Friday, December 25, 2020

ਨਵਾਂ ਜੀ ਐੱਸ ਟੀ ਨੰਬਰ ਲੈਣ ਲਈ ਵਪਾਰੀਆਂ ਨੂੰ ਆ ਰਹੀ ਭਾਰੀ ਪ੍ਰੇਸ਼ਾਨੀ -ਖ਼ਾਲਸਾ ਮੁਸ਼ਕਲ ਦਾ ਹੱਲ ਜਲਦੀ ਕਰ ਦਿੱਤਾ ਜਾਵੇਗਾ- ਮੰਡਲ ਕਰ ਕਮਿਸ਼ਨਰ ਪਰਮਜੀਤ

ਮਹਿੰਦਰਪਾਲ ਸਿੰਘ ਖਾਲਸਾ ਪ੍ਰਧਾਨ ਸੀਡ ਪੈਸਟੀਸਾਈਡਜ਼ ਐਂਡ ਫਰਟੀਲਾਈਜ਼ਰ ਐਸੋਸੀਏਸ਼ਨ ਪੰਜਾਬ  

ਬੰਗਾ 26ਦਸੰਬਰ( ਮਨਜਿੰਦਰ ਸਿੰਘ)  ਪੰਜਾਬ ਦਾ ਵਪਾਰੀ ਮੰਦੀ ਦੇ ਦੌਰ ਵਿੱਚੋਂ ਗੁਜ਼ਰਦੇ ਹੋਏ ਪਹਿਲਾਂ ਹੀ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ  ਸਰਕਾਰ ਵੱਲੋਂ ਬਣਾਏ ਗਏ ਨਿਯਮਾਂ ਦੀ ਪਾਲਣਾ ਕਰਨ ਲਈ ਵੀ ਉਨ੍ਹਾਂ ਨੂੰ  ਔਕੜਾਂ ਸਾਹਮਣੇ ਆ ਰਹੀਆਂ ਹਨ ।   ਇਕ ਵੱਡੀ ਮੁਸ਼ਕਿਲ ਜੋ ਮੌਜੂਦਾ ਸਮੇਂ ਵਿਚ ਵਪਾਰੀ ਵਰਗ ਨੂੰ ਝੱਲਣੀ ਪੈ ਰਹੀ ਹੈ ਕਿ ਸਰਕਾਰ ਵੱਲੋਂ ਕੁਝ ਹੱਦ ਤੋਂ ਬਾਅਦ   ਖਰੀਦ ਕਰਨ ਲਈ ਜੀਐੱਸਟੀ ਦਾ ਰਜਿਸਟਰ ਨੰਬਰ ਲੈਣਾ ਜ਼ਰੂਰੀ ਹੈ ਪਰ ਜਦੋਂ ਵਪਾਰੀ ਇਸ ਨੂੰ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਉਪਰੰਤ ਆਨ ਲਾਈਨ ਅਪਲਾਈ ਕਰਦੇ ਹਨ ਤਾਂ ਇਹ ਨੰਬਰ ਅਲਾਟ ਕਰਨ ਦੀ ਬਜਾਏ ਮਹਿਕਮਾ ਜੀਐੱਸਟੀ  ਇਨ੍ਹਾਂ ਦਰਖਾਸਤਾਂ ਨੂੰ ਰਿਜੈਕਟ ਕਰ ਰਿਹਾ ਹੈ । ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਮਹਿੰਦਰਪਾਲ   ਸਿੰਘ ਖਾਲਸਾ ਪ੍ਰਧਾਨ ਸੀਡ ਪੈਸਟੀਸਾਈਡਜ਼ ਐਂਡ ਫਰਟੀਲਾਈਜ਼ਰ ਐਸੋਸੀਏਸ਼ਨ  ਨੇ ਕਰਦਿਆਂ ਕਿਹਾ ਕਿ ਇਸ ਮੁਸ਼ਕਲ ਤਹਿਤ   ਖਾਦ ਦੇ ਡੀਲਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਕਿਸਾਨ ਨੂੰ ਖਾਦ ਖਰੀਦਣ ਵਿਚ ਭਾਰੀ ਔਕੜ ਆ ਰਹੀ ਹੈ ।ਉਨ੍ਹਾਂ ਸਰਕਾਰ ਅਤੇ ਜੀਐੱਸਟੀ ਅਫ਼ਸਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਦਾ ਜਲਦੀ ਤੋਂ ਜਲਦੀ ਹੱਲ ਕਰਕੇ ਲੋੜਵੰਦ ਵਪਾਰੀਆਂ ਨੂੰ ਜੀਐਸਟੀ ਨੰਬਰ ਮੁਹੱਈਆ ਕਰਵਾਏ ਜਾਣ । ਇਸ ਬਾਰੇ ਜਦੋਂ ਸਪੋਕਸਮੈਨ ਦੇ ਪੱਤਰਕਾਰ ਨੇ   ਜਲੰਧਰ ਮੰਡਲ ਕਰ ਅਤੇ ਆਬਕਾਰੀ  ਕਮਿਸ਼ਨਰ ਪਰਮਜੀਤ ਸਿੰਘ ਨਾਲ  ਗੱਲ ਕੀਤੀ ਤਾਂ ਉਨ੍ਹਾਂ  ਵਪਾਰੀਆਂ ਨੂੰ ਆ ਰਹੀ ਮੁਸ਼ਕਲ ਬਾਰੇ ਸਹਿਮਤੀ ਜਤਾਉਂਦੇ ਹੋਏ ਕਿਹਾ ਕਿ   ਸਿਸਟਮ ਦਾ ਨਵੀਨੀਕਰਨ ਹੋਣ ਕਾਰਨ ਆਨ ਲਾਈਨ ਵਿੱਚ ਕੋਈ ਤਕਨੀਕੀ ਖਰਾਬੀ ਹੈ ਇਸ ਕਾਰਨ ਇਹ  ਮੁਸ਼ਕਲ ਆ ਰਹੀ ਹੈ ਜਿਸ ਦਾ ਹਫ਼ਤੇ- ਦਸ ਦਿਨ ਵਿੱਚ ਹੱਲ ਹੋ ਜਾਵੇਗਾ ੳੁਨ੍ਹਾਂ ਭਰੋਸਾ ਦਿਵਾਉਂਦਿਆਂ ਕਿਹਾ ਕਿ   ਅੱਗੋਂ ਇਹ ਮੁਸ਼ਕਲ ਵਪਾਰੀਆਂ ਨੂੰ ਨਹੀਂ  ਆਵੇਗੀ ।ਇੱਥੇ ਇਹ ਵਰਨਣਯੋਗ ਹੈ ਕਿ ਜਦੋਂ ਤੋਂ ਕੇਂਦਰ ਸਰਕਾਰ ਵੱਲੋਂ ਜੀ ਐੱਸ ਟੀ ਲਾਗੂ ਕੀਤਾ ਗਿਆ ਹੈ ਇਸ ਦੇ ਨਿਯਮਾਂ ਅਨੁਸਾਰ ਵਪਾਰੀਆਂ ਲਈ ਸੇਵਾ ਨਿਭਾਅ ਰਹੇ ਅਕਾਊਂਟੈਂਟ ਅਤੇ ਸੀ ਏ ਦੱਸਦੇ ਹਨ ਕਿ ਸਰਕਾਰ ਵੱਲੋਂ    ਬਾਰ ਬਾਰ ਨਿਯਮਾਂ ਅਤੇ ਫਾਰਮਾਂ ਵਿੱਚ ਤਬਦੀਲੀ ਹੋਣ ਕਰਕੇ ਉਨ੍ਹਾਂ ਨੂੰ ਆਨਲਾਈਨ ਕੰਮ ਕਰਨ ਵਿੱਚ   ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...