ ਵਿਚ ਜਥੇਬੰਦੀ ਦੇ ਯੂਨਿਟ ਬਣਾਏ ਹਨ ।ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਮਾਸਟਰ ਭੁਪਿੰਦਰ ਸਿੰਘ ਵੜੈਚ ਨੇ ਵਿਸਥਾਰਥ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਘੋਲ ਵਿਚ ਪਿੰਡਾਂ ਦੇ ਕਿਸਾਨ ਕਿਰਤੀ ਕਿਸਾਨ ਯੂਨੀਅਨ ਨਾਲ ਵੱਡੀ ਪੱਧਰ ਉੱਤੇ ਜੁੜ ਰਹੇ ਹਨ ।ਯੂਨੀਅਨ ਦੇ ਆਗੂ ਮੀਟਿੰਗਾਂ ਰੈਲੀਆਂ ਕਰਕੇ ਯੂਨੀਅਨ ਦੇ ਝੰਡੇ ਹੇਠ ਇਕੱਠੇ ਹੋਕੇ ਮੌਜੂਦਾ ਸੰਘਰਸ਼ ਨੂੰ ਤਿੱਖਾ ਕਰਨ ਲਈ ਕਿਸਾਨਾਂ ਨੂੰ ਪ੍ਰੇਰ ਰਹੇ ਹਨ ।ਯੂਨੀਅਨ ਦਾ ਜਥੇਬੰਦਕ ਤਾਣਾ ਬਾਣਾ ਖੜਾ ਕਰਨ ਦੀ ਪ੍ਰਕਿਰਿਆ ਤੇਜੀ ਨਾਲ ਚੱਲ ਰਹੀ ਹੈ । ਔਰਤਾਂ ਵੀ ਯੂਨੀਅਨ ਦੀਆਂ ਮੈਂਬਰ ਬਣ ਰਹੀਆਂ ਹਨ ।ਯੂਨੀਅਨ ਦੇ ਮੈਂਬਰਾਂ ਨੂੰ ਯੂਨੀਅਨ ਦੀ ਮਹੱਤਤਾ, ਕਿਸਾਨੀ ਘੋਲ ਦੀ ਦਸ਼ਾ ਅਤੇ ਦਿਸ਼ਾ ਬਾਰੇ ਚੇਤਨ ਕੀਤਾ ਜਾ ਰਿਹਾ ਹੈ ।ਜਿਸ ਕਾਰਨ ਕਿਸਾਨ ਯੂਨੀਅਨ ਦੇ ਝੰਡੇ ਥੱਲੇ ਜਥੇਬੰਦ ਹੋਕੇ ਦਿੱਲੀ ਮੋਰਚੇ ਵਿਚ ਸ਼ਮੂਲੀਅਤ ਕਰਨ ਨੂੰ ਤਰਜੀਹ ਦੇ ਰਹੇ ਹਨ ।ਕਿਰਤੀ ਕਿਸਾਨ ਯੂਨੀਅਨ ਦੀ ਇਸ ਆਗੂ ਟੀਮ ਵਿਚ ਭੁਪਿੰਦਰ ਸਿੰਘ ਵੜੈਚ, ਮੱਖਣ ਸਿੰਘ ਭਾਨਮਜਾਰਾ, ਪਾਖਰ ਸਿੰਘ ਅਸਮਾਨ ਪੁਰ, ਰਘਵੀਰ ਸਿੰਘ, ਅਜੈਬ ਸਿੰਘ, ਪਰਮਜੀਤ ਸਿੰਘ ਸ਼ਹਾਬਪੁਰ ,ਬਿੱਕਰ ਸਿੰਘ ਸ਼ੇਖੂਪੁਰ ਬਾਗ ਅਤੇ ਗੁਰਨੇਕ ਸਿੰਘ ਸ਼ਹਾਬਪੁਰ ਸ਼ਾਮਲ ਹਨ ।
ਅੱਜ ਪਿੰਡ ਸ਼ਾਹ ਪੁਰ ਪੱਟੀ ਵਿਖੇ ਕਿਰਤੀ ਕਿਸਾਨ ਯੂਨੀਅਨ ਦਾ ਯੂਨਿਟ ਬਣਾਇਆ ਗਿਆ ਜਿਸਦੇ ਆਗੂ ਦਰਸ਼ਨ ਸਿੰਘ, ਕੁਲਵੀਰ ਸਿੰਘ, ਮਨਜੀਤ ਸਿੰਘ, ਪਰਮਜੀਤ ਕੌਰ ਅਤੇ ਮਹਿੰਦਰ ਕੌਰ ਨੂੰ ਚੁਣਿਆ ਗਿਆ ।ਭੂਪਿੰਦਰ ਸਿੰਘ ਵੜੈਚ ਨੇ ਦੱਸਿਆ ਕਿ ਨਵਾਂਸ਼ਹਿਰ ਇਲਾਕੇ ਵਿਚ ਕਿਸ਼ਨਪੁਰਾ, ਨਾਈਮਜਾਰਾ, ਬਘੌਰਾਂ, ਸ਼ੇਖੂਪੁਰ ਬਾਗ,ਤਾਜੋਵਾਲ,ਕਾਜਮਪੁਰ,ਦੁਪਾਲਪੁਰ, ਅਟਾਰੀ, ਚੱਕਲੀ ਸੁਜਾਤ,ਤਾਜੋਵਾਲ, ਮੁਜੱਫਰਪੁਰ, ਜਾਨੀਆਂ, ਮਲਕ ਪੁਰ, ਧੈਂਗੜ ਪੁਰ, ਪੱਲੀਆਂ ਖੁਰਦ, ਪੱਲੀਆਂ ਕਲਾਂ, ਸਵਾਜਪੁਰ,ਛੋਕਰਾਂ,ਰਾਮਰਾਏ ਪੁਰ, ਸਜਾਵਲਪੁਰ,ਮਜਾਰਾ ਖੁਰਦ,ਰਾਮਗੜ੍ਹ, ਸੋਇਤਾ, ਪੁੰਨੂੰ ਮਜਾਰਾ, ਕਰੀਮਪੁਰ,ਗੋਹਲੜੋਂ,ਮਹੱਦੀਪੁਰ ਪਿੰਡਾਂ ਵਿਚ ਕਿਰਤੀ ਕਿਸਾਨ ਯੂਨੀਅਨ ਦੀ ਚੋਣ ਕਰਕੇ ਯੂਨਿਟ ਬਣਾ ਦਿੱਤੇ ਗਏ ਹਨ ਅਤੇ ਹੋਰ ਯੂਨਿਟ ਬਣਾਉਣ ਦੀ ਪ੍ਰਕਿਰਿਆ ਤੇਜੀ ਨਾਲ ਚੱਲ ਰਹੀ ਹੈ ।
No comments:
Post a Comment