ਨਵਾਂਸ਼ਹਿਰ 31 ਦਸੰਬਰ (ਮਨਜਿੰਦਰ ਸਿੰਘ )
ਅੱਜ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿਚ ਪਿੰਡ ਅਲਾਚੌਰ ਦੇ ਕਿਸਾਨਾਂ ਦਾ ਜਥਾ ਦਿੱਲੀ ਲਈ ਰਵਾਨਾ ਹੋਇਆ।ਇਸ ਜਥੇ ਵਿਚ ਬਲਵੀਰ ਸਿੰਘ ਬੈਂਸ ਅਲਾਚੌਰ, ਕੁਲਵੀਰ ਸਿੰਘ ਹਲਵਾਈ ਅਲਾਚੌਰ, ਪਰਮਜੀਤ ਸਿੰਘ ਅਲਾਚੌਰ, ਅਮਰਜੀਤ ਸਿੰਘ ਝੰਡਾ ਜੀ,ਮਨਜੀਤ ਸਿੰਘ ਅਲਾਚੌਰ, ਕੁਲਦੀਪ ਸਿੰਘ ਸੋਢੀਆਂ, ਸਰਬਜੀਤ ਸਿੰਘ ਮਾਨ ਗੜ੍ਹਸ਼ੰਕਰ ਸਮੇਤ ਹੋਰ ਕਿਸਾਨ ਸ਼ਾਮਲ ਹਨ ।ਬਲਵੀਰ ਸਿੰਘ ਬੈਂਸ ਨੇ ਦੱਸਿਆ ਕਿ ਉਹਨਾਂ ਦਾ ਜਥਾ ਦਿੱਲੀ ਮੋਰਚੇ ਵਿਚ ਸ਼ਾਮਲ ਕਿਸਾਨਾਂ ਲਈ ਰਸਦ ਲੈਕੇ ਜਾ ਰਿਹਾ ਹੈ ।ਉਹਨਾਂ ਕਿਹਾ ਕਿ ਕਿਸਾਨਾਂ ਵਿਚ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ ।ਇਸ ਜਥੇ ਨੂੰ ਸਥਾਨਕ ਰਿਲਾਇੰਸ ਸਟੋਰ ਅੱਗੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਚਲਾਏ ਜਾ ਰਹੇ ਧਰਨੇ ਤੋਂ ਯੂਨੀਅਨ ਦੇ ਆਗੂਆਂ ਮਾਸਟਰ ਭੁਪਿੰਦਰ ਸਿੰਘ ਵੜੈਚ,ਕੁਲਵਿੰਦਰ ਸਿੰਘ ਵੜੈਚ, ਜਸਬੀਰ ਦੀਪ, ਪਰਮਜੀਤ ਸਿੰਘ ਸ਼ਹਾਬਪੁਰ ਅਤੇ ਰੋਹਿਤ ਬਛੌੜੀ ਨੇ ਰਵਾਨਾ ਕੀਤਾ ।
No comments:
Post a Comment